ਅਮਰੀਕੀ ਵਿਗਿਆਨੀਆਂ ਨੇ ਕੋਵਿਡ-19 ਦਾ ਲੱਭਿਆ ਸੰਭਾਵਿਤ ਇਲਾਜ

Tuesday, Aug 04, 2020 - 07:21 PM (IST)

ਅਮਰੀਕੀ ਵਿਗਿਆਨੀਆਂ ਨੇ ਕੋਵਿਡ-19 ਦਾ ਲੱਭਿਆ ਸੰਭਾਵਿਤ ਇਲਾਜ

ਵਾਸ਼ਿੰਗਟਨ- ਅਮਰੀਕਾ ਵਿਚ ਵਿਗਿਆਨੀਆਂ ਨੇ ਕੋਵਿਡ-19 ਦੇ ਲਈ ਜ਼ਿੰਮੇਦਾਰ ਸਾਰਸ-ਸੀਓਵੀ-2 ਵਾਇਰਸ ਤੇ ਹੋਰ ਤਰ੍ਹਾਂ ਦੇ ਕੋਰੋਨਾ ਵਾਇਰਸਾਂ ਦਾ ਸੰਭਾਵਿਤ ਮੈਡੀਕਲ ਇਲਾਜ ਲੱਭ ਲਿਆ ਹੈ। ਰੋਗ ਫੈਲਾਉਣ ਵਾਲੇ ਕੋਰੋਨਾ ਵਾਇਰਸ ਗਲੋਬਲ ਜਨ-ਸਿਹਤ ਦੇ ਲਈ ਵੱਡਾ ਖਤਰਾ ਹਨ ਜਿਵੇਂ ਕਿ ਸਾਰਸ-ਸੀਓਵੀ, ਐੱਮ.ਈ.ਆਰ.ਐੱਸ.-ਸੀਓਵੀ ਤੇ ਨਵੇਂ ਉਭਰੇ ਸਾਰਸ-ਸੀਓਵੀ-2 ਦੇ ਕਾਰਣ ਦੇਖਣ ਨੂੰ ਮਿਲਿਆ ਵੀ ਹੈ।

ਇਕ ਨਵੇਂ ਅਧਿਐਨ ਵਿਚ ਪਤਾ ਲੱਗਿਆ ਕਿ ਛੋਟੇ ਅਣੂ ਵਾਲੇ ਪ੍ਰੋਟੀਜ ਨਿਰੋਧਕ (ਪ੍ਰੋਟੀਜ ਇਨਹਿਬਿਟਰ ਵਾਇਰਸ ਰੋਕੂ ਦਵਾਈਆਂ ਦੀ ਇਕ ਸ਼ਰੇਣੀ ਹੈ ਜੋ ਏਡਸ ਤੇ ਹੈਪੇਟਾਈਟਿਸ ਸੀ ਦੇ ਇਲਾਜ ਵਿਚ ਵਰਤੀ ਜਾਂਦੀ ਹੈ) ਮਨੁੱਖੀ ਕੋਰੋਨਾ ਵਾਇਰਸ ਦੇ ਖਿਲਾਫ ਅਸਰਦਾਰ ਹਨ। ਪ੍ਰੋਟੀਜ ਇਕ ਏਂਜਾਈਮ ਹੈ ਜੋ ਪ੍ਰੋਟੀਨ ਨੂੰ ਛੋਟੇ-ਛੋਟੇ ਹਿੱਸਿਆਂ ਵਿਚ ਤੋੜਨ ਦੀ ਪ੍ਰਕਿਰਿਆ ਨੂੰ ਰਫਤਾਰ ਦਿੰਦਾ ਹੈ। ਖੋਜਕਾਰਾਂ ਨੇ ਕਿਹਾ ਕਿ ਇਹ ਕੋਰੋਨਾ ਵਾਇਰਸ 3ਸੀ ਵਰਗੇ ਪ੍ਰੋਟੀਜ, ਜਿਨ੍ਹਾਂ ਨੂੰ 3 ਸੀ.ਐੱਲ.ਪ੍ਰੋ ਦੇ ਤੌਰ 'ਤੇ ਜਾਣਿਆ ਜਾਂਦਾ ਹੈ, ਮਜ਼ਬੂਤ ਮੈਡੀਕਲ ਟੀਚਾ ਹਨ ਕਿਉਂਕਿ ਇਹ ਕੋਰੋਨਾ ਵਾਇਰਸ ਦੇ ਪੈਦਾ ਹੋਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਅਮਰੀਕਾ ਦੀ ਕੰਸਾਸ ਸਟੇਟ ਯੂਨੀਵਰਸਿਟੀ ਦੇ ਪ੍ਰੋਫੈਸਰ, ਕਾਯੋਂਗ ਓਕ ਚਾਂਗ ਨੇ ਕਿਹਾ ਕਿ ਕੋਵਿਡ-19 ਰਿਸਰਚ ਸੈਂਟਰ ਵਿਚ ਟੀਕਾ ਵਿਕਸਿਤ ਕਰਨਾ ਤੇ ਇਲਾਜ ਲੱਭਣਾ ਸਭ ਤੋਂ ਵੱਡਾ ਟੀਚਾ ਹੈ ਤੇ ਇਲਾਜ ਇਸ ਦੀ ਕੁੰਜੀ ਹੈ।

