ਟਰੰਪ ਦਾ ਵੱਡਾ ਐਲਾਨ: ਸਰਜੀਓ ਗੋਰ ਹੋਣਗੇ ਭਾਰਤ ''ਚ ਅਗਲੇ ਅਮਰੀਕੀ ਰਾਜਦੂਤ

Saturday, Aug 23, 2025 - 07:57 AM (IST)

ਟਰੰਪ ਦਾ ਵੱਡਾ ਐਲਾਨ: ਸਰਜੀਓ ਗੋਰ ਹੋਣਗੇ ਭਾਰਤ ''ਚ ਅਗਲੇ ਅਮਰੀਕੀ ਰਾਜਦੂਤ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟੈਰਿਫ ਯੁੱਧ ਦੇ ਵਿਚਕਾਰ ਭਾਰਤ ਲਈ ਨਵੇਂ ਰਾਜਦੂਤ ਦੇ ਨਾਮ ਦਾ ਐਲਾਨ ਕਰ ਦਿੱਤਾ ਹੈ। ਟਰੰਪ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਹੈ ਕਿ ਉਨ੍ਹਾਂ ਦੇ ਕਰੀਬੀ ਸਹਿਯੋਗੀ ਸਰਜੀਓ ਗੋਰ ਭਾਰਤ ਵਿੱਚ ਅਗਲੇ ਅਮਰੀਕੀ ਰਾਜਦੂਤ ਹੋਣਗੇ। ਇਸ ਦੇ ਨਾਲ ਹੀ ਉਹ ਦੱਖਣੀ ਅਤੇ ਮੱਧ ਏਸ਼ੀਆਈ ਮਾਮਲਿਆਂ ਲਈ ਵਿਸ਼ੇਸ਼ ਦੂਤ ਹੋਣਗੇ। ਦੱਸ ਦੇਈਏ ਕਿ ਗੋਰ ਇਸ ਸਮੇਂ ਵ੍ਹਾਈਟ ਹਾਊਸ ਦੇ ਰਾਸ਼ਟਰਪਤੀ ਪਰਸੋਨਲ ਦਫ਼ਤਰ ਦੇ ਡਾਇਰੈਕਟਰ ਹਨ। 

ਪੜ੍ਹੋ ਇਹ ਵੀ - ਵੱਡੀ ਖ਼ਬਰ : 86000 ਤੋਂ ਵੱਧ ਕਲਾਸਰੂਮਾਂ 'ਚ ਪੜ੍ਹਾਈ ਕਰਨ 'ਤੇ ਲੱਗੀ ਪਾਬੰਦੀ, ਜਾਣੋ ਕਿਉਂ

ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ 'ਤੇ ਇਸਦਾ ਐਲਾਨ ਕਰਦੇ ਹੋਏ ਟਰੰਪ ਨੇ ਕਿਹਾ ਕਿ ਗੋਰ ਵ੍ਹਾਈਟ ਹਾਊਸ ਵਿੱਚ ਆਪਣੀ ਮੌਜੂਦਾ ਭੂਮਿਕਾ ਵਿੱਚ ਉਦੋਂ ਤੱਕ ਬਣੇ ਰਹਿਣਗੇ, ਜਦੋਂ ਤੱਕ ਅਮਰੀਕੀ ਸੈਨੇਟ ਦੁਆਰਾ ਨਿਯੁਕਤੀ ਦੀ ਪੁਸ਼ਟੀ ਨਹੀਂ ਹੋ ਜਾਂਦੀ। ਦੱਸਣਯੋਗ ਹੈ ਕਿ ਗੋਰ ਨੇ ਟਰੰਪ ਦੇ ਰਾਜਨੀਤਿਕ ਖੇਤਰ ਵਿੱਚ ਮੁੱਖ ਭੂਮਿਕਾਵਾਂ ਨਿਭਾਈਆਂ ਹਨ, ਜਿਸ ਵਿੱਚ ਉਨ੍ਹਾਂ ਦੀਆਂ ਪਿਛਲੀਆਂ ਰਾਸ਼ਟਰਪਤੀ ਮੁਹਿੰਮਾਂ 'ਤੇ ਕੰਮ ਕਰਨਾ, ਟਰੰਪ-ਪੱਖੀ ਸਭ ਤੋਂ ਵੱਡੇ ਸੁਪਰ ਪੈਕਸ ਵਿੱਚੋਂ ਇੱਕ ਦਾ ਪ੍ਰਬੰਧਨ ਕਰਨਾ ਅਤੇ ਟਰੰਪ ਦੀਆਂ ਸਭ ਤੋਂ ਵੱਧ ਵਿਕਣ ਵਾਲੀਆਂ ਕਿਤਾਬਾਂ ਪ੍ਰਕਾਸ਼ਿਤ ਕਰਨਾ ਸ਼ਾਮਲ ਹੈ।

ਪੜ੍ਹੋ ਇਹ ਵੀ - ਅਮਰੀਕਾ ਗਏ 5.5 ਕਰੋੜ Visa ਧਾਰਕਾਂ ਲਈ ਬੁਰੀ ਖ਼ਬਰ: ਰੱਦ ਹੋ ਸਕਦੈ ਤੁਹਾਡਾ Visa!

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ X 'ਤੇ ਪੋਸਟ ਕਰਦੇ ਹੋਏ ਕਿਹਾ,'ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਮੈਂ ਸਰਜੀਓ ਗੋਰ ਨੂੰ ਭਾਰਤ ਗਣਰਾਜ ਵਿੱਚ ਸਾਡੇ ਅਗਲੇ ਅਮਰੀਕੀ ਰਾਜਦੂਤ ਅਤੇ ਦੱਖਣੀ ਅਤੇ ਮੱਧ ਏਸ਼ੀਆਈ ਮਾਮਲਿਆਂ ਲਈ ਵਿਸ਼ੇਸ਼ ਦੂਤ ਵਜੋਂ ਤਰੱਕੀ ਦੇ ਰਿਹਾ ਹਾਂ। ਦੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਖੇਤਰ ਲਈ ਇਹ ਬਹੁਤ ਜ਼ਰੂਰੀ ਹੈ ਕਿ ਮੇਰੇ ਕੋਲ ਕੋਈ ਅਜਿਹਾ ਵਿਅਕਤੀ ਹੋਵੇ, ਜਿਸ 'ਤੇ ਮੈਂ ਆਪਣੇ ਏਜੰਡੇ ਨੂੰ ਪੂਰਾ ਕਰਨ ਅਤੇ ਅਮਰੀਕਾ ਨੂੰ ਦੁਬਾਰਾ ਮਹਾਨ ਬਣਾਉਣ ਵਿੱਚ ਸਾਡੀ ਮਦਦ ਕਰਨ ਲਈ ਪੂਰੀ ਤਰ੍ਹਾਂ ਭਰੋਸਾ ਕਰ ਸਕਾਂ।

ਪੜ੍ਹੋ ਇਹ ਵੀ - ਦਿਲ-ਦਹਿਲਾਉਣ ਵਾਲੀ ਵਾਰਦਾਤ: ਜ਼ਮਾਨਤ 'ਤੇ ਬਾਹਰ ਆਏ ਭਰਾ ਵਲੋਂ ਭਾਬੀ ਤੇ 3 ਧੀਆਂ ਦਾ ਬੇਰਹਿਮੀ ਨਾਲ ਕਤਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News