ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਜੀ -7 ਸੰਮੇਲਨ ''ਚ ਸ਼ਿਰਕਤ ਲਈ ਪਹੁੰਚੇ ਬ੍ਰਿਟੇਨ

06/10/2021 4:28:10 PM

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਕੋਰਨਵਾਲ ਵਿਚ ਜੀ -7 ਸੰਮੇਲਨ 'ਚ ਸ਼ਮੂਲੀਅਤ ਕਰਨ ਦੇ ਮੰਤਵ ਨਾਲ ਬ੍ਰਿਟੇਨ ਪਹੁੰਚੇ ਹਨ। ਜੋਅ ਬਾਈਡੇਨ ਆਪਣੀ ਪਤਨੀ ਜਿਲ ਬਾਈਡੇਨ ਨਾਲ ਆਪਣੇ ਜਹਾਜ਼ ਏਅਰ ਫੋਰਸ 1 ਰਾਹੀਂ ਪਹੁੰਚੇ ਅਤੇ ਇਹ ਅਮਰੀਕੀ ਰਾਸ਼ਟਰਪਤੀ ਵਜੋਂ ਉਹਨਾਂ ਦੀ ਪਹਿਲੀ ਸਰਕਾਰੀ ਵਿਦੇਸ਼ੀ ਯਾਤਰਾ ਹੈ। 

ਉਹ ਜੀ -7 ਸੰਮੇਲਨ ਅਤੇ ਨਾਟੋ ਮੰਤਰੀ ਮੰਡਲ ਦੀ ਯਾਤਰਾ ਤੋਂ ਬਾਅਦ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਲਈ ਮਾਸਕੋ ਜਾਣਗੇ। ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੋਹਨਸਨ ਵੀ ਕੋਰਨਵਾਲ ਪਹੁੰਚ ਚੁੱਕੇ ਹਨ। ਰਾਸ਼ਟਰਪਤੀ ਜੋਅ ਬਾਈਡੇਨ ਅਨੁਸਾਰ ਉਹਨਾਂ ਦੀ ਇਸ ਯਾਤਰਾ ਨਾਲ ਅਮਰੀਕਾ ਦੇ ਹੋਰ ਦੇਸ਼ਾਂ ਅਤੇ ਯੂਕੇ ਨਾਲ ਸਬੰਧ ਮਜ਼ਬੂਤ ਹੋਣਗੇ। ਇਸ ਸੰਮੇਲਨ ਦੇ ਖ਼ਤਮ ਹੋਣ ਤੋਂ ਬਾਅਦ, ਰਾਸ਼ਟਰਪਤੀ ਅਤੇ ਪਹਿਲੀ ਔਰਤ ਵਿੰਡਸਰ ਕੈਸਲ ਵਿਖੇ ਮਹਾਰਾਣੀ ਐਲਿਜਾਬੈਥ ਨਾਲ ਵੀ ਮੁਲਾਕਾਤ ਕਰਨਗੇ। ਇਸਦੇ ਇਲਾਵਾ ਪ੍ਰਧਾਨ ਮੰਤਰੀ ਜੋਨਸਨ ਵੀ ਸਿਖ਼ਰ ਸੰਮੇਲਨ ਦੇ ਮੈਂਬਰ ਦੇਸ਼ਾਂ ਨੂੰ ਅਗਲੇ ਸਾਲ ਦੇ ਅੰਤ ਤੱਕ ਵਿਸ਼ਵ ਭਰ ਵਿਚ ਕੋਰੋਨਾ ਟੀਕੇ ਲਗਾਉਣ ਵਿਚ ਮਦਦ ਲਈ ਤਾਕੀਦ ਕਰਨਗੇ।


cherry

Content Editor

Related News