USA ''ਚ 24 ਘੰਟੇ ''ਚ 2200 ਤੋਂ ਵੱਧ ਮੌਤਾਂ, ਪੀੜਤਾਂ ਦੀ ਗਿਣਤੀ 6 ਲੱਖ ਤੋਂ ਪਾਰ

Wednesday, Apr 15, 2020 - 07:57 AM (IST)

USA ''ਚ 24 ਘੰਟੇ ''ਚ 2200 ਤੋਂ ਵੱਧ ਮੌਤਾਂ, ਪੀੜਤਾਂ ਦੀ ਗਿਣਤੀ 6 ਲੱਖ ਤੋਂ ਪਾਰ

ਵਾਸ਼ਿੰਗਟਨ- ਅਮਰੀਕਾ ਵਿਚ ਭਿਆਨਕ ਰੂਪ ਧਾਰਣ ਕਰ ਚੁੱਕੇ ਕੋਰੋਨਾ ਵਾਇਰਸ ਨੇ ਹੁਣ ਤੱਕ 6 ਲੱਖ ਤੋਂ ਵੱਧ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਜੋਹਨ ਹਾਪਿੰਕਸ ਯੂਨੀਵਰਸਿਟੀ ਮੁਤਾਬਕ ਅਮਰੀਕਾ ਵਿਚ ਪੀੜਤਾਂ ਦੀ ਗਿਣਤੀ 6,08,377 ਹੋ ਗਈ ਹੈ ਅਤੇ ਹੁਣ ਤਕ 25 ਹਜ਼ਾਰ ਤੋਂ ਵੱਧ ਲੋਕ ਦਮ ਤੋੜ ਚੁੱਕੇ ਹਨ। 
ਅਮਰੀਕਾ ਵਿਚ ਬੀਤੇ 24 ਘੰਟਿਆਂ ਦੌਰਾਨ 2,228 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 25,981 ਹੋ ਚੁੱਕੀ ਹੈ। ਇਸ ਦੇ ਸੂਬੇ ਨਿਊਯਾਰਕ ਵਿਚ ਹੀ 2 ਲੱਖ ਤੋਂ ਵੱਧ ਲੋਕ ਪੀੜਤ ਹਨ ਤੇ ਇੱਥੇ ਹੁਣ ਤਕ 10,834 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਇਲਾਵਾ ਨਿਊਜਰਸੀ ਵਿਚ 68,824 ਲੋਕ ਕੋਰੋਨਾ ਨਾਲ ਪੀੜਤ ਹਨ ਅਤੇ 2,805 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਮੈਸਾਚੁਸੇਟਸ, ਮਿਸ਼ੀਗਨ, ਪੈਂਸਿਲਵੇਨਿਆ, ਕੈਲੀਫੋਰਨੀਆ, ਇਲਿਨੋਇਸ ਅਤੇ ਲੂਈਸਿਆਨਾ ਵਿਚ ਵੀ ਕੋਰੋਨਾ ਪੀੜਤਾਂ ਦੀ ਗਿਣਤੀ 20,000 ਤੋਂ ਵਧੇਰੇ ਹੈ।
ਪਿਛਲੇ ਦੋ ਦਿਨ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਿਚ ਕੁਝ ਕਮੀ ਦੇਖਣ ਨੂੰ ਮਿਲੀ ਸੀ ਤੇ ਆਸ ਕੀਤੀ ਜਾ ਰਹੀ ਸੀ ਕਿ ਇੱਥੇ ਸਥਿਤੀ ਕਾਬੂ ਵਿਚ ਆਉਣ ਹੀ ਵਾਲੀ ਹੈ ਪਰ ਇਕ ਵਾਰ ਫਿਰ ਮੌਤ ਦਾ ਇੰਨਾ ਵੱਡਾ ਅੰਕੜਾ ਦੇਖ ਕੇ ਅਜਿਹਾ ਨਹੀਂ ਲੱਗ ਰਿਹਾ।


author

Lalita Mam

Content Editor

Related News