ਇਸ ਹਫਤੇ 13 ਕੰਪਨੀਆਂ ਦੇ ਖੁੱਲ੍ਹ ਰਹੇ IPO, 8 ਨਵੇਂ ਸ਼ੇਅਰਾਂ ਦੀ ਹੋਵੇਗੀ ਲਿਸਟਿੰਗ

Sunday, Sep 08, 2024 - 05:11 PM (IST)

ਨਵੀਂ ਦਿੱਲੀ (ਭਾਸ਼ਾ) - ਘਰੇਲੂ ਸ਼ੇਅਰ ਬਾਜ਼ਾਰ ’ਚ ਇਨ੍ਹੀਂ ਦਿਨੀਂ ਆਈ. ਪੀ. ਓ. ਦਾ ਰਿਕਾਰਡ ਬਣ ਰਿਹਾ ਹੈ। ਇਸ ਮਹੀਨੇ ਆਈ. ਪੀ. ਓ. ਦਾ 14 ਸਾਲ ਪੁਰਾਣਾ ਰਿਕਾਰਡ ਟੁੱਟਣ ਵਾਲਾ ਹੈ। ਸਿਰਫ 9 ਸਤੰਬਰ ਤੋਂ ਸ਼ੁਰੂ ਹੋ ਰਹੇ ਹਫਤੇ ਦੌਰਾਨ ਹੀ ਸ਼ੇਅਰ ਬਾਜ਼ਾਰ ’ਚ 13 ਆਈ. ਪੀ. ਓ. ਖੁੱਲ੍ਹਣ ਜਾ ਰਹੇ ਹਨ। ਉਨ੍ਹਾਂ ’ਚੋਂ 4 ਆਈ. ਪੀ. ਓ. ਮੇਨਬੋਰਡ ’ਤੇ ਖੁੱਲ੍ਹ ਰਹੇ ਹਨ, ਜਦੋਂਕਿ ਬਾਕੀ ਦੇ 9 ਆਈ. ਪੀ. ਓ. ਐੱਸ. ਐੱਮ. ਈ. ਸੈਗਮੈਂਟ ’ਚ ਆ ਰਹੇ ਹਨ। ਬਾਜ਼ਾਰ ’ਚ 8 ਨਵੇਂ ਸ਼ੇਅਰਾਂ ਦੀ ਲਿਸਟਿੰਗ ਵੀ ਹੋ ਰਹੀ ਹੈ।

ਮੇਨਬੋਰਡ ’ਤੇ ਖੁੱਲ੍ਹ ਰਹੇ ਇਹ ਵੱਡੇ ਆਈ. ਪੀ. ਓ.

ਆਈ. ਪੀ. ਓ. ਕੈਲੰਡਰ ਅਨੁਸਾਰ ਹਫਤੇ ਦੌਰਾਨ ਖੁੱਲ੍ਹਣ ਵਾਲੇ ਆਈ. ਪੀ. ਓ. ’ਚ ਸਭ ਤੋਂ ਮੁੱਖ ਨਾਂ ਬਜਾਜ ਹਾਊਸਿੰਗ ਫਾਈਨਾਂਸ ਦਾ ਹੈ। ਇਹ ਆਈ. ਪੀ. ਓ. 6,560 ਕਰੋਡ਼ ਰੁਪਏ ਦਾ ਹੈ। ਆਈ. ਪੀ. ਓ. 9 ਸਤੰਬਰ ਨੂੰ ਖੁੱਲ੍ਹ ਕੇ 11 ਸਤੰਬਰ ਨੂੰ ਬੰਦ ਹੋ ਰਿਹਾ ਹੈ। ਪ੍ਰਾਈਸ ਬੈਂਡ 66 ਤੋਂ 70 ਰੁਪਏ ਦਾ ਹੈ। ਉਸ ਤੋਂ ਇਲਾਵਾ ਹਫਤੇ ਦੌਰਾਨ ਮੇਨਬੋਰਡ ’ਤੇ 9-11 ਸਤੰਬਰ ਦੌਰਾਨ ਹੀ 500 ਕਰੋਡ਼ ਰੁਪਏ ਦਾ ਕ੍ਰਾਸ ਆਈ. ਪੀ. ਓ. ਅਤੇ 230 ਕਰੋਡ਼ ਰੁਪਏ ਦਾ ਟੋਲਿੰਸ ਟਾਇਰਸ ਆਈ. ਪੀ. ਓ. ਵੀ ਖੁੱਲ੍ਹ ਰਿਹਾ ਹੈ। ਮੇਨਬੋਰਡ ’ਤੇ ਚੌਥਾ ਆਈ. ਪੀ. ਓ. 1,100 ਕਰੋਡ਼ ਰੁਪਏ ਦਾ ਹੈ, ਜੋ ਪੀ. ਐੱਨ. ਗਾਡਗਿਲ ਜਿਊਲਰਜ਼ ਲੈ ਕੇ ਆ ਰਹੀ ਹੈ।

