''''ਅਮਰੀਕੀ ਉਤਪਾਦਾਂ ਦਾ ਬਾਈਕਾਟ ਕਰੋ..!'''', ਟਰੰਪ ਟੈਰਿਫ ’ਤੇ ਬਾਬਾ ਰਾਮਦੇਵ ਦਾ ਪਲਟਵਾਰ
Saturday, Aug 30, 2025 - 10:34 AM (IST)

ਨੈਸ਼ਨਲ ਡੈਸਕ- ਯੋਗ ਗੁਰੂ ਰਾਮਦੇਵ ਨੇ ਭਾਰਤੀ ਲੋਕਾਂ ਨੂੰ ਅਮਰੀਕੀ ਉਤਪਾਦਾਂ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਦਾ ਇਹ ਬਿਆਨ ਭਾਰਤ ’ਤੇ 50 ਫੀਸਦੀ ਟੈਰਿਫ ਲਾਗੂ ਹੋਣ ਤੋਂ ਬਾਅਦ ਆਇਆ ਹੈ।
ਰਾਮਦੇਵ ਨੇ ਅਮਰੀਕਾ ਦੇ ਇਸ ਕਦਮ ਨੂੰ ‘ਗੁੰਡਾਗਰਦੀ ਅਤੇ ਤਾਨਾਸ਼ਾਹੀ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਰਤੀ ਪੈਪਸੀ, ਕੋਕਾ-ਕੋਲਾ, ਕੇ. ਐੱਫ. ਸੀ. ਅਤੇ ਮੈਕਡੋਨਲਡ ਵਰਗੀਆਂ ਅਮਰੀਕੀ ਕੰਪਨੀਆਂ ਦੇ ਉਤਪਾਦ ਖਰੀਦਣਾ ਬੰਦ ਕਰ ਦੇਣ ਤਾਂ ਅਮਰੀਕਾ ’ਚ ਹਾਹਾਕਾਰ ਮਚ ਜਾਵੇਗੀ।
ਰਾਮਦੇਵ ਨੇ ਕਿਹਾ ਕਿ ਪੈਪਸੀ, ਕੋਕਾ-ਕੋਲਾ, ਸਬਵੇਅ, ਕੇ.ਐੱਫ.ਸੀ. ਜਾਂ ਮੈਕਡੋਨਲਡ ਵਰਗੇ ਅਮਰੀਕੀ ਬ੍ਰਾਂਡਾਂ ਦੇ ਕਾਊਂਟਰਾਂ ’ਤੇ ਇਕ ਵੀ ਭਾਰਤੀ ਨਹੀਂ ਦਿਸਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਅਮਰੀਕਾ ’ਚ ਹਾਹਾਕਾਰ ਮਚ ਜਾਵੇਗੀ ਅਤੇ ਮਹਿੰਗਾਈ ਇੰਨੀ ਵਧ ਜਾਵੇਗੀ ਕਿ ਟਰੰਪ ਨੂੰ ਖੁਦ ਇਹ ਟੈਰਿਫ ਵਾਪਸ ਲੈਣਾ ਪਵੇਗਾ। ਰਾਮਦੇਵ ਨੇ ਇਹ ਵੀ ਕਿਹਾ ਕਿ ਟਰੰਪ ਨੇ ਭਾਰਤ ਵਿਰੁੱਧ ਜਾ ਕੇ ਇਕ ਵੱਡੀ ਗਲਤੀ ਕੀਤੀ ਹੈ।
ਇਹ ਵੀ ਪੜ੍ਹੋ- ''ਭਾਰਤ, ਤੁਸੀਂ ਤਾਨਾਸ਼ਾਹਾਂ ਨੂੰ ਮਿਲ ਰਹੇ ਹੋ...!'', ਟਰੰਪ ਦੇ ਵਪਾਰਕ ਸਲਾਹਕਾਰ ਨਵਾਰੋ ਦਾ ਬਿਆਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e