ਭਵਿੱਖ ਨਾਲ ਵੱਡਾ ਖਿਲਵਾੜ, 200 ਅਧਿਆਪਕਾਂ ਨੇ ਬਿਨਾਂ ਪੜ੍ਹਾਏ ਚੈਕ ਕੀਤੀਆਂ 10ਵੀਂ ਦੀਆਂ 18 ਹਜ਼ਾਰ ਆਂਸਰ ਸ਼ੀਟ

Monday, May 06, 2024 - 01:58 PM (IST)

ਭਵਿੱਖ ਨਾਲ ਵੱਡਾ ਖਿਲਵਾੜ, 200 ਅਧਿਆਪਕਾਂ ਨੇ ਬਿਨਾਂ ਪੜ੍ਹਾਏ ਚੈਕ ਕੀਤੀਆਂ 10ਵੀਂ ਦੀਆਂ 18 ਹਜ਼ਾਰ ਆਂਸਰ ਸ਼ੀਟ

ਰੋਹਤਕ- ਪ੍ਰਦੇਸ਼ ਭਰ ਵਿਚ 10ਵੀਂ ਜਮਾਤ ਦੀ ਆਂਸਰ ਸ਼ੀਟ ਦੀ ਚੈਕਿੰਗ 27 ਅਪ੍ਰੈਲ ਤੋਂ ਕੀਤੀ ਜਾ ਰਹੀ ਹੈ। ਬੋਰਡ ਵਲੋਂ ਬਣਾਏ ਗਏ 71 ਕੇਂਦਰਾਂ 'ਤੇ 6000 ਅਧਿਆਪਕਾਂ ਦੀ ਆਂਸਰ ਸ਼ੀਟ ਚੈਕ ਕਰਨ ਦੀ ਡਿਊਟੀ ਲਾਈ ਗਈ। ਹਰੇਕ ਕੇਂਦਰ 'ਤੇ 80 ਤੋਂ 100 ਅਧਿਆਪਕ ਆਸਰ ਸ਼ੀਟ ਜਾਂਚਣ ਦਾ ਕੰਮ ਕਰ ਰਹੇ ਹਨ। ਹਰੇਕ ਅਧਿਆਪਕ ਨੂੰ ਇਕ ਦਿਨ ਵਿਚ 30 ਕਾਪੀਆਂ ਦੀ ਜਾਂਚ ਕਰਨੀ ਹੁੰਦੀ ਹੈ। ਉੱਥੇ ਹੀ ਹੈੱਡ ਐਕਜਾਮਿਨਰ (ਮੁੱਖ ਪਰੀਖਿਅਕ) ਨੂੰ 30 ਕਾਪੀਆਂ ਨੂੰ ਰੀ-ਚੈਕ ਕਰਨਾ ਹੁੰਦਾ ਹੈ। 10ਵੀਂ ਜਮਾਤ ਦੀ ਪ੍ਰੀਖਿਆ ਦੇਣ ਵਾਲੇ 3 ਲੱਖ 3 ਹਜ਼ਾਰ 869 ਵਿਦਿਆਰਥੀਆਂ ਦੀ ਕਾਪੀ ਚੈਕ ਕਰਨ ਵਿਚ ਲਾਪ੍ਰਵਾਹੀ ਵਰਤੀ ਗਈ। ਵਿਭਾਗ ਦੇ ਅੰਕੜਿਆਂ ਦੀ ਮੰਨੀਏ ਤਾਂ ਕਰੀਬ 200 ਅਧਿਆਪਕਾਂ ਦੀ ਅਜਿਹੀ ਡਿਊਟੀ ਲੱਗੀ, ਜਿਨ੍ਹਾਂ ਨੇ 3 ਸਾਲ ਤੋਂ 10ਵੀਂ ਜਮਾਤ ਨੂੰ ਪੜ੍ਹਾਇਆ ਹੀ ਨਹੀਂ ਸੀ। ਉਨ੍ਹਾਂ 18 ਹਜ਼ਾਰ ਕਾਪੀਆਂ ਚੈਕ ਕੀਤੀਆਂ।

