ਅਮਰੀਕੀ ਜੱਜ ਨੇ ਮਾਪਿਆਂ ਤੋਂ ਵੱਖ ਹੋਏ ਬੱਚਿਆਂ ਨੂੰ ਪਰਿਵਾਰ ਨਾਲ ਮਿਲਾਉਣ ਦੇ ਦਿੱਤੇ ਆਦੇਸ਼

Friday, Oct 23, 2020 - 02:46 PM (IST)

ਅਮਰੀਕੀ ਜੱਜ ਨੇ ਮਾਪਿਆਂ ਤੋਂ ਵੱਖ ਹੋਏ ਬੱਚਿਆਂ ਨੂੰ ਪਰਿਵਾਰ ਨਾਲ ਮਿਲਾਉਣ ਦੇ ਦਿੱਤੇ ਆਦੇਸ਼

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੀ ਇਕ ਸੰਘੀ ਜੱਜ ਨੇ ਵੀਰਵਾਰ ਨੂੰ ਟਰੰਪ ਪ੍ਰਸ਼ਾਸਨ ਨੂੰ 2017 ਵਿਚ ਸੈਂਕੜੇ ਲੋਕਾਂ ਨੂੰ ਅਮਰੀਕਾ ਤੋਂ ਮੈਕਸੀਕੋ ਭੇਜੇ ਜਾਣ ਦੇ ਦੌਰਾਨ ਆਪਣੇ ਮਾਤਾ-ਪਿਤਾ ਤੋਂ ਵੱਖਰੇ ਹੋਏ ਬੱਚਿਆਂ ਦੇ ਪਰਿਵਾਰਾਂ ਦਾ ਪਤਾ ਲਗਾਉਣ ਦੇ ਲਈ ਅਦਾਲਤ ਵੱਲੋਂ ਨਿਯੁਕਤ ਖੋਜ ਕਰਤਾਵਾਂ ਦੀ ਮਦਦ ਕਰਨ ਦੀ ਅਪੀਲ ਕੀਤੀ। ਅਦਾਲਤ ਦੇ ਮੁਤਾਬਕ, ਖੋਜ ਕਰਤਾ 545 ਬੱਚਿਆਂ ਦੇ ਮਾਤਾ-ਪਿਤਾ ਦਾ ਪਤਾ ਲਗਾਉਣ ਵਿਚ ਅਸਮਰੱਥ ਰਹੇ ਹਨ। ਇਹ ਗਿਣਤੀ ਪਹਿਲਾਂ ਤੋਂ ਜਾਣੂ ਗਿਣਤੀ ਦੇ ਮੁਕਾਬਲੇ ਕਿਤੇ ਵੱਧ ਹੈ ਅਤੇ ਜਿਸ ਨਾਲ ਲੋਕਾਂ ਵਿਚ ਗੁੱਸਾ ਹੈ। 

2017 ਵਿਚ ਜ਼ਿਆਦਾਤਰ ਲੋਕਾਂ ਨੂੰ ਮੱਧ ਅਮਰੀਕਾ ਭੇਜ ਦਿੱਤਾ ਗਿਆ ਸੀ ਅਤੇ ਉਹਨਾਂ ਦੇ ਬੱਚਿਆਂ ਨੂੰ ਅਮਰੀਕਾ ਵਿਚ ਉਹਨਾਂ ਦੇ ਰਿਸ਼ਤੇਦਾਰਾਂ ਅਤੇ ਮਾਪਿਆਂ ਦੇ ਨਾਲ ਰੱਖਿਆ ਗਿਆ ਸੀ। ਅਮਰੀਕੀ ਜਿਲ੍ਹਾ ਜੱਜ ਦਾਨਾ ਸਬਰਾ ਨੇ ਸੈਨ ਡਿਏਗੋ ਵਿਚ ਸੁਣਵਾਈ ਦੇ ਦੌਰਾਨ ਕੋਈ ਆਦੇਸ਼ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਇਸ ਦੀ ਬਜਾਏ ਨਿਆਂ ਵਿਭਾਗ ਦੇ ਵਕੀਲਾਂ ਨੂੰ ਕਿਹਾ ਕਿ ਉਹ ਅਜਿਹੇ ਢੰਗ ਲੱਭਣ ਜਿਸ ਨਾਲ ਪ੍ਰਸ਼ਾਸਨ ਨੂੰ ਮਾਤਾ-ਪਿਤਾ ਨੂੰ ਲੱਭਣ ਵਿਚ ਆਸਾਨੀ ਹੋਵੇ। ਆਪਣੇ ਬੱਚਿਆਂ ਤੋਂ ਵੱਖ ਹੋਏ ਪਰਿਵਾਰਾਂ ਨੂੰ ਲੱਭਣ ਦੀ ਕੋਸ਼ਿਸ਼ ਦੇ ਦੌਰਾਨ ਸਬਰਾ ਨੇ ਗੈਰ ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਵਾਲੇ ਲੋਕਾਂ ਦੇ ਪ੍ਰਤੀ ਸਰਕਾਰ ਦੀ ਅਸਹਿਣਸ਼ੀਲਤਾ ਨੀਤੀ ਨੂੰ 2018 ਵਿਚ ਖਤਮ ਕਰਨ ਦਾ ਆਦੇਸ਼ ਦਿੱਤਾ। 

ਪੜ੍ਹੋ ਇਹ ਅਹਿਮ ਖਬਰ- ਜ਼ਾਕਿਰ ਨਾਇਕ ਦੀ ਮੁਸਲਿਮ ਦੇਸ਼ਾਂ ਨੂੰ ਅਪੀਲ, ਪੈਗੰਬਰ ਦੀ ਆਲੋਚਨਾ ਕਰਨ ਵਾਲੇ ਭਾਰਤੀਆਂ ਨੂੰ ਭੇਜਣ ਜੇਲ੍ਹ

ਸਬਰਾ ਨੇ ਸ਼ੁਰੂ ਵਿਚ ਸਰਕਾਰ ਨੂੰ 2,700 ਤੋਂ ਵੱਧ ਬੱਚਿਆਂ ਨੂੰ ਉਹਨਾਂ ਦੇ ਪਰਿਵਾਰਾਂ ਨਾਲ ਮੁੜ ਮਿਲਾਉਣ ਦਾ ਆਦੇਸ਼ ਦਿੱਤਾ ਸੀ ਪਰ ਬਾਅਦ ਵਿਚ ਪਤਾ ਚੱਲਿਆ ਕਿ ਉਹਨਾਂ ਦੇ ਇਲਾਵਾ 1,556 ਬੱਚੇ 2017 ਵਿਚ ਆਪਣੇ ਮਾਤਾ-ਪਿਤਾ ਤੋ ਵੱਖ ਹੋ ਗਏ ਸਨ, ਜਿਹਨਾਂ ਵਿਚੋਂ 545 ਬੱਚੇ ਹਾਲੇ ਵੀ ਆਪਣੇ ਮਾਤਾ-ਪਿਤਾ ਤੋਂ ਵੱਖ ਹਨ।


author

Vandana

Content Editor

Related News