ਐੱਸ. ਐੱਮ. ਈ. ਸੈਗਮੈਂਟ ’ਚ ਆਈ. ਪੀ. ਓ. ਦੀ ਲਾਈਨ

ਲਘੂ ਅਤੇ ਮਝੌਲੇ ਉਦਮਾਂ (ਐੱਸ. ਐੱਮ. ਈ.) ਸੈਗਮੈਂਟ ’ਚ ਹਫਤੇ ਦੌਰਾਨ 9 ਸਤੰਬਰ ਨੂੰ 45.88 ਕਰੋਡ਼ ਰੁਪਏ ਦਾ ਆਦਿਤਿਅ ਅਲਟਰਾ ਸਟੀਲ ਆਈ. ਪੀ. ਓ., 16.56 ਕਰੋਡ਼ ਰੁਪਏ ਦਾ ਸ਼ੁਭਸ਼੍ਰੀ ਬਾਇਓਫਿਊਲਸ ਐਨਰਜੀ ਆਈ. ਪੀ. ਓ., 24.06 ਕਰੋਡ਼ ਰੁਪਏ ਦਾ ਸ਼ੇਅਰ ਸਾਲਿਊਸ਼ਨ ਆਈ. ਪੀ. ਓ., 20.65 ਕਰੋਡ਼ ਰੁਪਏ ਦਾ ਗਜਾਨੰਦ ਇੰਟਰਨੈਸ਼ਨਲ ਆਈ. ਪੀ. ਓ. ਖੁੱਲ੍ਹ ਰਿਹਾ ਹੈ।

ਉਸ ਤੋਂ ਬਾਅਦ 10 ਸਤੰਬਰ ਨੂੰ 44.87 ਕਰੋਡ਼ ਰੁਪਏ ਦਾ ਟ੍ਰੈਫਿਕਸੋਲ ਆਈ. ਟੀ. ਐੱਸ. ਟੈਕਨਾਲੋਜੀਜ਼ ਅਤੇ 24.49 ਕਰੋਡ਼ ਰੁਪਏ ਦਾ ਐੱਸ. ਪੀ. ਪੀ. ਪਾਲੀਮਰ ਆਈ. ਪੀ. ਓ. ਖੁੱਲ੍ਹੇਗਾ। 11 ਸਤੰਬਰ ਨੂੰ 34.24 ਕਰੋਡ਼ ਰੁਪਏ ਦਾ ਇਨੋਮੇਟ ਐਡਵਾਂਸਡ ਮਟੀਰੀਅਲਸ ਆਈ. ਪੀ. ਓ. ਅਤੇ 12.60 ਕਰੋਡ਼ ਰੁਪਏ ਦਾ ਐਕਸੀਲੈਂਟ ਵਾਇਰਸ ਆਈ. ਪੀ. ਓ. ਆਵੇਗਾ। 13 ਸਤੰਬਰ ਨੂੰ ਐਨਵਾਇਰੋਟੈੱਕ ਸਿਸਟਮਸ ਦਾ 30.24 ਕਰੋਡ਼ ਰੁਪਏ ਦਾ ਆਈ. ਪੀ. ਓ. ਖੁੱਲ੍ਹੇਗਾ।

ਪਿਛਲੇ ਹਫਤੇ ਆਏ ਇਹ ਆਈ. ਪੀ. ਓ.

