ਅਮਰੀਕੀ ਕੋਸਟ ਗਾਰਡਜ਼ ਨੇ 34,000 ਕਿਲੋਗ੍ਰਾਮ ਨਸ਼ੀਲੇ ਪਦਾਰਥ ਕੀਤੇ ਜ਼ਬਤ
Tuesday, Sep 02, 2025 - 02:11 PM (IST)

ਮਿਆਮੀ- ਅਮਰੀਕੀ ਕੋਸਟ ਗਾਰਡਜ਼ ਨੇ ਪ੍ਰਸ਼ਾਂਤ ਅਤੇ ਕੈਰੇਬੀਅਨ ਸਾਗਰ ਵਿਚੋਂ ਕਿਸ਼ਤੀਆਂ ’ਚੋਂ 75,000 ਪਾਊਂਡ (34,000 ਕਿਲੋਗ੍ਰਾਮ) ਤੋਂ ਵੱਧ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਜ਼ਬਤ ਕੀਤੇ।
ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਕੋਸਟ ਗਾਰਡਜ਼ ਨੇ ਰੱਖਿਆ ਵਿਭਾਗ ਨਾਲ ਕੰਮ ਕੀਤਾ ਅਤੇ ਇਕਵਾਡੋਰ ਦੇ ਗੈਲਾਪਾਗੋਸ ਟਾਪੂ, ਵੈਨੇਜ਼ੁਏਲਾ, ਮੈਕਸੀਕੋ, ਡੋਮਿਨਿਕਨ ਗਣਰਾਜ, ਜਮਾਇਕਾ ਅਤੇ ਅਰੂਬਾ ਦੇ ਕੰਢੇ 19 ਨਸ਼ੀਲੇ ਪਦਾਰਥ ਲਿਜਾਣ ਵਾਲੇ ਜਹਾਜ਼ਾਂ ਨੂੰ ਰੋਕਿਆ। ਇਸ ਦੌਰਾਨ 34 ਸ਼ੱਕੀ ਸਮੱਗਲਰਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਨਸ਼ੀਲੇ ਪਦਾਰਥਾਂ ਦੀ ਕੀਮਤ ਲੱਗਭਗ 473 ਮਿਲੀਅਨ ਡਾਲਰ ਹੋਣ ਦਾ ਅਨੁਮਾਨ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8