ਉੱਤਰ ਕੋਰੀਆ ''ਤੇ ਕਾਰਵਾਈ ਦਾ ਪਲਾਨ ਤਿਆਰ, ਨਹੀਂ ਬਚਾ ਸਕੇਗਾ ਡ੍ਰੈਗਨ

Monday, Sep 04, 2017 - 12:34 AM (IST)

ਵਾਸ਼ਿੰਗਟਨ— ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਤੇ ਚਿਤਾਵਨੀਆਂ ਦੀਆਂ ਧੱਜੀਆਂ ਉੱਡਾ ਕੇ ਹਾਈਡ੍ਰੋਜਨ ਬੰਬ ਪ੍ਰੀਖਣ ਕਰਨ ਵਾਲੇ ਉੱਤਰ ਕੋਰੀਆ 'ਤੇ ਲਗਾਮ ਲਗਾਉਣ ਲਈ ਅਮਰੀਕਾ ਤੇ ਜਪਾਨ ਨੇ ਮਿਲ ਕੇ ਪਲਾਨ ਤਿਆਰ ਕਰ ਲਿਆ ਹੈ। ਹੁਣ ਉਸ ਦਾ ਸਭ ਤੋਂ ਵੱਡਾ ਮਦਦਗਾਰ ਵੀ ਉਸ ਨੂੰ ਨਹੀਂ ਬਚਾ ਸਕੇਗਾ। ਬ੍ਰਿਕਸ ਸੰਮੇਲਨ ਤੋਂ ਪਹਿਲਾਂ ਹੋਏ ਇਸ ਪ੍ਰੀਖਣ ਨੂੰ ਲੈ ਕੇ ਘਿਰਿਆ ਡ੍ਰੈਗਨ ਖੁਦ ਆਪਣਾ ਪੱਲਾ ਝਾੜਨ 'ਚ ਲੱਗਿਆ ਹੋਇਆ ਹੈ। ਇਸ ਤੋਂ ਪਹਿਲਾਂ ਉੱਤਰ ਕੋਰੀਆ ਨੇ ਜਪਾਨ ਦੇ ਉਪਰੋਂ ਮਿਜ਼ਾਇਲ ਗੁਜ਼ਾਰ ਕੇ ਗੁਆਮ ਦੇ ਨੇੜੇ ਉਸ ਨੂੰ ਡੇਗਿਆ ਸੀ, ਜਿਸ ਨਾਲ ਅਮਰੀਕਾ ਦੇ ਨਾਲ-ਨਾਲ ਜਪਾਨ ਦਾ ਵੀ ਪਾਰਾ ਚੜ੍ਹ ਗਿਆ ਸੀ।
ਹੁਣ ਉੱਤਰ ਕੋਰੀਆ ਦੇ ਹਾਈਡ੍ਰੋਜਨ ਬੰਬ ਪ੍ਰੀਖਣ ਕਰਨ ਨਾਲ ਅਮਰੀਕਾ, ਜਪਾਨ, ਦੱਖਣੀ ਕੋਰੀਆ ਤੇ ਰੂਸ ਸਮੇਤ ਦੁਨੀਆ ਦੇ ਕਈ ਦੇਸ਼ਾਂ ਦਾ ਸਬਰ ਖਤਮ ਹੁੰਦਾ ਦਿੱਖ ਰਿਹਾ ਹੈ। ਲਿਹਾਜ਼ਾ ਉੱਤਰ ਕੋਰੀਆ ਨੂੰ ਪ੍ਰਮਾਣੂ ਹਥਿਆਰ ਤੇ ਮਿਜ਼ਾਈਲ ਪ੍ਰੀਖਣ ਨਾਲ ਹਰਹਾਲ 'ਚ ਰੋਕਣ ਦੇ ਲਈ ਪਲਾਨ ਤਿਆਰ ਹੋਣ ਲੱਗ ਪਿਆ ਹੈ। ਇਸ ਬੰਬ ਦੇ ਪ੍ਰੀਖਣ ਤੋਂ ਕੁਝ ਦੇਰ ਬਾਅਦ ਹੀ ਡੋਨਾਲਡ ਟਰੰਪ ਨੇ ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਅਬੇ ਨਾਲ ਫੋਨ 'ਤੇ 20 ਮਿੰਟ ਤੱਕ ਗੱਲ ਕੀਤੀ।