ਇਸ ਤੋਂ ਪਹਿਲਾਂ ਪਿਛਲੇ ਹਫਤੇ ਦੌਰਾਨ ਬਾਜ਼ਾਰ ’ਚ 5 ਨਵੇਂ ਆਈ. ਪੀ. ਓ. ਆਏ ਸਨ। ਪਿਛਲੇ ਹਫਤੇ ਦੌਰਾਨ ਮੇਨਬੋਰਡ ’ਤੇ ਸਿਰਫ ਇਕ ਹੀ ਆਈ. ਪੀ. ਓ. ਆਇਆ ਸੀ। ਉਹ ਆਈ. ਪੀ. ਓ. ਗਾਲਾ ਪ੍ਰੀਸਿਜ਼ਨ ਇੰਜੀਨੀਅਰਿੰਗ ਲਿਮਟਿਡ ਦਾ ਸੀ। ਕੰਪਨੀ 168 ਕਰੋਡ਼ ਰੁਪਏ ਦਾ ਆਈ. ਪੀ. ਓ. ਲੈ ਕੇ ਆਈ ਸੀ। ਉਸ ਤੋਂ ਇਲਾਵਾ ਐੱਸ. ਐੱਮ. ਈ. ਸੈਗਮੈਂਟ ’ਚ ਜੀਅਮ ਗਲੋਬਲ ਫੂਡਸ, ਨੇਚਰਵਿੰਗਸ ਹੋਲੀਡੇਜ਼, ਨਮੋ ਈਵੈਸਟ ਮੈਨੇਜਮੈਂਟ ਅਤੇ ਮੈਕ ਕਾਨਫਰੰਸਿਜ਼ ਐਂਡ ਇਵੈਂਟਸ ਲਿਮਟਿਡ ਦੇ ਆਈ. ਪੀ. ਓ. ਆਏ ਸਨ।

ਇਨ੍ਹਾਂ ਸ਼ੇਅਰਾਂ ਦੀ ਹੋਵੇਗੀ ਲਿਸਟਿੰਗ

ਹਫਤੇ ਦੌਰਾਨ ਜਿਨ੍ਹਾਂ ਸ਼ੇਅਰਾਂ ਦੀ ਲਿਸਟਿੰਗ ਹੋਣ ਵਾਲੀ ਹੈ, ਉਨ੍ਹਾਂ ’ਚ ਮੇਨਬੋਰਡ ਤੋਂ ਗਾਲਾ ਪ੍ਰੀਸਿਜ਼ਨ ਇੰਜੀਨੀਅਰਿੰਗ ਲਿਮਟਿਡ, ਜੀਅਮ ਗਲੋਬਲ ਫੂਡਸ, ਨੇਚਰਵਿੰਗਸ ਹੋਲੀਡੇਜ਼, ਨਮੋ ਈਵੈਸਟ ਮੈਨੇਜਮੈਂਟ, ਮੈਕ ਕਾਨਫਰੰਸਿਜ਼ ਐਂਡ ਇਵੈਂਟਸ ਲਿਮਟਿਡ, ਸ਼੍ਰੀ ਤਿਰੁਪਤੀ ਬਾਲਾਜੀ ਐਗਰੋ ਟਰੇਡਿੰਗ ਕੰਪਨੀ, ਮਾਏ ਮੁਦਰਾ ਫਿਨਕਾਰਪ ਅਤੇ ਵਿਜਨ ਇਨਫ੍ਰਾ ਇਕਵਿਪਮੈਂਟ ਸਾਲਿਊਸ਼ਨਜ਼ ਦੇ ਨਾਂ ਸ਼ਾਮਲ ਹਨ।


Harinder Kaur

Content Editor

Related News