ਟਾਪ-10 ’ਚੋਂ 8 ਕੰਪਨੀਆਂ ਨੂੰ ਹੋਇਆ 2,01,699 ਕਰੋੜ ਦਾ ਨੁਕਸਾਨ, ਰਿਲਾਇੰਸ ਅਤੇ TCS ਨੂੰ ਵੀ ਘਾਟਾ

Sunday, Sep 08, 2024 - 05:08 PM (IST)

ਟਾਪ-10 ’ਚੋਂ 8 ਕੰਪਨੀਆਂ ਨੂੰ ਹੋਇਆ 2,01,699 ਕਰੋੜ ਦਾ ਨੁਕਸਾਨ, ਰਿਲਾਇੰਸ ਅਤੇ TCS ਨੂੰ ਵੀ ਘਾਟਾ

ਨਵੀਂ ਦਿੱਲੀ (ਭਾਸ਼ਾ) - ਘਰੇਲੂ ਸ਼ੇਅਰ ਬਾਜ਼ਾਰਾਂ ’ਚ ਗਿਰਾਵਟ ਨਾਲ ਦੇਸ਼ ਦੀਆਂ ਟਾਪ-10 ਮੁੱਲਵਾਨ ਕੰਪਨੀਆਂ ’ਚੋਂ 8 ਦੇ ਬਾਜ਼ਾਰ ਪੂੰਜੀਕਰਨ ’ਚ ਪਿਛਲੇ ਹਫਤੇ ਸਾਂਝੇ ਰੂਪ ਨਾਲ 2,01,699.77 ਕਰੋੜ ਰੁਪਏ ਦੀ ਗਿਰਾਵਟ ਆਈ। ਇਸ ’ਚ ਸਭ ਤੋਂ ਜ਼ਿਆਦਾ ਨੁਕਸਾਨ ਰਿਲਾਇੰਸ ਇੰਡਸਟਰੀਜ਼ ਅਤੇ ਟਾਟਾ ਕੰਸਲਟੈਂਸੀ ਸਰਵਿਸਿਜ਼ ਨੂੰ ਹੋਇਆ।

ਪਿਛਲੇ ਹਫਤੇ ਬਾਂਬੇ ਸਟਾਕ ਐਕਸਚੇਂਜ (ਬੀ. ਐੱਸ. ਈ.) ਸੈਂਸੈਕਸ 1,181.84 ਅੰਕ ਯਾਨੀ 1.43 ਫੀਸਦੀ ਨੁਕਸਾਨ ’ਚ ਰਿਹਾ। ਬਾਜ਼ਾਰ ਪੂੰਜੀਕਰਨ ਤੋਂ ਭਾਵ ਕੰਪਨੀ ਦੇ ਸ਼ੇਅਰ ਦੇ ਕੁਲ ਮੁੱਲ ਤੋਂ ਹੈ। ਇਸ ਨੂੰ ਕੁਲ ਜਾਰੀ ਸ਼ੇਅਰ ਨੂੰ ਮੌਜੂਦਾ ਬਾਜ਼ਾਰ ਭਾਅ ’ਤੇ ਗੁਣਾ ਕਰ ਕੇ ਪ੍ਰਾਪਤ ਕੀਤਾ ਜਾਂਦਾ ਹੈ।ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਪੂੰਜੀਕਰਨ (ਐੱਮ. ਕੈਪ) 60,824.68 ਕਰੋੜ ਘੱਟ ਕੇ 19,82,282.42 ਕਰੋੜ ਰੁਪਏ ’ਤੇ ਆ ਗਿਆ।

