ਮਿਜ਼ੋਰਮ ''ਚ 200 ਕਿਲੋ ਜਿਲੇਟਿਨ ਸਟਿਕਸ, ਡੈਟੋਨੇਟਰ ਬਰਾਮਦ

05/03/2024 3:06:07 AM

ਆਈਜ਼ੌਲ - ਅਸਾਮ ਰਾਈਫਲਜ਼ ਅਤੇ ਮਿਜ਼ੋਰਮ ਪੁਲਸ ਨੇ ਆਈਜ਼ੌਲ ਦੇ ਬਾਹਰਵਾਰ ਸਿਲਾਈਮੂਲ ਖੇਤਰ ਵਿੱਚ ਲਗਭਗ 200 ਕਿਲੋਗ੍ਰਾਮ ਜੈਲੇਟਿਨ ਸਟਿਕਸ ਅਤੇ 200 ਡੈਟੋਨੇਟਰ ਜ਼ਬਤ ਕੀਤੇ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਸਾਮ ਰਾਈਫਲਜ਼ ਨੇ ਇਕ ਬਿਆਨ 'ਚ ਕਿਹਾ ਕਿ ਮੰਗਲਵਾਰ ਨੂੰ ਇਕ ਸੰਯੁਕਤ ਆਪ੍ਰੇਸ਼ਨ ਚਲਾਇਆ ਗਿਆ, ਜਿਸ ਦੌਰਾਨ ਮਮਿਤ ਨਿਵਾਸੀ 45 ਸਾਲਾ ਵਿਅਕਤੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਇਸ ਵਿਚ ਕਿਹਾ ਗਿਆ ਹੈ ਕਿ ਵਿਸਫੋਟਕਾਂ ਨੂੰ ਲਿਜਾਣ ਲਈ ਵਰਤਿਆ ਜਾਣ ਵਾਲਾ ਵਾਹਨ ਜ਼ਬਤ ਕਰ ਲਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮਿਜ਼ੋਰਮ ਪੁਲਸ ਨੇ ਮੰਗਲਵਾਰ ਨੂੰ ਮਿਆਂਮਾਰ ਦੀ ਸਰਹੱਦ ਨੇੜੇ ਹੰਥਿਆਲ ਕਸਬੇ ਵਿੱਚ 8,000 ਜਿਲੇਟਿਨ ਸਟਿਕਸ ਅਤੇ 1,500 ਡੈਟੋਨੇਟਰ ਜ਼ਬਤ ਕੀਤੇ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


Inder Prajapati

Content Editor

Related News