ਦੇਸ਼ ਤਬਦੀਲੀਆਂ ਲਈ ਤਿਆਰ, ਬੈਂਕਾਂ ਦਾ ਬਹੀਖਾਤਾ ਮਜ਼ਬੂਤ : ਸ਼ਕਤੀਕਾਂਤ ਦਾਸ

Friday, Sep 06, 2024 - 12:59 PM (IST)

ਮੁੰਬਈ (ਭਾਸ਼ਾ) - ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਭਾਰਤੀ ਅਰਥਵਿਵਸਥਾ ਦੇ ਬੁਨਿਆਦੀ ਚਾਲਕ ਰਫਤਾਰ ਫੜ ਰਹੇ ਹਨ ਅਤੇ ਦੇਸ਼ ਲਗਾਤਾਰ ਵਾਧੇ ਦੇ ਰਸਤੇ ’ਤੇ ਅੱਗੇ ਵੱਧ ਰਿਹਾ ਹੈ। ਐੱਫ. ਆਈ. ਬੀ. ਏ. ਸੀ. 2024 ਦੇ ਉਦਘਾਟਨੀ ਭਾਸ਼ਣ ’ਚ ਗਵਰਨਰ ਨੇ ਕਿਹਾ ਕਿ ਵੱਖ-ਵੱਖ ਆਰਥਿਕ ਖੇਤਰਾਂ ਅਤੇ ਬਾਜ਼ਾਰਾਂ ’ਚ ਵਿਆਪਕ ਪੱਧਰ ’ਤੇ ਬਦਲਾਅ ਹੋ ਰਹੇ ਹਨ ਅਤੇ ਦੇਸ਼ ਇਸ ਬਦਲਾਅ ਲਈ ਤਿਆਰ ਹੈ।

ਇਹ ਵੀ ਪੜ੍ਹੋ :      ਫਿਰ ਰੁਆਉਣਗੇ ਪਿਆਜ, ਕੀਮਤਾਂ ’ਚ ਆਏਗਾ ਭਾਰੀ ਉਛਾਲ

ਦਾਸ ਨੇ ਕਿਹਾ,‘‘ਉੱਨਤ ਅਰਥਵਿਵਸਥਾ ਬਣਨ ਦੀ ਦਿਸ਼ਾ ’ਚ ਸਾਡੇ ਦੇਸ਼ ਦੀ ਯਾਤਰਾ ਨੂੰ ਕਈ ਕਾਰਕਾਂ ਦੇ ਅਨੋਖੇ ਮਿਸ਼ਰਣ ਨਾਲ ਜ਼ੋਰ ਮਿਲ ਰਿਹਾ ਹੈ । ਇਨ੍ਹਾਂ ਕਾਰਕਾਂ ’ਚ ਨੌਜਵਾਨ ਅਤੇ ਊਰਜਸਵੀ ਆਬਾਦੀ, ਜੁਝਾਰੂ ਅਤੇ ਵੱਖ-ਵੱਖ ਅਰਥਵਿਵਸਥਾਵਾਂ, ਮਜ਼ਬੂਤ ਲੋਕਤੰਤਰ ਅਤੇ ਉਦਮਸ਼ੀਲਤਾ ਅਤੇ ਨਵੀਨਤਾ ਦੀ ਖੁਸ਼ਹਾਲ ਪ੍ਰੰਪਰਾ ਸ਼ਾਮਲ ਹੈ।’’

ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ ਦੀ ਵਾਧਾ ਗਾਥਾ ਬਰਕਰਾਰ ਹੈ ਅਤੇ ਬੈਂਕਾਂ ਦਾ ਬਹੀਖਾਤਾ ਮਜ਼ਬੂਤ ਹੈ। ਦਾਸ ਨੇ ਨਿੱਜੀ ਖੇਤਰ ਨੂੰ ਵਿਆਪਕ ਪੱਧਰ ’ਤੇ ਨਿਵੇਸ਼ ਵਧਾਉਣ ਦੀ ਅਪੀਲ ਕੀਤੀ। ਗਵਰਨਰ ਨੇ ਕਿਹਾ ਕਿ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਭਾਰਤੀ ਅਰਥਵਿਵਸਥਾ ਦੇ ਬੁਨਿਆਦੀ ਵਾਧਾ ਕਾਰਕ ਅਸਲ ’ਚ ਰਫਤਾਰ ਫੜ ਰਹੇ ਹਨ ਅਤੇ ਉਹ ਮੱਠੇ ਨਹੀਂ ਪੈ ਰਹੇ ਹਨ।

