ਡੈਨਮਾਰਕ ਦੀ ਵੱਡੀ ਕਾਰਵਾਈ ! ਅਮਰੀਕੀ ਰਾਜਦੂਤ ਨੂੰ ਕੀਤਾ ਤਲਬ
Thursday, Aug 28, 2025 - 09:30 AM (IST)

ਇੰਟਰਨੈਸ਼ਨਲ ਡੈਸਕ- ਡੈਨਮਾਰਕ ਦੇ ਵਿਦੇਸ਼ ਮੰਤਰੀ ਨੇ ਦੇਸ਼ ’ਚ ਚੋਟੀ ਦੇ ਅਮਰੀਕੀ ਰਾਜਦੂਤ ਨੂੰ ਗੱਲਬਾਤ ਲਈ ਤਲਬ ਕੀਤਾ ਹੈ। ਇਹ ਕਦਮ ਉਦੋਂ ਉਠਾਇਆ ਗਿਆ, ਜਦੋਂ ਬੁੱਧਵਾਰ ਨੂੰ ਮੁੱਖ ਰਾਸ਼ਟਰੀ ਪ੍ਰਸਾਰਕ ਨੇ ਖਬਰ ਦਿੱਤੀ ਸੀ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਜੁੜੇ ਘੱਟੋ-ਘੱਟ 3 ਲੋਕ ਗ੍ਰੀਨਲੈਂਡ ਵਿਚ ਗੁਪਤ ਤਰੀਕੇ ਨਾਲ ਪ੍ਰਭਾਵ ਜਮਾਉਣ ਲਈ ਮੁਹਿੰਮ ਚਲਾ ਰਹੇ ਹਨ।
ਟਰੰਪ ਦੀਆਂ ਨਜ਼ਰਾਂ ਆਰਕਟਿਕ ਵਿਚ ਇਕ ਵਿਸ਼ਾਲ ਅਰਧ-ਖੁਦਮੁਖਤਿਆਰ ਡੈਨਿਸ਼ ਖੇਤਰ ਗ੍ਰੀਨਲੈਂਡ ’ਤੇ ਹਨ। ਅਮਰੀਕੀ ਨਾਟੋ ਸਹਿਯੋਗੀ ਡੈਨਮਾਰਕ ਅਤੇ ਗ੍ਰੀਨਲੈਂਡ ਨੇ ਕਿਹਾ ਹੈ ਕਿ ਇਹ ਟਾਪੂ ਵਿਕਰੀ ਲਈ ਨਹੀਂ ਹੈ ਅਤੇ ਉਨ੍ਹਾਂ ਨੇ ਅਮਰੀਕਾ ਵੱਲੋਂ ਉੱਥੇ ਖੁਫੀਆ ਜਾਣਕਾਰੀ ਇਕੱਠੀ ਕਰਨ ਦੀਆਂ ਰਿਪੋਰਟਾਂ ਦੀ ਨਿੰਦਾ ਕੀਤੀ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਟੇਕ-ਆਫ਼ ਕਰਦਿਆਂ ਹੀ ਫਟ ਗਿਆ ਜਹਾਜ਼ ਦਾ ਟਾਇਰ, ਧਮਾਕੇ ਦੀ ਆਵਾਜ਼ ਸੁਣ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e