ਖੋਜਕਾਰਾਂ ਨੇ ਕਿਹਾ ਕਿ ਇਹ ਅਧਿਐਨ ਦਿਖਾਉਂਦਾ ਹੈ ਕਿ ਅਨੁਕੂਲਿਤ ਕੋਰੋਨਾ ਵਾਇਰਸ 3ਸੀ.ਐੱਲ.ਪ੍ਰੋ ਨਿਰੋਧਕਾਂ ਦੀ ਇਸ ਲੜੀ ਨੇ ਮਨੁੱਖ ਵਿਚ ਫੈਲਣ ਵਾਲੇ ਕੋਰੋਨਾ ਵਾਇਰਸਾਂ-ਐੱਮ.ਈ.ਆਰ.ਐੱਸ.-ਸੀਓਵੀ ਤੇ ਸਾਰਸ-ਸੀਓਵੀ-2 ਦੀਆਂ ਕਲਚਰ ਕੀਤੀ ਗਈਆਂ ਕੋਸ਼ਿਕਾਵਾਂ ਤੇ ਐੱਮ.ਈ.ਆਰ.ਐੱਸ. ਦੇ ਲਈ ਚੂਹਿਆਂ 'ਤੇ ਕੀਤੇ ਗਏ ਪ੍ਰਯੋਗ ਵਿਚ ਵਾਇਰਸ ਨੂੰ ਪੈਦਾ ਨਹੀਂ ਹੋਣ ਦਿੱਤਾ। ਉਨ੍ਹਾਂ ਕਿਹਾ ਕਿ ਇਹ ਨਤੀਜੇ ਦਿਖਾਉਂਦੇ ਹਨ ਕਿ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਸੰਭਾਵਿਤ ਇਲਾਜ ਦੇ ਲਈ ਕੰਪਾਊਂਡਸ ਦੀ ਇਕ ਲੜੀ ਦੀ ਅੱਗੇ ਹੋਰ ਜਾਂਚ ਕੀਤੀ ਜਾਣੀ ਚਾਹੀਦੀ ਹੈ। ਇਹ ਅਧਿਐਨ 'ਸਾਈਂਸ ਟ੍ਰਾਂਸਲੇਸ਼ਨ ਮੈਜੀਸਿਨ' ਮੈਗੇਜ਼ੀਨ ਵਿਚ ਪ੍ਰਕਾਸ਼ਿਤ ਹੋਇਆ ਹੈ।


author

Baljit Singh

Content Editor

Related News