ਸਾਊਦੀ ਪ੍ਰਿੰਸ ''ਤੇ ਲੱਗਾ ਜੈਫ ਬੇਜ਼ੋਸ ਦਾ ਫੋਨ ਹੈਕ ਕਰਨ ਦਾ ਦੋਸ਼

01/22/2020 11:12:54 AM

ਵਾਸ਼ਿੰਗਟਨ (ਬਿਊਰੋ): ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਐਮੇਜ਼ਾਨ ਦੇ ਬੌਸ ਜੈਫ ਬੇਜ਼ੋਸ ਨੇ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਵੱਲੋਂ ਭੇਜੇ ਗਏ ਇਕ ਸੰਦੇਸ਼ ਨੂੰ ਖੋਲ੍ਹਣ ਦੇ ਬਾਅਦ ਆਪਣਾ ਫੋਨ ਹੈਕ ਹੋਣ ਦਾ ਦਾਅਵਾ ਕੀਤਾ। 56 ਸਾਲਾ ਬੇਜ਼ੋਸ ਅਤੇ ਪ੍ਰਿੰਸ ਵਟਸਐਪ 'ਤੇ ਇਕ-ਦੂਜੇ ਨੂੰ ਸੰਦੇਸ਼ ਭੇਜ ਰਹੇ ਸਨ ਜਦੋਂ ਉਹਨਾਂ ਨੂੰ ਪ੍ਰਿੰਸ ਵੱਲੋਂ ਇਕ ਵੀਡੀਓ ਸੰਦੇਸ਼ ਪ੍ਰਾਪਤ ਹੋਇਆ, ਜਿਸ ਦੇ ਬਾਅਦ ਮੰਨਿਆ ਗਿਆ ਕਿ ਬੇਜ਼ੋਸ ਦਾ ਮੋਬਾਈਲ ਹੈਕ ਹੋ ਗਿਆ। 'ਦੀ ਗਾਰਡੀਅਨ' ਦੀ ਰਿਪੋਰਟ ਵਿਚ ਇਹ ਗੱਲ ਸਾਹਮਣੇ ਆਈ। ਨਾਲ ਹੀ ਇਹ ਸਵਾਲ ਵੀ ਖੜ੍ਹਾ ਹੋਇਆ ਕੀ ਦੁਨੀਆ ਦਾ ਸਭ ਤੋਂ ਅਮੀਰ ਸ਼ਖਸ ਜੋ ਵਾਸ਼ਿੰਗਟਨ ਪੋਸਟ ਦਾ ਮਾਲਕ ਵੀ ਹੈ ਉਸ ਦਾ ਫੋਨ ਸਾਊਦੀ ਅਰਬ ਦੇ ਪ੍ਰਿੰਸ ਵੱਲੋਂ ਗੁਪਤ ਸਮੱਗਰੀ ਲਈ ਹੈਕ ਕੀਤਾ ਗਿਆ ਹੈ। 

ਇੱਥੇ ਦੱਸ ਦਈਏ ਕਿ ਇਹ ਦਾਅਵਾ ਵੀ ਕੀਤਾ ਗਿਆ ਕਿ ਬੇਜ਼ੋਸ ਦੇ ਫੋਨ ਤੋਂ ਇਕ ਘੰਟੇ ਦੇ ਅੰਦਰ ਹੀ ਵੱਡੀ ਮਾਤਰਾ ਵਿਚ ਡਾਟਾ ਚੋਰੀ ਕਰ ਲਿਆ ਗਿਆ। ਡਾਟਾ ਕਿਸ ਤਰ੍ਹਾਂ ਦਾ ਚੋਰੀ ਹੋਇਆ ਇਸ ਸਬੰਧੀ ਕੋਈ ਵੇਰਵਾ ਨਹੀਂ ਹੈ। ਇੱਥੇ ਇਹ ਵੀ ਦੱਸ ਦਈਏ ਕਿ ਬੇਜ਼ੋਸ ਦਾ ਸੈੱਲ ਫੋਨ 2018 ਵਿਚ ਸਾਊਦੀ ਪ੍ਰਿੰਸ ਦੇ ਵਟਸਐਪ ਸੰਦੇਸ਼ ਦੇ ਬਾਅਦ ਹੈਕ ਹੋ ਗਿਆ ਸੀ। ਦੀ ਗਾਰਡੀਅਨ ਨੇ ਦੱਸਿਆ ਕਿ ਐਮੇਜ਼ਾਨ ਅਰਬਪਤੀ ਨੂੰ ਮੁਹੰਮਦ ਬਿਨ ਸਲਮਾਨ ਦੇ ਨਿਜੀ ਫੋਨ ਨੰਬਰ ਨਾਲ ਸਬੰਧਤ ਕੋਡ ਵਾਲੀ ਇਕ ਵੀਡੀਓ ਫਾਈਲ ਮਿਲੀ ਸੀ। ਬਾਅਦ ਵਿਚ ਫੋਨ ਦੀ ਫੋਰੇਂਸਿਕ ਜਾਂਚ ਦੇ ਦੇ ਬਾਅਦ ਪਤਾ ਚੱਲਿਆ ਕਿ ਸੰਦੇਸ਼ 1 ਮਈ, 2018 ਨੂੰ ਭੇਜਿਆ ਗਿਆ ਸੀ। 

ਇਕ ਹੋਰ ਜਾਣਕਾਰੀ ਮੁਤਾਬਕ ਮਾਰਚ 2019 ਵਿਚ ਐਮੇਜ਼ਾਨ ਦੇ ਸੀ.ਈ.ਓ. ਜੈਫ ਬੇਜ਼ੋਸ ਦੀਆਂ ਨਿੱਜੀ ਤਸਵੀਰਾਂ ਲੀਕ ਹੇਣ ਦੀ ਜਾਂਚ ਕਰ ਰਹੇ ਜਾਂਚਕਰਤਾ ਨੇ ਕਿਹਾ ਸੀ ਕਿ ਬੇਜ਼ੋਸ ਦੀਆਂ ਨਿੱਜੀ ਜਾਣਕਾਰੀਆਂ ਹਾਸਲ ਕਰਨ ਲਈ ਸਾਊਦੀ ਅਰਬ ਦੇ ਅਧਿਕਾਰੀਆਂ ਨੇ ਉਹਨਾਂ ਦਾ ਫੋਨ ਹੈਕ ਕੀਤਾ ਸੀ।ਜਾਂਚ ਕਰਤਾ ਗਾਵਿਨ ਡੀ ਬੇਕਰ ਨੇ ਆਪਣੀ ਜਾਂਚ ਦੇ ਨਤੀਜੇ ਵਿਚ ਇਹ ਗੱਲ ਕਹੀ ਸੀ। ਬੇਕਰ ਨੇ ਕਿਹਾ ਕਿ ਇਸ ਹੈਕ ਨੂੰ ਸਾਊਦੀ ਅਰਬ ਦੇ ਪੱਤਰਕਾਰ ਜਮਾਲ ਖਸ਼ੋਗੀ ਹੀ ਹੱਤਿਆ ਨੂੰ ਲੈ ਕੇ ਵਾਸ਼ਿੰਗਟਨ ਪੋਸਟ ਅਖਬਾਰ ਵੱਲੋਂ ਕੀਤੀ ਗਈ ਕਵਰੇਜ ਨਾਲ ਸਬੰਧਤ ਪਾਇਆ ਗਿਆ ਸੀ।


Vandana

Content Editor

Related News