BSNL ਗਾਹਕਾਂ ਲਈ ਖ਼ੁਸ਼ਖ਼ਬਰੀ! ਜਲਦ ਹੀ ਮਿਲੇਗੀ 5G ਸਰਵਿਸ

Thursday, Sep 12, 2024 - 12:30 AM (IST)

BSNL ਗਾਹਕਾਂ ਲਈ ਖ਼ੁਸ਼ਖ਼ਬਰੀ! ਜਲਦ ਹੀ ਮਿਲੇਗੀ 5G ਸਰਵਿਸ

ਗੈਜੇਟ ਡੈਸਕ- ਭਾਰਤ ਸੰਚਾਰ ਨਿਗਮ ਲਿਮਟਿਡ (BSNL) ਹੁਣ BSNL 5G ਦੀ ਤਿਆਰੀ ਕਰ ਰਹੀ ਹੈ। ਭਾਲੇ ਹੀ ਅਜੇ ਦੇਸ਼ ਦੇ ਕਰੋੜਾਂ ਗਾਹਕਾਂ ਨੂੰ BSNL 4G ਦਾ ਇੰਤਜ਼ਾਰ ਹੈ ਪਰ 5G ਦੀ ਟੈਸਟਿੰਗ ਸ਼ੁਰੂ ਹੋ ਗਈ ਹੈ। ਇਸ ਦੀ ਪੁਸ਼ਟੀ ਖੁਦ ਦੂਰਸੰਚਾਰ ਵਿਭਾਗ ਨੇ ਕੀਤੀ ਹੈ। ਵਿਭਾਗ ਨੇ ਐਕਸ 'ਤੇ ਇਕ ਪੋਸਟ ਕਰਦੇ ਹੋਏ ਕਿਹਾ ਹੈ ਕਿ ਭਾਰਤ ਦੀ 5ਜੀ ਲਈ ਤਿਆਰੀ! C-DOT ਅਤੇ BSNL ਮਿਲ ਕੇ ਇਸ ਦੀ ਟੈਸਟਿੰਗ ਕਰ ਰਹੇ ਹਨ। ਦੱਸ ਦੇਈਏ ਕਿ ਇਸ ਸਾਲ ਦੇ ਅਖੀਰ ਤਕ ਦੇਸ਼ ਦੇ 12 ਲੱਖ 4ਟੀ ਟਾਵਰ ਲਗਾਉਣ ਦਾ ਟੀਚਾ ਹੈ।

BSNL ਪਹਿਲਾਂ ਤੋਂ ਹੀ 5ਜੀ ਦਾ ਪ੍ਰੀਖਣ ਕਰ ਰਹੀ ਹੈ। ਇਹ ਪ੍ਰੀਖਣ BSNL ਅਤੇ ਸੈਂਟਰ ਫਾਰ ਡਿਵੈਲਪਮੈਂਟ ਆਫ ਟੈਲੀਕਮਿਊਨੀਕੇਸ਼ੰਸ (C-DoT) ਦੁਆਰਾ ਕੀਤਾ ਜਾ ਰਿਹਾ ਹੈ। C-DoT ਓਹੀ ਸੰਸਥਾ ਹੈ ਜੋ 4ਜੀ ਲਈ ਨੈੱਟਵਰਕ ਕੋਰ ਵੀ ਪ੍ਰਦਾਨ ਕਰ ਰਹੀ ਹੈ। 

ਇਹ ਕੋਰ 4ਜੀ ਅਤੇ 5ਜੀ ਦੋਵਾਂ ਲਈ ਇਸਤੇਮਾਲ ਹੋ ਸਕਦਾ ਹੈ, ਜਿਸ ਲਈ ਸਿਰਫ ਨਿਊਨਤਮ ਅਪਗ੍ਰੇਡ ਦੀ ਲੋੜ ਹੋਵੇਗੀ। ਇਹੀ BSNL ਅਤੇ C-DoT ਪ੍ਰੀਖਣ ਕਰ ਰਹੇ ਹਨ। ਇਹ ਦਿਲਚਸਪ ਹੋਵੇਗਾ ਜੇਕਰ ਸਾਨੂੰ IMC (ਇੰਡੀਆ ਮੋਬਾਇਲ ਕਾਂਗਰਸ) 2024 ਦੌਰਾਨ BSNL ਵੱਲੋਂ 5G ਦਾ ਕੋਈ ਪ੍ਰਦਰਸ਼ਨ ਦੇਖਣ ਨੂੰ ਮਿਲੇਗੀ। 

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ BSNL ਨੇ ਕਿਹਾ ਸੀ ਕਿ ਉਹ ਆਪਣੇ ਗਾਹਕਾਂ ਨੂੰ ਯੂਨੀਵਰਸਲ ਸਿਮ ਕਾਰਡ ਦੇ ਰਹੀ ਹੈ। ਇਸ ਸਿਮ ਕਾਰਡ ਦਾ ਫਾਇਦਾ ਇਹ ਹੋਵੇਗਾ ਕਿ 5ਜੀ ਆਉਣ ਤੋਂ ਬਾਅਦ ਗਾਹਕਾਂ ਨੂੰ ਸਿਮ ਬਦਲਣ ਦੀ ਲੋੜ ਨਹੀਂ ਪਵੇਗੀ। 


author

Rakesh

Content Editor

Related News