ਅੰਮ੍ਰਿਤਸਰ ਪੁਲਸ ਦੇ ਐਨਕਾਊਂਟਰ ''ਚ ਗੈਂਗਸਟਰ ਮਨੀ ਪ੍ਰਿੰਸ ਢੇਰ

Tuesday, Jan 20, 2026 - 05:38 PM (IST)

ਅੰਮ੍ਰਿਤਸਰ ਪੁਲਸ ਦੇ ਐਨਕਾਊਂਟਰ ''ਚ ਗੈਂਗਸਟਰ ਮਨੀ ਪ੍ਰਿੰਸ ਢੇਰ

ਅੰਮ੍ਰਿਤਸਰ: ਅੰਮ੍ਰਿਤਸਰ ਪੁਲਸ ਨੇ ਐਨਕਾਊਂਟਰ ਦੌਰਾਨ ਗੈਂਗਸਟਰ ਮਨੀ ਪ੍ਰਿੰਸ ਨੂੰ ਢੇਰ ਕਰ ਦਿੱਤਾ। ਪੁਲਸ ਮੁਤਾਬਕ ਮਨੀ ਪ੍ਰਿੰਸ ਪੁਲਸ ਦੀ ਹਿਰਾਸਤ ਤੋਂ ਫਰਾਰ ਹੋ ਗਿਆ ਸੀ ਅਤੇ ਉਸ ਦੀ ਭਾਲ ਲਗਾਤਾਰ ਜਾਰੀ ਸੀ। ਜਾਣਕਾਰੀ ਮੁਤਾਬਕ ਪੁਲਸ ਨੇ ਅੰਮ੍ਰਿਤਸਰ ਦੇ ਅਟਾਰੀ ਨੇੜੇ ਗੈਂਗਸਟਰ ਮਨੀ ਪ੍ਰਿੰਸ ਨੂੰ ਘੇਰ ਕੇ ਢੇਰ ਕੀਤਾ ਗਿਆ ਹੈ । ਦੱਸ ਦੇਈਏ ਪੁਲਸ ਨੇ ਮਨੀ ਪ੍ਰਿੰਸ ਦਾ ਦੂਜੀ ਵਾਰ ਐਨਕਾਊਂਟਰ ਕੀਤਾ ਹੈ। ਪਹਿਲੇ ਐਨਕਾਊਂਟਰ ਦੌਰਾਨ ਮਨੀ ਪ੍ਰਿੰਸ ਜ਼ਖ਼ਮੀ ਹੋਇਆ ਸੀ ਜਿਸ ਤੋਂ ਬਾਅਦ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ 'ਚ ਇਲਾਜ ਲਈ ਲਿਆਂਦਾ ਗਿਆ ਸੀ ਅਤੇ ਉਹ ਉੱਥੋਂ ਦੀ ਫਰਾਰ ਹੋ ਗਿਆ ਸੀ।

ਇਹ ਵੀ ਪੜ੍ਹੋ- ਦਿੱਲੀ ਦੇ ਪੈਰਾਂ 'ਚ ਡਿੱਗਣ ਵਾਲਿਆਂ ਨੂੰ SGPC 'ਤੇ ਸਵਾਲ ਚੁੱਕਣ ਦਾ ਕੋਈ ਹੱਕ ਨਹੀਂ: SAD

ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਮੁਕਾਬਲੇ ਦੌਰਾਨ ਗੈਂਗਸਟਰ ਨੇ ਪੁਲਸ 'ਤੇ ਵੀ ਫਾਇਰਿੰਗ ਕੀਤੀ ਸੀ ਪਰ ਪੁਲਸ ਵਾਲਿਆਂ ਦੀਆਂ ਬੁਲੇਟਪਰੂਫ ਜੈਕੇਟਾਂ ਕਾਰਨ ਕੋਈ ਜ਼ਖਮੀ ਨਹੀਂ ਹੋਇਆ। ਇਸ ਦੌਰਾਨ ਜਵਾਬੀ ਕਾਰਵਾਈ ਕਰਦਿਆਂ ਮਨੀ ਪ੍ਰਿੰਸ ਦੇ ਫਾਇਰਿੰਗ ਕੀਤੀ ਗਈ, ਜਿਸ 'ਚ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ- 'ਪੰਜਾਬ ਕੇਸਰੀ' ਦੇ ਹੱਕ ’ਚ ਸੁਪਰੀਮ ਕੋਰਟ ਦੇ ਫੈਸਲੇ ਦਾ ਸੁਨੀਲ ਜਾਖੜ ਵੱਲੋਂ ਸਵਾਗਤ, ਮਾਨ ਸਰਕਾਰ ’ਤੇ ਤਿੱਖਾ ਹਮਲਾ

ਡੀਆਈਜੀ ਸੰਦੀਪ ਗੋਇਲ ਨੇ ਕਿਹਾ ਕਿ ਮਨੀ ਪ੍ਰਿੰਸ ਵਿਰੁੱਧ ਤਰਨਤਾਰਨ ਸਮੇਤ ਕਈ ਥਾਣਿਆਂ ਵਿੱਚ 50 ਤੋਂ ਵੱਧ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ। ਇਨ੍ਹਾਂ ਵਿੱਚ ਕਤਲ, ਕਤਲ ਦੀ ਕੋਸ਼ਿਸ਼, ਐਨਡੀਪੀਐਸ ਐਕਟ, ਆਰਮਜ਼ ਐਕਟ ਅਤੇ ਡਕੈਤੀ ਵਰਗੇ ਮਾਮਲੇ ਸ਼ਾਮਲ ਹਨ। ਉਸਨੂੰ ਪਹਿਲਾਂ ਹੀ ਕੁਝ ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਜਾ ਚੁੱਕਾ ਸੀ, ਜਦੋਂ ਕਿ ਪੁਲਸ ਗੈਂਗਸਟਰ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ।

ਇਹ ਵੀ ਪੜ੍ਹੋ- ਪੰਜਾਬ ਕਾਂਗਰਸ 'ਚ ਛਿੜੀ 'ਜਾਤੀ ਜੰਗ', ਚੰਨੀ ਦੇ ਸਵਾਲਾਂ 'ਤੇ ਰਾਜਾ ਵੜਿੰਗ ਨੇ ਦਿੱਤਾ ਜਵਾਬ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


 


author

Shivani Bassan

Content Editor

Related News