ਦੱਸਿਆ ਜਾ ਰਿਹਾ ਹੈ ਕਿ ਡੋਨਾਲਡ ਟਰੰਪ ਤੇ ਸ਼ਿੰਜ਼ੋ ਅਬੇ ਇਸ ਮਾਮਲੇ ਨੂੰ ਲੈ ਕੇ ਉੱਤਰ ਕੋਰੀਆ ਨੂੰ ਸਖਤ ਸੰਦੇਸ਼ ਦੇਣ 'ਤੇ ਸਹਿਮਤ ਹੋਏ ਹਨ। ਨਾਲ ਹੀ ਸੰਯੁਕਤ ਰਾਸ਼ਟਰ ਪ੍ਰੀਸ਼ਦ 'ਚ ਉੱਤਰ ਕੋਰੀਆ 'ਤੇ ਹੋਰ ਸਖਤ ਕਾਰਵਾਈ ਕਰਨ ਦਾ ਪ੍ਰਸਤਾਵ ਲਿਆਂਦਾ ਜਾਵੇਗਾ। ਡੋਨਾਲਡ ਟਰੰਪ ਨੇ ਟਵੀਟ ਕਰਕੇ ਇਸ ਦੇ ਸਾਫ ਸੰਕੇਤ ਦਿੱਤੇ ਹਨ। ਉਨ੍ਹਾਂ ਨੇ ਕਿਹਾ ਮੈਂ ਦੱਖਣੀ ਕੋਰੀਆ ਨੂੰ ਦੱਸ ਚੁੱਕਾ ਹਾਂ ਕਿ ਉੱਤਰ ਕੋਰੀਆ ਦੇ ਨਾਲ ਸਾਂਤੀ ਵਾਰਤਾ ਕੰਮ ਨਹੀਂ ਕਰੇਗੀ। ਉਹ ਸਿਰਫ ਇਕ ਹੀ ਚੀਜ਼ ਸਮਝਦਾ ਹੈ। ਟਰੰਪ ਦੀ 'ਇਕ ਚੀਜ਼' ਦਾ ਮਤਬਲ ਫੌਜੀ ਕਾਰਵਾਈ ਦੱਸਿਆ ਜਾ ਰਿਹਾ ਹੈ।
ਰੂਸ ਨੇ ਵੀ ਦਿੱਤੀ ਚਿਤਾਵਨੀ
ਚੀਨ 'ਚ ਬ੍ਰਿਕਸ ਸੰਮੇਲਨ ਸ਼ੁਰੂ ਹੋਣ ਤੋਂ ਕੁਝ ਹੀ ਘੰਟੇ ਪਹਿਲਾਂ ਰੂਸ ਨੇ ਵੀ ਹਾਈਡ੍ਰੋਜਨ ਬੰਬ ਪ੍ਰੀਖਣ ਨੂੰ ਲੈ ਕੇ ਉੱਤਰ ਕੋਰੀਆ ਨੂੰ ਸਖਤ ਚਿਤਾਵਨੀ ਦਿੱਤੀ ਹੈ। ਰੂਸ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉੱਤਰ ਕੋਰੀਆ ਵਲੋਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਪ੍ਰਾਵਧਾਨਾਂ ਤੇ ਅੰਤਰਰਾਸ਼ਟਰੀ ਕਾਨੂੰਨਾਂ ਦਾ ਉਲੰਘਣ ਨਿੰਦਣਯੋਗ ਹੈ।


Related News