ਨਵੇਂ ਵਾਹਨ ਖ਼ਰੀਦਣ ’ਤੇ ਪੁਰਾਣਿਆਂ ਦੀ ਸਕ੍ਰੈਪਿੰਗ ’ਤੇ 10 ਫੀਸਦੀ ਛੋਟ ਦੇਣ ਦੀ ਵਕਾਲਤ

Sunday, Sep 08, 2024 - 11:54 AM (IST)

ਜਲੰਧਰ (ਇੰਟ) - ਵਪਾਰਕ ਅਤੇ ਯਾਤਰੀ ਵਾਹਨ ਨਿਰਮਾਤਾਵਾਂ ਵੱਲੋਂ ਹਾਲ ’ਚ ਨਵੇਂ ਵਾਹਨ ਖਰੀਦਣ ’ਤੇ ਵਾਹਨਾਂ ਦੀ ਸਕ੍ਰੈਪਿੰਗ ਲਈ ਐਕਸ-ਸ਼ੋਅਰੂਮ ਕੀਮਤ ’ਤੇ 1.5 ਤੋਂ 3.5 ਫੀਸਦੀ ਤੱਕ ਦੀ ਛੋਟ ਗਾਹਕਾਂ ਨੂੰ ਰਾਸ ਨਹੀਂ ਆ ਰਹੀ ਹੈ।

ਵਾਹਨ ਖੇਤਰ ਦੇ ਮਾਹਿਰਾਂ ਦੀ ਦਲੀਲ ਹੈ ਕਿ ਖਪਤਕਾਰਾਂ ਨੂੰ ਆਪਣੇ ਮੌਜੂਦਾ ਵਾਹਨਾਂ ਨੂੰ ਲਗਾਤਾਰ ਚਲਾਉਂਦੇ ਰਹਿਣ ਜਾਂ ਕਿਸੇ ਤੀਜੀ ਧਿਰ ਨੂੰ ਵੇਚਣ ਨਾਲ ਵੱਧ ਭਾਅ ਮਿਲ ਸਕਦਾ ਹੈ, ਜਿਸ ਨਾਲ ਸਕ੍ਰੈਪਿੰਗ ’ਤੇ ਦਿੱਤੀ ਜਾ ਰਹੀ ਛੋਟ ਦੀ ਯੋਜਨਾ ਫੇਲ ਹੋ ਸਕਦੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਉਤਸ਼ਾਹ ਭਰੀ ਛੋਟ ਨੂੰ ਲੱਗਭਗ 10 ਫੀਸਦੀ ਤੱਕ ਵਧਾਇਆ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ :     ਚਾਹ ਦੀ ਚੁਸਕੀ ਹੋਵੇਗੀ ਮਹਿੰਗੀ! ਦੇਸ਼ ਦੇ ਵੱਡੇ ਬ੍ਰਾਂਡਸ ਵਧਾ ਰਹੇ ਮੁੱਲ

ਐੱਸ. ਐਂਡ ਪੀ. ਗਲੋਬਲ ਮੋਬਿਲਿਟੀ ਦੇ ਨਿਰਦੇਸ਼ਕ ਪੁਨੀਤ ਗੁਪਤਾ ਦੇ ਹਵਾਲੇ ਨਾਲ ਇਕ ਮੀਡੀਆ ਰਿਪੋਰਟ ’ਚ ਕਿਹਾ ਗਿਆ ਹੈ ਕਿ ਮੌਜੂਦਾ ਇਹ ਛੋਟ ਖਪਤਕਾਰਾਂ ਨੂੰ ਆਪਣੀਆਂ ਕਾਰਾਂ ਨੂੰ ਵੇਚਣ ਜਾਂ ਉਨ੍ਹਾਂ ਦੀ ਵਰਤੋਂ ਜਾਰੀ ਰੱਖਣ ਦੀ ਬਜਾਏ ਸਕ੍ਰੈਪਿੰਗ ਦਾ ਬਦਲ ਚੁਣਨ ਲਈ ਕਾਫ਼ੀ ਨਹੀਂ ਹੈ।

