ਸੋਨੇ ਦੀਆਂ ਕੀਮਤਾਂ ''ਤੇ ਵੱਡੀ ਭਵਿੱਖਬਾਣੀ, ਨਵੇਂ ਰਿਕਾਰਡ ਤੋੜ ਸਕਦੀ ਹੈ 10 ਗ੍ਰਾਮ ਸੋਨੇ ਦੀ ਕੀਮਤ!

Friday, Sep 06, 2024 - 06:16 PM (IST)

ਨਵੀਂ ਦਿੱਲੀ - ਜੇਕਰ ਤੁਸੀਂ ਸੋਨੇ ਵਿੱਚ ਨਿਵੇਸ਼ ਕਰਨ ਬਾਰੇ ਸੋਚ ਰਹੇ ਹੋ, ਤਾਂ ਇਹ ਜਾਣਨਾ ਜ਼ਰੂਰੀ ਹੈ ਕਿ ਭਵਿੱਖ ਵਿੱਚ ਤੁਹਾਨੂੰ ਇਸ ਤੋਂ ਕਿੰਨਾ ਰਿਟਰਨ ਮਿਲ ਸਕਦਾ ਹੈ। ਰਿਟਰਨ ਦੇ ਮਾਮਲੇ ਵਿੱਚ ਸੋਨਾ ਹਮੇਸ਼ਾ ਹੋਰ ਸਾਰੀਆਂ ਸੰਪੱਤੀ ਸ਼੍ਰੇਣੀਆਂ ਨਾਲੋਂ ਬਿਹਤਰ ਰਿਟਰਨ ਦੇਣ ਵਾਲਾ ਸਾਬਤ ਹੋਇਆ ਹੈ। ਖਾਸ ਗੱਲ ਇਹ ਹੈ ਕਿ ਜਦੋਂ ਸ਼ੇਅਰ ਬਾਜ਼ਾਰ ਜਾਂ ਪ੍ਰਾਪਰਟੀ ਦੀਆਂ ਕੀਮਤਾਂ ਡਿੱਗਦੀਆਂ ਹਨ ਤਾਂ ਵੀ ਸੋਨੇ ਦੀ ਚਮਕ ਬਰਕਰਾਰ ਰਹਿੰਦੀ ਹੈ। 

ਇਹ ਵੀ ਪੜ੍ਹੋ :     ਪੰਜਾਬ ਦੀ ਆਰਥਿਕਤਾ ਲਈ ਕੈਬਨਿਟ ਦਾ ਫ਼ੈਸਲਾ, ਪੈਟਰੋਲ-ਡੀਜ਼ਲ 'ਤੇ ਵਧਾਇਆ ਵੈਟ

ਇਹੀ ਕਾਰਨ ਹੈ ਕਿ ਸੋਨਾ ਸਾਲਾਂ ਤੋਂ ਨਿਵੇਸ਼ ਲਈ ਲੋਕਾਂ ਦਾ ਪਸੰਦੀਦਾ ਵਿਕਲਪ ਬਣਿਆ ਹੋਇਆ ਹੈ। ਇਸ ਸਮੇਂ ਸੋਨੇ ਦੀ ਕੀਮਤ 71,000 ਰੁਪਏ ਪ੍ਰਤੀ 10 ਗ੍ਰਾਮ ਤੋਂ ਉੱਪਰ ਚੱਲ ਰਹੀ ਹੈ। ਕੁਝ ਰਿਪੋਰਟਾਂ ਮੁਤਾਬਕ ਸੋਨੇ ਦੀ ਕੀਮਤ ਜਲਦੀ ਹੀ 75,000 ਤੋਂ 80,000 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਸਕਦੀ ਹੈ। ਹੁਣ ਸੋਨੇ ਦੀਆਂ ਕੀਮਤਾਂ ਨੂੰ ਲੈ ਕੇ ਇੱਕ ਹੋਰ ਵੱਡਾ ਅਨੁਮਾਨ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋ :     ਗਲਤ ਢੰਗ ਨਾਲ ਪੇਸ਼ ਆਉਂਦੀ ਹੈ ਮਾਧਬੀ ਪੁਰੀ ਬੁਚ, 500 ਮੁਲਾਜ਼ਮਾਂ ਨੇ ਕੀਤੀ ਇਹ ਸ਼ਿਕਾਇਤ

