ਇਮੀਗ੍ਰੇਸ਼ਨ ਸੈਂਟਰ ''ਤੇ ਗੋਲੀਬਾਰੀ ਲਈ ਬੈਕਅਪ ਵਜੋਂ ਤਿਆਰ ਸ਼ੂਟਰ ਗ੍ਰਿਫ਼ਤਾਰ
Monday, Sep 30, 2024 - 06:10 PM (IST)
ਡੇਰਾਬਸੀ (ਗੁਰਜੀਤ) : ਬੀਤੇ ਦਿਨੀਂ ਡੇਰਾਬਸੀ ਇਮੀਗਰੇਸ਼ਨ ਸੈਂਟਰ 'ਤੇ ਫਾਇਰਿੰਗ ਕਰਨ ਦੀ ਯੋਜਨਾ ਬਣਾਉਣ ਵਾਲੇ ਦੋ ਮੁੱਖ ਦੋਸ਼ੀਆਂ ਨੂੰ ਡੇਰਾਬਸੀ ਪੁਲਸ ਨੇ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ। ਦੋਵੇਂ ਮੁਲਜ਼ਮ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਗੈਂਗ ਦੇ ਕਾਰਕੁੰਨ ਹਨ। ਮੁਲਜ਼ਮਾਂ ਦੀ ਪਛਾਣ ਨਿਤੀਸ਼ ਕੁਮਾਰ ਉਰਫ ਨਿੱਕੂ ਰਾਣਾ ਵਾਸੀ ਲਾਲੜੂ ਅਤੇ ਗੁਰਕੀਰਤ ਸਿੰਘ ਬੇਦੀ ਵਾਸੀ ਡੇਰਾਬਸੀ ਵਜੋਂ ਹੋਈ ਹੈ। ਜਿਨ੍ਹਾਂ ਨੂੰ ਪੁਲਸ ਲਾਲੜੂ ਦੇ ਝਰਮੜੀ ਬੈਰੀਅਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ । ਗੁਰਕੀਰਤ ਨੂੰ ਇਮੀਗ੍ਰੇਸ਼ਨ ਸੈਂਟਰ ਵਿਚ ਗੋਲੀਬਾਰੀ ਲਈ ਬੈਕਅਪ ਸ਼ੂਟਰ ਵੱਜੋਂ ਤਿਆਰ ਕੀਤਾ ਗਿਆ ਸੀ। ਗ੍ਰਿਫਤਾਰ ਮੁਲਜ਼ਮਾਂ ਤੋਂ ਦੋ ਪਿਸਤੌਲ, ਪੰਜ ਜਿੰਦਾ ਕਾਰਤੂਸਾਂ ਸਮੇਤ ਇਕ ਮਹਿੰਦਰਾ ਬਲੈਰੋ ਜ਼ਬਤ ਕੀਤੀ ਗਈ ਹੈ ।
ਇਹ ਵੀ ਪੜ੍ਹੋ : ਪੰਜਾਬ 'ਚ ਲਗਾਤਾਰ ਦੋ ਦਿਨ ਰਹੇਗੀ ਸਰਕਾਰੀ ਛੁੱਟੀ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ
ਡੀਐੱਸਪੀ ਬਿਕਰਮਜੀਤ ਸਿੰਘ ਬਰਾੜ ਨੇ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮੁਲਜ਼ਮ 19 ਸਤੰਬਰ ਨੂੰ ਡੇਰਾਬਸੀ ਵਿਖੇ ਇਕ ਇਮੀਗਰੇਸ਼ਨ ਸੈਂਟਰ ਵਿਚ ਵਾਪਰੀ ਗੋਲੀਬਾਰੀ ਦੀ ਘਟਨਾ ਦੇ ਮੁੱਖ ਦੋਸ਼ੀ ਹਨ ਇਨ੍ਹਾਂ ਦੇ ਹੀ ਕਹਿਣ ਉੱਤੇ ਪਹਿਲਾਂ ਗ੍ਰਿਫਤਾਰ ਕੀਤੇ ਮੁਲਜ਼ਮਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਮੀਗ੍ਰੇਸ਼ਨ ਸੈਂਟਰ ਤੇ ਫਾਇਰਿੰਗ ਕਰਨ ਲਈ ਹਥਿਆਰ ਮੁਲਜ਼ਮ ਨਿੱਕੂ ਰਾਣਾ ਵੱਲੋਂ ਮੁਹੱਈਆ ਕਰਵਾਏ ਗਏ ਸਨ। ਨਿੱਕੂ ਰਾਣਾ ਵਿਦੇਸ਼ੀ ਹੈਂਡਲਰ ਗੋਲਡੀ ਬਰਾੜ ਅਤੇ ਸਾਬਾ ਅਮਰੀਕਾ ਦੇ ਸੰਪਰਕ ਵਿਚ ਸੀ। ਜਿਸ ਨੇ ਆਪਣੇ ਸਾਥੀ ਮਨਜੀਤ ਉਰਫ ਗੁਰੀ ਨਾਲ ਮਿਲ ਕੇ ਗੋਲੀਬਾਰੀ ਦੀ ਸਾਰੀ ਘਟਨਾ ਦੀ ਯੋਜਨਾ ਬਣਾਈ ਸੀ। ਵਾਰਦਾਤ ਨੂੰ ਅੰਜਾਮ ਦੇਣ ਲਈ ਤਿਹਾੜ ਜੇਲ ਵਿੱਚ ਬੰਦ ਮਨਜੀਤ ਉਰਫ ਗੁਰੀ ਅਤੇ ਗੈਂਗਸਟਰ ਸਚਿਨ ਬੰਜਾ ਵੱਲੋਂ ਨਿੱਕੂ ਅਤੇ ਗੁਰਕੀਰਤ ਨੂੰ ਦਿੱਲੀ ਤੋਂ ਹਥਿਆਰ ਮੁਹੱਈਆ ਕਰਵਾਏ ਸਨ।
