ਪੰਜਾਬੀ ਕਲਚਰਲ ਐਸੋਸੀਏਸ਼ਨ ਨੇ ਕਰਵਾਇਆ ਕੰਵਰ ਗਰੇਵਾਲ ਦਾ ਸ਼ਾਨਦਾਰ ਸ਼ੋਅ, ਗਾਇਕ ਨੇ ਗੀਤਾਂ ਰਾਹੀਂ ਕੀਲੇ ਸਰੋਤੇ

Tuesday, Aug 19, 2025 - 09:00 AM (IST)

ਪੰਜਾਬੀ ਕਲਚਰਲ ਐਸੋਸੀਏਸ਼ਨ ਨੇ ਕਰਵਾਇਆ ਕੰਵਰ ਗਰੇਵਾਲ ਦਾ ਸ਼ਾਨਦਾਰ ਸ਼ੋਅ, ਗਾਇਕ ਨੇ ਗੀਤਾਂ ਰਾਹੀਂ ਕੀਲੇ ਸਰੋਤੇ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਸਿੰਘ ਨੀਟਾ ਮਾਛੀਕੇ) : ਪੰਜਾਬੀ ਕਲਚਰਲ ਐਸੋਸੀਏਸ਼ਨ (ਪੀਸੀਏ) ਵੱਲੋਂ ਰਾਤੀਂ ਸੈਂਟਰਲ ਹਾਈ ਸਕੂਲ ਦੇ ਆਡੀਟੋਰੀਅਮ ਵਿੱਚ ਮਸ਼ਹੂਰ ਪੰਜਾਬੀ ਗਾਇਕ ਕੰਵਰ ਗਰੇਵਾਲ ਦਾ ਸ਼ਾਨਦਾਰ ਸ਼ੋਅ ਕਰਵਾਇਆ ਗਿਆ, ਜਿਸਨੇ ਦਰਸ਼ਕਾਂ ਦੇ ਦਿਲ ਜਿੱਤ ਲਏ। ਹਾਲ ਦਰਸ਼ਕਾਂ ਨਾਲ ਖਚਾਖਚ ਭਰਿਆ ਹੋਇਆ ਸੀ ਅਤੇ ਤਿੰਨ ਘੰਟਿਆਂ ਤੋਂ ਵੱਧ ਚੱਲੇ ਇਸ ਪ੍ਰੋਗਰਾਮ ਨੇ ਲੋਕਾਂ ਨੂੰ ਰੂਹਾਨੀ ਸੰਗੀਤਕ ਯਾਤਰਾ ਕਰਵਾ ਦਿੱਤੀ।

PunjabKesari

PunjabKesari

ਇਸ ਮੌਕੇ ਪ੍ਰਮੋਟਰ ਬਲਵਿੰਦਰ ਸਿੰਘ ਬਾਜਵਾ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਸਨ। ਸਟੇਜ ਸੰਚਾਲਨ ਜੋਤ ਰਣਜੀਤ ਕੌਰ ਨੇ ਬਹੁਤ ਹੀ ਸੁੰਦਰ ਢੰਗ ਨਾਲ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਪੀਸੀਏ ਫਰਿਜ਼ਨੋ ਦੇ ਮੋਢੀ ਮੈਂਬਰ ਸੁਖਬੀਰ ਸਿੰਘ ਭੰਡਾਲ ਨੇ ਆਏ ਮਹਿਮਾਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਪੀਸੀਏ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਪਿਛਲੇ ਡੇਢ ਦਹਾਕੇ ਤੋਂ ਪੀਸੀਏ ਲੋਕ ਸੇਵਾ ਦੇ ਕੰਮਾਂ ਵਿੱਚ ਅੱਗੇ ਰਹੀ ਹੈ, ਜਿਸ ਵਿੱਚ ਲਾਸ ਏਂਜਲਸ ਫਾਇਰ ਦੌਰਾਨ 10 ਹਜ਼ਾਰ ਡਾਲਰ ਦਾ ਦਾਨ ਦੇਣਾ ਅਤੇ ਸਹਾਇਤਾ, ਜੈਕਾਰਾ ਵਰਗੀਆਂ ਸੰਸਥਾਵਾਂ ਨੂੰ ਸਮਰਥਨ ਦੇਣਾ ਸ਼ਾਮਲ ਹੈ।

PunjabKesari

ਸ਼ੋਅ ਦੀ ਸ਼ੁਰੂਆਤ ਓਲਡ ਸਕੂਲ ਭੰਗੜਾ ਅਕੈਡਮੀ ਦੇ ਬੱਚਿਆਂ ਦੇ ਭੰਗੜੇ ਨਾਲ ਹੋਈ, ਜਿਸਨੇ ਦਰਸ਼ਕਾਂ ਤੋਂ ਖੂਬ ਵਾਹ-ਵਾਹ ਖੱਟੀ। ਇਸ ਤੋਂ ਬਾਅਦ ਉੱਭਰਦੇ ਗਾਇਕ ਅਨਮੋਲ ਵਿਰਕ ਨੇ ਆਪਣੇ ਸੁਰੀਲੇ ਗੀਤ “ਵੀਰ ਮੇਰਿਆ ਜੁਗਨੀ ਜੀ” ਨਾਲ ਸੰਗੀਤਕ ਮਾਹੌਲ ਬਣਾਇਆ।

PunjabKesari
ਫਿਰ ਮੰਚ ’ਤੇ ਆਏ ਹਰਮਨ ਪਿਆਰੇ ਗਾਇਕ ਕੰਵਰ ਗਰੇਵਾਲ, ਜਿਨ੍ਹਾਂ ਨੇ ਆਪਣੇ ਨਵੇਂ ਅਤੇ ਪੁਰਾਣੇ ਗੀਤਾਂ ਦੀ ਐਸੀ ਛਹਿਬਰ ਲਾਈ ਕਿ ਦਰਸ਼ਕ ਤਾੜੀਆਂ ਮਾਰਦੇ ਝੂਮਣ ਲਈ ਮਜਬੂਰ ਹੋ ਗਏ। ਉਹ ਦਰਸ਼ਕਾਂ ਦੇ ਵਿਚਕਾਰ ਆ ਕੇ ਗਾਉਂਦੇ ਰਹੇ, ਜਿਸ ਨਾਲ ਪੂਰਾ ਮਾਹੌਲ ਸੰਗੀਤਕ ਸਤਿਸੰਗ ਵਿੱਚ ਤਬਦੀਲ ਹੋ ਗਿਆ। ਖ਼ਾਸ ਕਰਕੇ ਤੂੰਬੇ ਦੀਆਂ ਤਰਜ਼ਾਂ ਨੇ ਲੋਕਾਂ ਨੂੰ ਰੂਹਾਨੀ ਅਨੁਭਵ ਨਾਲ ਜੋੜਿਆ।

PunjabKesari

ਲਗਾਤਾਰ ਢਾਈ ਤੋਂ ਤਿੰਨ ਘੰਟਿਆਂ ਤੱਕ ਕੰਵਰ ਗਰੇਵਾਲ ਨੇ ਗਾਇਕੀ ਦਾ ਜਾਦੂ ਵਿਖੇਰਿਆ ਅਤੇ ਅਖੀਰ ਵਿੱਚ ਇਹ ਪ੍ਰੋਗਰਾਮ ਦਰਸ਼ਕਾਂ ਦੇ ਦਿਲਾਂ ’ਤੇ ਅਮਿੱਟ ਛਾਪ ਛੱਡਦਾ ਹੋਇਆ ਕਾਮਯਾਬੀ ਨਾਲ ਸਮਾਪਤ ਹੋ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News