ਟਰੰਪ ਨੇ ਪੁਤਿਨ ਨੂੰ ਜ਼ੇਲੈਂਸਕੀ ਨਾਲ ਗੱਲਬਾਤ ਲਈ ਦਿੱਤਾ ਸਮਾਂ
Sunday, Aug 24, 2025 - 03:15 AM (IST)

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਆਪਣੇ ਯੂਕ੍ਰੇਨੀ ਹਮਅਹੁਦਾ ਵੋਲੋਦੀਮੀਰ ਜ਼ੇਲੈਂਸਕੀ ਨੂੰ ਮਿਲਣ ਲਈ ਕੁਝ ਹਫਤਿਆਂ ਦਾ ਸਮਾਂ ਹੋਰ ਦੇਣਗੇ, ਜਿਸ ਨਾਲ ਰੂਸ ਖਿਲਾਫ ਸੰਭਾਵਤ ਨਤੀਜਿਆਂ ਤਕ ਪਹੁੰਚਣ ਲਈ ਉਸ ਦੀ ਸਮਾਂ-ਹੱਦ ਹੋਰ ਵਧ ਜਾਵੇਗੀ।
ਸੀ. ਐੱਨ. ਐੱਨ. ਨੇ ਟਰੰਪ ਨੂੰ ਪੁੱਛਿਆ ਸੀ ਕਿ ਜੇ ਪੁਤਿਨ ਮੁਲਾਕਾਤ ਲਈ ਤਿਆਰ ਨਾ ਹੋਏ ਤਾਂ ਤੁਸੀਂ ਕੀ ਕਰੋਗੇ। ਇਸ ’ਤੇ ਟਰੰਪ ਨੇ ਜਵਾਬ ਦਿੱਤਾ,‘‘ਮੈਂ ਦੇਖਾਂਗਾ ਕਿ ਇਸ ਵਿਚ ਕਿਸ ਦੀ ਗਲਤੀ ਹੈ। ਜੇ ਕੋਈ ਕਾਰਨ ਹੈ ਤਾਂ ਮੈਂ ਉਸ ਨੂੰ ਸਮਝਾਂਗਾ। ਅਸੀਂ ਦੇਖਾਂਗੇ ਕਿ ਉਨ੍ਹਾਂ ਦੀ ਮੁਲਾਕਾਤ ਹੁੰਦੀ ਹੈ ਜਾਂ ਨਹੀਂ ਅਤੇ ਜੇ ਨਹੀਂ ਹੁੰਦੀ ਤਾਂ ਉਨ੍ਹਾਂ ਨੇ ਮੁਲਾਕਾਤ ਕਿਉਂ ਨਹੀਂ ਕੀਤੀ।’’