ਦੱਸ ਦੇਈਏ ਕਿ 10ਵੀਂ ਦੀ ਕਾਪੀ ਚੈਕ ਕਰਨ ਵਿਚ ਜਿਨ੍ਹਾਂ ਅਧਿਆਪਕਾਂ ਦੀ ਡਿਊਟੀ ਲਾਈ ਜਾਂਦੀ ਹੈ। ਉਸ ਵਿਚ ਨਿਯਮ ਹੈ ਕਿ ਜੇਕਰ ਟੀ. ਜੀ. ਟੀ. ਅਧਿਆਪਕ ਦੀ ਡਿਊਟੀ ਲਾਈ ਜਾਂਦੀ ਹੈ। ਉਸ ਵਿਚ ਨਿਯਮ ਹੈ ਕਿ ਜੇਕਰ ਟੀ. ਜੀ. ਟੀ. ਅਧਿਆਪਕ ਦੀ ਡਿਊਟੀ ਲਾਈ ਜਾਂਦੀ ਹੈ ਤਾਂ ਉਸ ਨੂੰ 3 ਸਾਲ ਤੱਕ 10ਵੀਂ ਜਮਾਤ ਵਿਚ ਪੜ੍ਹਾਉਣ ਦਾ ਤਜ਼ਰਬਾ ਹੋਣਾ ਚਾਹੀਦਾ ਹੈ ਪਰ ਇਸ ਵਾਰ ਕਾਪੀ ਚੈਕ ਕਰਨ ਵਿਚ ਅਜਿਹੇ ਅਧਿਆਪਕਾਂ ਦੀ ਡਿਊਟੀ ਲਾ ਦਿੱਤੀ ਗਈ, ਜਿਨ੍ਹਾਂ ਨੇ 10ਵੀਂ ਜਮਾਤ ਵਿਚ ਕਦੇ ਪੜ੍ਹਾਇਆ ਹੀ ਨਹੀਂ। 

ਦੱਸ ਦੇਈਏ ਕਿ 10ਵੀਂ ਜਮਾਤ ਦੀ ਕਾਪੀ ਚੈਕ ਕਰਨ ਤੋਂ ਪਹਿਲਾਂ ਸਿੱਖਿਆ ਬੋਰਡ ਵਲੋਂ ਪੋਰਟਲ 'ਤੇ ਅਧਿਆਪਕਾਂ ਦਾ ਡਾਟਾ ਮੰਗਿਆ ਗਿਆ ਸੀ। ਇਹ ਡਾਟਾ ਸਕੂਲਾਂ ਵਲੋਂ ਭੇਜਿਆ ਗਿਆ ਸੀ। ਇਸ ਵਿਚ ਅਧਿਆਪਕਾਂ ਦੇ ਅਨੁਭਵ ਦੀ ਜਾਣਕਾਰੀ ਦਿੱਤੀ ਗਈ ਪਰ ਇਹ ਨਹੀਂ ਦੱਸਿਆ ਗਿਆ ਕਿ ਉਹ 10ਵੀਂ ਜਮਾਤ ਵਿਚ ਕਿੰਨੇ ਸਾਲਾਂ ਤੋਂ ਨਹੀਂ ਪੜ੍ਹਾ ਰਹੇ ਹਨ। ਅਜਿਹੇ ਵਿਚ ਸਿੱਖਿਆ ਬੋਰਡ ਨੇ ਉਨ੍ਹਾਂ ਦੀ ਡਿਊਟੀ ਲਾ ਦਿੱਤੀ ਪਰ ਇਸ ਦੀ ਜਾਣਕਾਰੀ ਹੋਣ 'ਤੇ ਬੋਰਡ ਨੇ 200 ਅਧਿਆਪਕਾਂ ਨੂੰ ਕਾਪੀ ਚੈਕ ਕਰਨ ਦੇ ਕੰਮ ਤੋਂ ਹਟਾ ਦਿੱਤਾ।


author

Tanu

Content Editor

Related News