ਸਾਈਬਰ ਅਟੈਕ ਨੇ ਕੀਤੇ ਬਾਲਟੀਮੋਰ ਦੇ ਸਕੂਲ ਦੋ ਦਿਨਾਂ ਲਈ ਬੰਦ

Monday, Nov 30, 2020 - 01:44 PM (IST)

ਸਾਈਬਰ ਅਟੈਕ ਨੇ ਕੀਤੇ ਬਾਲਟੀਮੋਰ ਦੇ ਸਕੂਲ ਦੋ ਦਿਨਾਂ ਲਈ ਬੰਦ

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਆਨਲਾਈਨ ਹੈਕਰਾਂ ਵੱਲੋਂ ਅਮਰੀਕੀ ਪ੍ਰਾਂਤ ਮੈਰੀਲੈਂਡ ਦੇ ਬਾਲਟੀਮੋਰ ਵਿੱਚ ਸਕੂਲੀ ਸਿਸਟਮ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇੱਥੋਂ ਦੇ ਸਕੂਲ ਪ੍ਰਸ਼ਾਸਨ ਦੇ ਕੰਪਿਊਟਰ ਸਿਸਟਮ ਵਿੱਚ ਹੋਏ ਹਮਲੇ ਤੋਂ ਬਾਅਦ ਇਸ ਹਫ਼ਤੇ ਦੋ ਦਿਨਾਂ ਲਈ ਸਕੂਲ ਬੰਦ ਰਹਿਣਗੇ। ਇਸ ਸੰਬੰਧੀ ਬਾਲਟੀਮੋਰ ਕਾਉਂਟੀ ਪਬਲਿਕ ਸਕੂਲ (ਬੀ.ਸੀ.ਪੀ.ਐਸ.) ਨੇ ਸ਼ਨੀਵਾਰ ਨੂੰ ਟਵੀਟ ਕਰਦਿਆਂ ਦੱਸਿਆ ਕਿ ਇਸ ਸਮੱਸਿਆ ਕਾਰਨ ਸੋਮਵਾਰ ਅਤੇ ਮੰਗਲਵਾਰ ਕੋਈ ਕਲਾਸਾਂ ਜਾਰੀ ਨਹੀਂ ਕੀਤੀਆਂ ਜਾਣਗੀਆਂ। 

ਪੜ੍ਹੋ ਇਹ ਅਹਿਮ ਖਬਰ- ਇੰਡੋਨੇਸ਼ੀਆ 'ਚ ਫੁੱਟਿਆ ਜਵਾਲਾਮੁਖੀ, ਉਡਾਣਾਂ ਰੱਦ ਤੇ ਸੁਰੱਖਿਅਤ ਸਥਾਨ 'ਤੇ ਪਹੁੰਚਾਏ ਗਏ ਹਜ਼ਾਰਾਂ ਲੋਕ

ਬੀ.ਸੀ.ਪੀ.ਐਸ. ਦੇ ਮੁਤਾਬਕ, ਜ਼ਿਲ੍ਹੇ ਦਾ ਰਿਮੋਟ ਲਰਨਿੰਗ ਪ੍ਰੋਗਰਾਮ, ਵੈਬਸਾਈਟ ਅਤੇ ਇਸ ਦਾ ਈਮੇਲ ਅਤੇ ਗਰੇਡਿੰਗ ਸਿਸਟਮ ਪਿਛਲੇ ਹਫ਼ਤੇ ਸਾਈਬਰ ਹਮਲੇ ਦੀ ਮਾਰ ਹੇਠ ਆ ਗਏ ਸਨ। ਇਸ ਸੰਬੰਧੀ ਜ਼ਿਲ੍ਹੇ ਦੇ ਸੂਚਨਾ ਤਕਨਾਲੋਜੀ ਵਿਭਾਗ ਨੇ ਪਹਿਲਾਂ ਮੰਗਲਵਾਰ ਨੂੰ ਹੋਏ ਹਮਲੇ ਦੀ ਪਛਾਣ ਕਰਕੇ, ਸਟਾਫ ਨੂੰ ਬੁੱਧਵਾਰ ਨੂੰ ਇਸ ਬਾਰੇ ਸੂਚਿਤ ਕੀਤਾ ਸੀ। ਇਸ ਦੇ ਬਾਅਦ ਕਈ ਸਕੂਲ ਪ੍ਰਿੰਸੀਪਲਾਂ ਨੇ ਸੁਰੱਖਿਆ ਕਾਰਨਾਂ ਕਰਕੇ ਸਟਾਫ ਨੂੰ ਆਪਣੇ ਕੰਪਿਊਟਰਾਂ 'ਤੇ ਲਾਗਇਨ ਕਰਨ ਤੋਂ ਰੋਕਿਆ ਸੀ।ਬੀ.ਸੀ.ਪੀ.ਐਸ. ਬਾਲਟੀਮੋਰ ਇਸ ਮਾਮਲੇ ਨੂੰ ਹੱਲ ਕਰਨ ਲਈ ਕਾਉਂਟੀ ਪੁਲਿਸ ਵਿਭਾਗ ਦੇ ਨਾਲ ਅਪਰਾਧਿਕ ਜਾਂਚ ਵਿਚ ਕੰਮ ਕਰ ਰਿਹਾ ਹੈ।


author

Vandana

Content Editor

Related News