ਕਾਂਗੋ: ਝੀਲ ''ਚ ਡੁੱਬੀ ਕਿਸ਼ਤੀ, 200 ਤੋਂ ਵਧੇਰੇ ਲਾਪਤਾ
05/26/2019 6:28:29 PM
ਕਿਨਸ਼ਾਸਾ— ਕਾਂਗੋ ਲੋਕਤੰਤਰੀ ਗਣਰਾਜ 'ਚ ਇਕ ਕਿਸ਼ਤੀ ਦੇ ਡੁੱਬਣ ਦੀ ਸੂਚਨਾ ਮਿਲੀ ਹੈ। ਇਹ ਕਿਸ਼ਤੀ ਸ਼ਨੀਵਾਰ ਰਾਤੀ ਕਾਂਗੋ ਦੀ ਮਾਏ-ਨਡੋਂਬੇ ਝੀਲ 'ਚ ਹਾਦਸੇ ਦੀ ਸ਼ਿਕਾਰ ਹੋ ਗਈ। ਇਸ ਦੌਰਾਨ 200 ਤੋਂ ਵਧੇਰੇ ਲੋਕ ਲਾਪਤਾ ਦੱਸੇ ਜਾ ਰਹੇ ਹਨ। ਇਸ ਦੀ ਜਾਣਕਾਰੀ ਸਰਕਾਰੀ ਅਧਿਕਾਰੀਆਂ ਵਲੋਂ ਦਿੱਤੀ ਗਈ ਹੈ।