ਇਹ ਵੀ ਪੜ੍ਹੋ :    ਡੰਕੀ ਲਾ ਅਮਰੀਕਾ ਜਾਂਦੇ ਫੜ੍ਹੇ ਗਏ 130 ਭਾਰਤੀ, ਕਰ 'ਤੇ ਡਿਪੋਰਟ

ਗੁਪਤਾ ਨੇ ਇਸ ਗੱਲ ’ਤੇ ਰੌਸ਼ਨੀ ਪਾਈ ਕਿ ਬਹੁਤ ਸਾਰੇ ਲੋਕ ਆਪਣੇ ਪੁਰਾਣੇ ਵਾਹਨਾਂ ਨੂੰ ਮੁੱਖ ਤੌਰ ’ਤੇ ਇਸ ਲਈ ਰੱਖਦੇ ਹਨ ਕਿਉਂਕਿ ਉਨ੍ਹਾਂ ਕੋਲ ਨਵੀਂ ਖਰੀਦਦਾਰੀ ਲਈ ਘੱਟ ਪੈਸੇ ਹੁੰਦੇ ਹਨ। ਉਨ੍ਹਾਂ ਦੱਸਿਅਾ ਕਿ ਜੇਕਰ ਇਸ ਉਤਸ਼ਾਹ ਵਾਲੀ ਛੋਟ ਨੂੰ ਵਧਾ ਕੇ 10 ਫੀਸਦੀ ਕਰ ਦਿੱਤਾ ਜਾਵੇ ਤਾਂ ਇਹ ਖਪਤਕਾਰ ਵਿਹਾਰ ਨੂੰ ਮਹੱਤਵਪੂਰਨ ਤੌਰ ’ਤੇ ਪ੍ਰਭਾਵਿਤ ਕਰ ਸਕਦਾ ਹੈ।

ਇਹ ਵੀ ਪੜ੍ਹੋ :    ਹਥਿਆਰਾਂ ਦੇ ਜ਼ੋਰ ’ਤੇ 11 ਔਰਤਾਂ ਨਾਲ ਜਬਰ-ਜ਼ਨਾਹ ਦੇ ਦੋਸ਼ੀ ਨੂੰ ਰਾਹਤ, ਸਰਕਾਰ ਨੇ ਸ਼ਰਤਾਂ ਨਾਲ ਦਿੱਤੀ ਪੈਰੋਲ

ਰਿਪੋਰਟ ’ਚ ਕਿਹਾ ਗਿਆ ਹੈ ਕਿ ਮਾਰੂਤੀ-ਸੁਜ਼ੂਕੀ, ਟਾਟਾ ਮੋਟਰਜ਼ ਅਤੇ ਹੁੰਡਈ ਮੋਟਰਜ਼ ਸਮੇਤ ਦੇਸ਼ ਦੇ ਪ੍ਰਮੁੱਖ ਕਾਰ ਨਿਰਮਾਤਾਵਾਂ ਨੂੰ ਇਸ ਤਰ੍ਹਾਂ ਦੀ ਛੋਟ ਨਾਲ ਵੇਚੇ ਗਏ ਵਾਹਨਾਂ ਦੀ ਕੁੱਲ ਗਿਣਤੀ ਬਾਰੇ ਭੇਜੇ ਗਏ ਸਵਾਲ ਦੇ ਸਬੰਧ ਵਿਚ ਖਬਰ ਲਿਖੇ ਜਾਣ ਤੱਕ ਕੋਈ ਜਵਾਬ ਨਹੀਂ ਮਿਲਿਆ।

1 ਅਗਸਤ, 2022 ਤੋਂ 45,000 ਤੋਂ ਘੱਟ ਨਿੱਜੀ ਵਾਹਨਾਂ ਨੂੰ ਸਕ੍ਰੈਪ ਕੀਤਾ ਗਿਆ ਹੈ, ਜੋ ਪ੍ਰੋਗਰਾਮ ਦੀ ਮੱਠੀ ਰਫ਼ਤਾਰ ਨੂੰ ਦਰਸਾਉਂਦਾ ਹੈ।

ਇਹ ਵੀ ਪੜ੍ਹੋ :      ਸੁਨੀਤਾ ਵਿਲੀਅਮਜ਼ ਦੇ ਬਿਨਾਂ ਪੁਲਾੜ ਤੋਂ ਮੁੜ ਆਇਆ 'ਸਟਾਰਲਾਈਨਰ', ਜਾਣੋ ਕੀ ਰਹੀ ਵਜ੍ਹਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News