ਟਰੰਪ ਦੀ ਭਾਰਤ ਨੂੰ ਟੈਰਿਫ ਦੀ ਧਮਕੀ ‘ਚੂਹੇ ਦਾ ਹਾਥੀ ਨੂੰ ਮੁੱਕਾ ਮਾਰਨ ਦੇ ਬਰਾਬਰ’ : ਅਮਰੀਕੀ ਅਰਥਸ਼ਾਸਤਰੀ
Saturday, Aug 30, 2025 - 05:14 PM (IST)

ਵਾਸ਼ਿੰਗਟਨ - ਦੁਨੀਆ ਦੇ ਦੇਸ਼ਾਂ ’ਚ ਟਰੰਪ ਟੈਰਿਫ ਦੇ ਬਵਾਲ ਵਿਚਾਲੇ ਅਮਰੀਕਾ ਦੇ ਅਰਥਸ਼ਾਸਤਰੀ ਰਿਚਰਡ ਵਾਲਫ ਨੇ ਅਮਰੀਕਾ ਦੀ ਆਰਥਿਕ ਨੀਤੀ ਦੀ ਸਖਤ ਆਲੋਚਨਾ ਕੀਤੀ ਹੈ। ਰਿਚਰਡ ਵਾਲਫ ਨੇ ਭਾਰਤ ’ਤੇ 50 ਫੀਸਦੀ ਟੈਰਿਫ ਲਾਏ ਜਾਣ ’ਤੇ ਅਮਰੀਕਾ ਨੂੰ ਲੰਮੇ ਹੱਥੀਂ ਲੈਂਦੇ ਹੋਏ ਕਿਹਾ ਕਿ ਭਾਰਤ ਖਿਲਾਫ ਅਮਰੀਕਾ ਬੇਹੱਦ ਸਖਤ ਤਰੀਕੇ ਨਾਲ ਪੇਸ਼ ਆ ਰਿਹਾ ਹੈ ਪਰ ਅਸਲ ’ਚ ਉਹ ਆਪਣੇ ਹੀ ਪੈਰ ’ਤੇ ਕੁਹਾੜੀ ਮਾਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਦਾ ਭਾਰਤ ਨੂੰ ਇਹ ਦੱਸਣਾ ਕਿ ਉਸ ਨੂੰ ਕੀ ਕਰਨਾ ਹੈ, ਅਜਿਹਾ ਹੈ ਜਿਵੇਂ ਚੂਹੇ ਦਾ ਹਾਥੀ ਨੂੰ ਮੁੱਕਾ ਮਾਰਨਾ ਹੈ। ਅਮਰੀਕਾ ਦੇ ਇਸ ਕਦਮ ਨੇ ਬ੍ਰਿਕਸ ਨੂੰ ਪੱਛਮ ਲਈ ਇਕ ਆਰਥਿਕ ਬਦਲ ਦੇ ਰੂਪ ’ਚ ਉਭਰਨ ਲਈ ਪ੍ਰੇਰਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਟਰੰਪ ਨੇ ਭਾਰਤ ਨੂੰ ਰੂਸ ਤੋਂ ਦੂਰੀ ਬਣਾਉਣ ਲਈ ਦਬਾਅ ਪਾਇਆ ਪਰ ਭਾਰਤ ਨਹੀਂ ਝੁਕਿਆ ਪਰ ਉਹ ਕਿਉਂ ਝੁਕੇਗਾ? ਕਿਉਂਕਿ ਕਿਸ ਤੋਂ ਤੇਲ ਖਰੀਦਣਾ ਹੈ, ਇਹ ਤੈਅ ਕਰਨ ਦਾ ਅਧਿਕਾਰ ਅਮਰੀਕਾ ਨੂੰ ਨਹੀਂ ਹੈ।
ਇਹ ਵੀ ਪੜ੍ਹੋ : ਤਿਉਹਾਰਾਂ ਤੋਂ ਪਹਿਲਾਂ ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਮਾਰੀ ਵੱਡੀ ਛਾਲ, ਜਾਣੋ 24K-22K ਦੇ ਭਾਅ
