''''ਟਰੰਪ ਨੇ ਨਿੱਜੀ ਰੰਜਿਸ਼ ਕਾਰਨ ਭਾਰਤ ''ਤੇ ਠੋਕਿਆ ਟੈਰਿਫ਼ !'''', ਅਮਰੀਕੀ ਨਿਵੇਸ਼ ਕੰਪਨੀ ''ਜੈਫਰੀਜ਼'' ਦਾ ਵੱਡਾ ਦਾਅਵਾ
Saturday, Aug 30, 2025 - 01:12 PM (IST)

ਇੰਟਰਨੈਸ਼ਨਲ ਡੈਸਕ- ਅਮਰੀਕੀ ਨਿਵੇਸ਼ ਬੈਂਕ 'ਜੈਫਰੀਜ਼' ਨੇ ਖੁਲਾਸਾ ਕੀਤਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ 'ਤੇ 50 ਫ਼ੀਸਦੀ ਟੈਰਿਫ਼ ਇਸ ਲਈ ਲਗਾਏ ਕਿਉਂਕਿ ਉਹ ਭਾਰਤ ਅਤੇ ਪਾਕਿਸਤਾਨ ਵਿਚਾਲੇ ਕਸ਼ਮੀਰ ਮਸਲੇ 'ਤੇ ਵਿਚੋਲਗੀ ਕਰਨ ਵਿੱਚ ਅਸਫਲ ਰਹੇ।
ਰਿਪੋਰਟ ਮੁਤਾਬਕ ਟਰੰਪ ਦੀ ਨੀਤੀ “ਸੌਦਾ ਕਰਨ ਦੀ ਰਾਜਨੀਤੀ” 'ਤੇ ਆਧਾਰਿਤ ਸੀ, ਜਿਸ ਵਿੱਚ ਉਹ ਦੇਸ਼ਾਂ ਨੂੰ ਵਪਾਰਕ ਦਬਾਅ ਰਾਹੀਂ ਆਪਣੀਆਂ ਗੱਲਾਂ ਮਨਵਾਉਣ ਲਈ ਮਜਬੂਰ ਕਰਦੇ ਹਨ।
ਇਹ ਵੀ ਪੜ੍ਹੋ- ਭਾਰਤ 'ਚ 10 ਟ੍ਰਿਲੀਅਨ ਯੇਨ ਨਿਵੇਸ਼ ਕਰੇਗਾ ਜਾਪਾਨ, ਦੋਵਾਂ ਦੇਸ਼ਾਂ ਵਿਚਾਲੇ 150 ਸਮਝੌਤਿਆਂ ਦਾ ਹੋਇਆ ਐਲਾਨ
ਜੈਫਰੀਜ਼ ਦੀ ਰਿਪੋਰਟ ਵਿੱਚ ਕਿਹਾ ਗਿਆ ਕਿ ਟਰੰਪ ਨੇ ਕਈ ਵਾਰ ਜਨਤਕ ਤੌਰ 'ਤੇ ਦਾਅਵਾ ਕੀਤਾ ਕਿ ਉਹ ਕਸ਼ਮੀਰ ਮੁੱਦੇ ਦਾ ਹੱਲ ਕਰਨਾ ਚਾਹੁੰਦੇ ਹਨ ਤੇ ਉਨ੍ਹਾਂ ਨੇ ਭਾਰਤ-ਪਾਕਿ ਵਿਚਾਲੇ ਜੰਗ ਵੀ ਰੁਕਵਾਈ, ਪਰ ਭਾਰਤ ਨੇ ਇਸ ਮੁੱਦੇ 'ਤੇ ਕਿਸੇ ਵੀ ਬਾਹਰੀ ਦਖ਼ਲਅੰਦਾਜ਼ੀ ਨੂੰ ਸਖ਼ਤੀ ਨਾਲ ਰੱਦ ਕਰ ਦਿੱਤਾ। ਇਸ ਤੋਂ ਬਾਅਦ ਟਰੰਪ ਨੇ ਭਾਰਤ 'ਤੇ ਟੈਰਿਫ਼ ਲਗਾ ਕੇ ਆਪਣੀ ਨਾਰਾਜ਼ਗੀ ਜਤਾਈ।
ਜ਼ਿਕਰਯੋਗ ਹੈ ਕਿ ਟਰੰਪ ਦੇ ਕਾਰਜਕਾਲ ਦੌਰਾਨ ਅਮਰੀਕਾ-ਭਾਰਤ ਵਪਾਰਕ ਸਬੰਧ ਕਈ ਵਾਰ ਤਣਾਅ ਦਾ ਸ਼ਿਕਾਰ ਹੋ ਚੁੱਕੇ ਹਨ। ਖ਼ਾਸਕਰ, ਸਟੀਲ, ਐਲੂਮੀਨੀਅਮ ਅਤੇ ਹੋਰ ਨਿਰਯਾਤ ਉਤਪਾਦਾਂ 'ਤੇ ਲੱਗੇ ਭਾਰੀ ਟੈਰਿਫ਼ਾਂ ਨੇ ਭਾਰਤੀ ਵਪਾਰ 'ਤੇ ਵੱਡਾ ਅਸਰ ਪਾਇਆ ਹੈ।
ਮੌਜੂਦਾ ਸਮੇਂ ਵਿੱਚ ਅਮਰੀਕੀ ਅਦਾਲਤਾਂ ਨੇ ਟਰੰਪ ਵੱਲੋਂ ਲਗਾਏ ਕਈ ਟੈਰਿਫ਼ਾਂ ਨੂੰ ਗੈਰਕਾਨੂੰਨੀ ਕਰਾਰ ਦਿੱਤਾ ਹੈ। ਇਸ ਦੇ ਬਾਵਜੂਦ, ਟਰੰਪ ਦਾ ਰੁਖ਼ ਇਹ ਰਿਹਾ ਹੈ ਕਿ “ਸਾਰੇ ਟੈਰਿਫ਼ ਅਜੇ ਵੀ ਲਾਗੂ ਹਨ”, ਜਿਸ ਨਾਲ ਭਵਿੱਖ ਵਿੱਚ ਦੋਨਾਂ ਦੇਸ਼ਾਂ ਵਿਚਾਲੇ ਵਪਾਰਕ ਸਬੰਧਾਂ ਨੂੰ ਲੈ ਕੇ ਅਨਿਸ਼ਚਿਤਤਾ ਬਣੀ ਹੋਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e