ਇਹ ਵੀ ਪੜ੍ਹੋ :     McDonald ਨੇ ਬਦਲੀ ਸਟ੍ਰੈਟੇਜੀ, ਮਿਲੇਗਾ ਪੌਸ਼ਟਿਕ ਬਰਗਰ, ਕਿਸਾਨਾਂ ਨੂੰ ਵੀ ਹੋਵੇਗਾ ਫ਼ਾਇਦਾ

ਦਾਸ ਨੇ ਕਿਹਾ,‘‘ਇਸ ਨਾਲ ਸਾਨੂੰ ਇਹ ਕਹਿਣ ਦਾ ਹੌਸਲਾ ਮਿਲਦਾ ਹੈ ਕਿ ਭਾਰਤੀ ਵਾਧੇ ਦੀ ਗਾਥਾ ਬਰਕਰਾਰ ਹੈ।’’ ਆਪਣੇ ਭਾਸ਼ਣ ’ਚ ਗਵਰਨਰ ਨੇ ਕਿਹਾ ਕਿ ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਅਤੇ ‘ਇਨਸਾਲਵੈਂਸੀ ਐਂਡ ਬੈਂਕਰਪਸੀ ਕੋਡ’ (ਆਈ. ਬੀ. ਸੀ.) ਵਰਗੇ ਸੁਧਾਰਾਂ ਨਾਲ ਲੰਮੀ ਮਿਆਦ ਦੇ ਸਾਕਾਰਾਤਮਕ ਨਤੀਜੇ ਸਾਹਮਣੇ ਆਏ ਹਨ।

ਮਹਿੰਗਾਈ ਅਤੇ ਗ੍ਰੋਥ ’ਚ ਹੈ ਠੀਕ ਸੰਤੁਲਨ

ਉਨ੍ਹਾਂ ਨੇ ਭੂਮੀ, ਕਿਰਤ ਅਤੇ ਖੇਤੀਬਾੜੀ ਬਾਜ਼ਾਰਾਂ ’ਚ ਹੋਰ ਜ਼ਿਆਦਾ ਸੁਧਾਰਾਂ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਗਵਰਨਰ ਨੇ ਕੁਲ ਮਹਿੰਗਾਈ ਦੇ ਮਾਈਨੇ ਸਵੀਕਾਰ ਕਰਦੇ ਹੋਏ ਕਿਹਾ ਕਿ ਮਹਿੰਗਾਈ ਅਤੇ ਵਾਧੇ ’ਚ ਠੀਕ ਸੰਤੁਲਨ ਕਾਇਮ ਹੈ। ਉਨ੍ਹਾਂ ਕਿਹਾ ਕਿ ਬਿਹਤਰ ਮਾਨਸੂਨ ਅਤੇ ਖਰੀਫ ਦੀ ਚੰਗੀ ਬੀਜਾਈ ਨਾਲ ਖੁਰਾਕੀ ਮਹਿੰਗਾਈ ਦਾ ਦ੍ਰਿਸ਼ਟੀਕੋਣ ਜ਼ਿਆਦਾ ਅਨੁਕੂਲ ਹੋ ਸਕਦਾ ਹੈ।

ਇਹ ਵੀ ਪੜ੍ਹੋ :      ਗਲਤ ਢੰਗ ਨਾਲ ਪੇਸ਼ ਆਉਂਦੀ ਹੈ ਮਾਧਬੀ ਪੁਰੀ ਬੁਚ, 500 ਮੁਲਾਜ਼ਮਾਂ ਨੇ ਕੀਤੀ ਇਹ ਸ਼ਿਕਾਇਤ