ਦਬਾਅ ਦੇ ਸਾਹਮਣੇ ਨਹੀਂ ਝੁਕੇਗਾ ਭਾਰਤ
ਰਿਚਰਡ ਨੇ ਇੰਟਰਵਿਊ ਦੌਰਾਨ ਕਿਹਾ ਕਿ ਭਾਰਤ ਆਬਾਦੀ ਦੇ ਮਾਮਲੇ ’ਚ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਹੈ। ਜੇਕਰ ਅਮਰੀਕਾ ਭਾਰਤ ਲਈ ਆਪਣੇ ਰਸਤੇ ਬੰਦ ਕਰ ਦਿੰਦਾ ਹੈ ਤਾਂ ਭਾਰਤ ਆਪਣੀ ਬਰਾਮਦ ਲਈ ਹੋਰ ਥਾਵਾਂ ਲੱਭ ਲਵੇਗਾ ਅਤੇ ਇਹ ਕਦਮ ਬ੍ਰਿਕਸ ਦੇਸ਼ਾਂ ਨੂੰ ਹੋਰ ਮਜ਼ਬੂਤ ਕਰੇਗਾ।
ਇਹ ਵੀ ਪੜ੍ਹੋ : ਪੰਜਾਬ ਸਮੇਤ 8 ਸੂਬਿਆਂ ਨੇ ਨੁਕਸਾਨ ਦੀ ਭਰਪਾਈ ਲਈ ਕੇਂਦਰ ਸਰਕਾਰ ਤੋਂ ਕੀਤੀ ਮੰਗ
ਉਨ੍ਹਾਂ ਕਿਹਾ ਕਿ ਟਰੰਪ ਦਾ ਇਹ ਕਦਮ ਉਨ੍ਹਾਂ ’ਤੇ ਹੀ ਭਾਰੀ ਪੈਂਦਾ ਦਿਸ ਰਿਹਾ ਹੈ ਕਿਉਂਕਿ ਭਾਰਤ ਆਬਾਦੀ ਅਤੇ ਆਰਥਿਕ ਵਿਕਾਸ ਦੇ ਮਾਮਲੇ ’ਚ ਇਕ ਤਾਕਤਵਰ ਦੇਸ਼ ਹੈ, ਜੋ ਇਸ ਤਰ੍ਹਾਂ ਦੇ ਦਬਾਅ ਦੇ ਸਾਹਮਣੇ ਝੁਕੇਗਾ ਨਹੀਂ।
ਇਹ ਵੀ ਪੜ੍ਹੋ : PF ਖਾਤਾ ਧਾਰਕਾਂ ਲਈ ਖੁਸ਼ਖ਼ਬਰੀ, ਹੁਣ ਆਸਾਨੀ ਨਾਲ ਕਢਵਾ ਸਕੋਗੇ ਆਪਣਾ PF ਦਾ ਪੈਸਾ
ਰਿਚਰਡ ਵਾਲਫ ਨੇ ਕਿਹਾ ਕਿ ਜਿਸ ਤਰ੍ਹਾਂ ਰੂਸ ਨੇ ਆਪਣਾ ਤੇਲ ਖਰੀਦਣ ਅਤੇ ਵੇਚਣ ਲਈ ਇਕ ਹੋਰ ਸਥਾਨ ਲੱਭ ਲਿਆ ਹੈ, ਉਸੇ ਤਰ੍ਹਾਂ ਭਾਰਤ ਵੀ ਹੁਣ ਬਰਾਮਦ ਅਮਰੀਕਾ ਨੂੰ ਨਹੀਂ ਸਗੋਂ ਬਾਕੀ ਬ੍ਰਿਕਸ ਦੇਸ਼ਾਂ ਨੂੰ ਕਰੇਗਾ।
ਇਹ ਵੀ ਪੜ੍ਹੋ : ਲਓ ਜੀ ਨਵੇਂ ਸਿਖਰ 'ਤੇ ਪਹੁੰਚ ਗਈ ਚਾਂਦੀ ਤੇ ਸੋਨਾ ਵੀ ਹੋ ਗਿਆ ਮਹਿੰਗਾ, ਜਾਣੋ 24K-22K ਦੀ ਕੀਮਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8