ਇਹ ਵੀ ਪੜ੍ਹੋ : ਬਟਾਲਾ-ਕਾਦੀਆਂ ਬੱਸ ਹਾਦਸੇ ਦਾ ਖ਼ੌਫਨਾਕ ਮੰਜ਼ਰ, ਜੇ ਦਿਲ ਮਜ਼ਬੂਤ ਹੈ ਫਿਰ ਹੀ ਦੇਖਣਾ ਇਹ ਤਸਵੀਰਾਂ
ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਗੈਂਗ ਦਾ ਸਰਗਰਮ ਮੈਂਬਰ ਹੈ ਨਿੱਕੂ ਰਾਣਾ
ਡੀਐੱਸਪੀ ਬਰਾੜ ਨੇ ਦੱਸਿਆ ਕਿ ਨਿੱਕੂ ਰਾਣਾ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗਿਰੋਹ ਦਾ ਸਰਗਰਮ ਮੈਂਬਰ ਹੈ ਜੋ ਪਿਛਲੇ ਸਮੇਂ ਵਿਚ ਅਪਰਾਧਿਕ ਮਾਮਲਿਆਂ ਵਿਚ ਸ਼ਾਮਿਲ ਸੀ। ਜਿਸ ਨੂੰ ਫਰਵਰੀ 2023 ਵਿਚ ਗੋਲਡੀ ਬਰਾੜ ਦੇ ਕਹਿਣ 'ਤੇ ਦਵਿੰਦਰ ਬੰਬੀਹਾ ਗੈਂਗ ਨਾਲ ਜੁੜੇ ਇਕ ਵਿਰੋਧੀ ਨੂੰ ਖ਼ਤਮ ਕਰਨ ਦੀ ਯੋਜਨਾ ਬਣਾਉਣ ਲਈ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਨਵੰਬਰ 2023 ਵਿਚ ਉਹ ਗੋਲਡੀ ਬਰਾੜ ਗੈਂਗ ਵਲੋਂ ਜ਼ੀਰਕਪੁਰ ਸਥਿਤ ਇਕ ਵਪਾਰੀ ਦੀ ਹੱਤਿਆ ਦੀ ਅਸਫਲ ਕੋਸ਼ਿਸ਼ ਲਈ ਮਨਜੀਤ ਉਰਫ ਗੁਰੀ ਨੂੰ ਲੋਜਿਸਟਿਕਸ ਅਤੇ ਹਥਿਆਰ ਮੁਹਈਆ ਕਰਵਾਉਣ ਵਿਚ ਵੀ ਉਸਦੀ ਸ਼ਮੂਲੀਅਤ ਸੀ । ਡੀਐਸਪੀ ਬਰਾੜ ਨੇ ਦੱਸਿਆ ਕਿ ਮੁਲਜ਼ਮਾਂ ਦੀ ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਕਿ ਗੁਰਕੀਰਤ ਇਮੀਗ੍ਰੇਸ਼ਨ ਦਫਤਰ ਵਿਚ ਗੋਲੀਬਾਰੀ ਲਈ ਬੈਕਅਪ ਸ਼ੂਟਰ ਵੱਜੋਂ ਤਿਆਰ ਸੀ। ਮੁਲਜ਼ਮਾਂ ਨੂੰ ਐੱਫਆਈਆਰ ਨੰਬਰ 292 ਅਧੀਨ 111,109,308(5),333,351(2),351(3),3(5), 332-ਬੀ, 61(2) ਬੀਐੱਨਐੱਸ ਅਤੇ 25 ਤਹਿਤ ਗ੍ਰਿਫਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਫਿਰੋਜ਼ਪੁਰ ਦੇ ਸਰਕਾਰੀ ਸਕੂਲ ਵਿਚ ਹੈਰਾਨ ਕਰਨ ਵਾਲੀ ਘਟਨਾ, ਸਾਰੇ ਪਿੰਡ ਵਿਚ ਪੈ ਗਿਆ ਰੌਲਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8