ਦਾਸ ਨੇ ਕਿਹਾ ਕਿ ਵਿੱਤੀ ਖੇਤਰ ਦੇ ਵਾਧੇ ਨੂੰ ਬੜ੍ਹਾਵਾ ਦੇਣ ਲਈ ਡਿਜੀਟਲ ਮੰਚ ਤੱਕ ਪਹੁੰਚ ਵਧਾਉਣੀ ਚਾਹੀਦੀ ਹੈ ਅਤੇ ਉਨ੍ਹਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਜੋਖਮ ਨਿਰਧਾਰਨ ਮਾਪਦੰਡਾਂ ਨੂੰ ਕਮਜ਼ੋਰ ਕੀਤੇ ਬਿਨਾਂ ਔਰਤਾਂ ਦੀ ਅਗਵਾਈ ਵਾਲੇ ਕਾਰੋਬਾਰਾਂ ਅਤੇ ਸੂਖਮ, ਲਘੂ ਅਤੇ ਦਰਮਿਆਨੇ ਉਦਮਾਂ (ਐੱਮ. ਐੱਸ. ਐੱਮ. ਈ.) ਦੇ ਸਮਾਨ ਉਤਪਾਦ ਅਤੇ ਸੇਵਾਵਾਂ ਪੇਸ਼ ਕਰਨ ਦੀ ਵੀ ਵਕਾਲਤ ਕੀਤੀ। ਦਾਸ ਨੇ ਕਿਹਾ ਕਿ ਵਿਵੇਕਪੂਰਨ ਕਰਜ਼ਾ ਯਕੀਨੀ ਕਰਨ ਲਈ ‘ਯੂਨੀਫਾਈਡ ਲੈਂਡਿੰਗ ਇੰਟਰਫੇਸ’ (ਯੂ. ਐੱਲ. ਆਈ.) ਮੰਚ ’ਤੇ ਸਿਰਫ ਰੈਗੂਲੇਟਿਡ ਸੰਸਥਾਵਾਂ ਨੂੰ ਹੀ ਆਗਿਆ ਦਿੱਤੀ ਜਾਵੇਗੀ। ਦਾਸ ਨੇ ਕਿਹਾ,‘‘ਯੂ. ਐੱਲ. ਆਈ. ਕੁੱਝ ਚੋਣਵੀਆਂ ਕੰਪਨੀਆਂ ਦਾ ‘ਕਲੱਬ’ ਨਹੀਂ ਹੋਵੇਗਾ।’’

ਬੈਂਕ ਔਰਤਾਂ ਨੂੰ ਜ਼ਿਆਦਾ ਗਿਣਤੀ ’ਚ ਰੋਜ਼ਗਾਰ ਮੁਹੱਈਅਾ ਕਰਵਾਉਣ

ਦਾਸ ਨੇ ਕਿਹਾ ਕਿ ਵਿੱਤੀ ਖੇਤਰ ਔਰਤਾਂ ਨੂੰ ਜ਼ਿਆਦਾ ਰੋਜ਼ਗਾਰ ਦੇ ਮੌਕੇ ਦੇ ਕੇ ਅਤੇ ਮਹਿਲਾ-ਸੰਚਾਲਿਤ ਉਦਮਾਂ ਲਈ ਖਾਸ ਯੋਜਨਾਵਾਂ ਲਿਆ ਕੇ ਮਹਿਲਾ-ਪੁਰਸ਼ ਅਸਮਾਨਤਾ ਨੂੰ ਘਟ ਕਰਨ ’ਚ ਮਦਦ ਕਰ ਸਕਦੇ ਹਨ।

ਦਾਸ ਨੇ ਇਥੇ ਇੰਡੀਅਨ ਬੈਂਕ ਐਸੋਸੀਏਸ਼ਨ ਅਤੇ ਫਿੱਕੀ ਦੇ ਇਕ ਸਾਂਝੇ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਵਿਕਸਿਤ ਭਾਰਤ ਨੂੰ ਇਹ ਯਕੀਨੀ ਕਰਨਾ ਹੋਵੇਗਾ ਕਿ ਹਰ ਨਾਗਰਿਕ ਦੀ ਸਮਾਜਿਕ-ਆਰਥਿਕ ਸਥਿਤੀ ਤੋਂ ਪਰੇ ਵਿੱਤੀ ਸੇਵਾਵਾਂ ਤਕ ਪਹੁੰਚ ਹੋਵੇ ਅਤੇ ਉਸ ਨੂੰ ਜ਼ਰੂਰੀ ਵਿੱਤੀ ਸਾਖਰਤਾ ਵੀ ਹਾਸਲ ਹੋਵੇ।

ਇਹ ਵੀ ਪੜ੍ਹੋ :     ਪੰਜਾਬ ਦੀ ਆਰਥਿਕਤਾ ਲਈ ਕੈਬਨਿਟ ਦਾ ਫ਼ੈਸਲਾ, ਪੈਟਰੋਲ-ਡੀਜ਼ਲ 'ਤੇ ਵਧਾਇਆ ਵੈਟ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News