ਬੈਂਕ ਆਫ ਅਮਰੀਕਾ ਦਾ ਅਨੁਮਾਨ 

ਬੈਂਕ ਆਫ ਅਮਰੀਕਾ ਦੇ ਰਣਨੀਤੀਕਾਰਾਂ ਨੇ ਅੰਦਾਜ਼ਾ ਲਗਾਇਆ ਹੈ ਕਿ ਅੰਤਰਰਾਸ਼ਟਰੀ ਬਾਜ਼ਾਰ 'ਚ ਸੋਨੇ ਦੀ ਕੀਮਤ 2025 ਤੱਕ 3,000 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਸਕਦੀ ਹੈ। ਬੈਂਕ ਆਫ ਅਮਰੀਕਾ ਦੀ ਕਮੋਡਿਟੀ ਟੀਮ 2023 ਤੱਕ ਸੋਨੇ 'ਤੇ ਤੇਜ਼ੀ ਬਣੇ ਰਹਿਣ ਦੀ ਭਵਿੱਖਵਾਣੀ ਕਰ ਰਹੀ ਹੈ। ਸੋਨੇ ਦੀ ਕੀਮਤ ਇਸ ਸਾਲ ਹੁਣ ਤੱਕ 21% ਵਧੀ ਹੈ ਅਤੇ ਇਸ ਦੇ ਹੋਰ ਵਧਣ ਦੀ ਉਮੀਦ ਹੈ। ਜੇਕਰ ਸੋਨੇ ਦੀ ਕੀਮਤ 3,000 ਡਾਲਰ ਪ੍ਰਤੀ ਔਂਸ ਤੱਕ ਜਾਂਦੀ ਹੈ, ਤਾਂ ਭਾਰਤ ਵਿੱਚ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 90,000 ਰੁਪਏ ਤੱਕ ਜਾ ਸਕਦੀ ਹੈ।

ਇਹ ਵੀ ਪੜ੍ਹੋ :     McDonald ਨੇ ਬਦਲੀ ਸਟ੍ਰੈਟੇਜੀ, ਮਿਲੇਗਾ ਪੌਸ਼ਟਿਕ ਬਰਗਰ, ਕਿਸਾਨਾਂ ਨੂੰ ਵੀ ਹੋਵੇਗਾ ਫ਼ਾਇਦਾ

ਗੋਲਡਮੈਨ ਸਾਕਸ ਪਰਸਪੈਕਟਿਵ

ਬੈਂਕ ਆਫ ਅਮਰੀਕਾ ਤੋਂ ਇਲਾਵਾ ਅੰਤਰਰਾਸ਼ਟਰੀ ਨਿਵੇਸ਼ ਫਰਮ ਗੋਲਡਮੈਨ ਸਾਕਸ ਨੇ ਵੀ ਸੋਨੇ 'ਤੇ ਤੇਜ਼ੀ ਦਾ ਨਜ਼ਰੀਆ ਰੱਖਿਆ ਹੈ। ਗੋਲਡਮੈਨ ਸਾਕਸ ਦਾ ਅੰਦਾਜ਼ਾ ਹੈ ਕਿ ਸੋਨੇ ਦੀ ਕੀਮਤ 2025 ਦੇ ਸ਼ੁਰੂ ਤੱਕ 2,700 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਸਕਦੀ ਹੈ, ਜਿਸ ਨਾਲ ਭਾਰਤ ਵਿੱਚ ਸੋਨੇ ਦੀ ਕੀਮਤ 81,000 ਰੁਪਏ ਪ੍ਰਤੀ 10 ਗ੍ਰਾਮ ਹੋ ਜਾਵੇਗੀ।

ਇਹ ਵੀ ਪੜ੍ਹੋ :      ਫਿਰ ਰੁਆਉਣਗੇ ਪਿਆਜ, ਕੀਮਤਾਂ ’ਚ ਆਏਗਾ ਭਾਰੀ ਉਛਾਲ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News