ਟੀ. ਸੀ. ਐੱਸ. ਦਾ ਐੱਮਕੈਪ 34,136 ਕਰੋੜ ਰੁਪਏ ਘਟਿਆ

ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ. ਸੀ. ਐੱਸ.) ਦਾ ਮੁਲਾਂਕਣ 34,136.66 ਕਰੋੜ ਘੱਟ ਕੇ 16,12,762.51 ਕਰੋੜ ਰੁਪਏ ਰਿਹਾ। ਭਾਰਤੀ ਸਟੇਟ ਬੈਂਕ ਦਾ ਐੱਮ. ਕੈਪ 29,495.84 ਕਰੋੜ ਘੱਟ ਕੇ 6,98,440.13 ਕਰੋੜ ਅਤੇ ਭਾਰਤੀ ਏਅਰਟੈੱਲ ਦਾ 28,379.54 ਕਰੋੜ ਘੱਟ ਕੇ 8,76,207.58 ਕਰੋੜ ਰੁਪਏ ਰਿਹਾ।

ਇਨਫੋਸਿਸ ਦਾ ਬਾਜ਼ਾਰ ਪੂੰਜੀਕਰਨ (ਐੱਮ. ਕੈਪ) 17,061.44 ਕਰੋੜ ਘੱਟ ਕੇ 7,89,819.06 ਕਰੋੜ ਅਤੇ ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਦਾ ਬਾਜ਼ਾਰ ਪੂੰਜੀਕਰਨ 16,381.74 ਕਰੋੜ ਘੱਟ ਕੇ 6,57,009.14 ਕਰੋੜ ਰੁਪਏ ’ਤੇ ਰਿਹਾ।

ਰਿਲਾਇੰਸ ਇੰਡਸਟਰੀਜ਼ ਸਭ ਤੋਂ ਮੁੱਲਵਾਨ ਕੰਪਨੀ

ਆਈ. ਸੀ. ਆਈ. ਸੀ. ਆਈ. ਬੈਂਕ ਦਾ ਐੱਮ. ਕੈਪ 15,169.76 ਕਰੋੜ ਘੱਟ ਕੇ 8,51,204.65 ਕਰੋੜ ਅਤੇ ਆਈ. ਟੀ. ਸੀ. ਦਾ ਐੱਮਕੈਪ 250.11 ਕਰੋੜ ਘੱਟ ਕੇ 6,27,337.65 ਕਰੋਡ਼ ਰੁਪਏ ਰਿਹਾ। ਹਾਲਾਂਕਿ, ਹਿੰਦੁਸਤਾਨ ਯੂਨੀਲਿਵਰ ਦਾ ਬਾਜ਼ਾਰ ਪੂੰਜੀਕਰਨ 14,179.78 ਕਰੋੜ ਵਧ ਕੇ 6,66,919.73 ਕਰੋੜ ਰੁਪਏ ਹੋ ਗਿਆ। ਐੱਚ. ਡੀ. ਐੱਫ. ਸੀ. ਬੈਂਕ ਦਾ ਐੱਮਕੈਪ 3,735.35 ਕਰੋੜ ਵਧ ਕੇ 12,47,941.78 ਕਰੋੜ ਰੁਪਏ ਰਿਹਾ।

ਬਾਜ਼ਾਰ ਪੂੰਜੀਕਰਣ ਦੇ ਲਿਹਾਜ਼ ਨਾਲ ਰਿਲਾਇੰਸ ਇੰਡਸਟਰੀਜ਼ ਸਭ ਤੋਂ ਮੁੱਲਵਾਨ ਘਰੇਲੂ ਕੰਪਨੀ ਰਹੀ। ਇਸ ਤੋਂ ਬਾਅਦ ਕ੍ਰਮਵਾਰ : ਟੀ. ਸੀ. ਐੱਸ., ਐੱਚ. ਡੀ. ਐੱਫ. ਸੀ. ਬੈਂਕ, ਏਅਰਟੈੱਲ, ਆਈ. ਸੀ. ਆਈ. ਸੀ. ਆਈ. ਬੈਂਕ, ਇਨਫੋਸਿਸ, ਭਾਰਤੀ ਸਟੇਟ ਬੈਂਕ, ਹਿੰਦੁਸਤਾਨ ਯੂਨੀਲਿਵਰ, ਐੱਲ. ਆਈ. ਸੀ. ਅਤੇ ਆਈ. ਟੀ. ਸੀ. ਦਾ ਸਥਾਨ ਰਿਹਾ।


author

Harinder Kaur

Content Editor

Related News