ਹੈਜ਼ਾ ਦੇ ਕਹਿਰ ਤੋਂ ਭੱਜ ਰਹੇ ਸੀ ਲੋਕ, ਸਮੁੰਦਰ 'ਚ ਕਿਸ਼ਤੀ ਪਲਟਣ ਕਾਰਨ 98 ਲੋਕਾਂ ਨੇ ਗਵਾਈ ਆਪਣੀ ਜਾਨ

Tuesday, Apr 09, 2024 - 12:32 PM (IST)

ਹੈਜ਼ਾ ਦੇ ਕਹਿਰ ਤੋਂ ਭੱਜ ਰਹੇ ਸੀ ਲੋਕ, ਸਮੁੰਦਰ 'ਚ ਕਿਸ਼ਤੀ ਪਲਟਣ ਕਾਰਨ 98 ਲੋਕਾਂ ਨੇ ਗਵਾਈ ਆਪਣੀ ਜਾਨ

ਹਰਾਰੇ/ਜ਼ਿੰਬਾਬਵੇ (ਭਾਸ਼ਾ)- ਮੋਜ਼ਾਮਬੀਕ ਦੇ ਲੁੰਗਾ ਵਿਚ ਕਥਿਤ ਹੈਜ਼ਾ ਦੇ ਕਹਿਰ ਤੋਂ ਭੱਜ ਰਹੇ ਸਥਾਨਕ ਨਿਵਾਸੀਆਂ ਨੂੰ ਲੈ ਕੇ ਜਾ ਰਹੀ ਇਕ ਅਸਥਾਈ ਕਿਸ਼ਤੀ ਦੇਸ਼ ਦੇ ਉੱਤਰੀ ਤੱਟ 'ਤੇ ਸਮੁੰਦਰ ਵਿਚ ਡੁੱਬ ਗਈ, ਜਿਸ ਵਿਚ ਘੱਟੋ-ਘੱਟ 98 ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਕਿਸ਼ਤੀ ਵਿੱਚ ਸਮਰੱਥਾ ਤੋਂ ਵੱਧ ਲੋਕ ਸਵਾਰ ਸਨ। ਸਰਕਾਰੀ ਰੇਡੀਓ ਮੋਜ਼ਾਮਬੀਕ ਨੇ ਟਾਪੂ ਦੇ ਪ੍ਰਸ਼ਾਸਕ ਸਿਲਵੇਰੀਓ ਨੌਇਟੋ ਦੇ ਹਵਾਲੇ ਨਾਲ ਕਿਹਾ ਕਿ ਕਿਸ਼ਤੀ ਐਤਵਾਰ ਨੂੰ ਦੱਖਣੀ-ਪੂਰਬੀ ਅਫਰੀਕੀ ਦੇਸ਼ ਦੇ ਤੱਟ ਤੋਂ ਮੋਜ਼ਾਮਬੀਕ ਦੇ ਨੇੜਲੇ ਟਾਪੂ ਲਈ ਰਵਾਨਾ ਹੋਣ ਤੋਂ ਬਾਅਦ ਡੁੱਬ ਗਈ। ਉਨ੍ਹਾਂ ਦੱਸਿਆ ਕਿ ਕਿਸ਼ਤੀ ਵਿਚ ਕਰੀਬ 130 ਲੋਕ ਸਵਾਰ ਸਨ।

ਇਹ ਵੀ ਪੜ੍ਹੋ: ਵੱਡੀ ਖ਼ਬਰ : ਗੁਰਦੁਆਰਾ ਸਿੱਖ ਟੈਂਪਲ ਐਡਮਿੰਟਨ ਦੇ ਪ੍ਰਧਾਨ ਦਾ ਗੋਲੀਆਂ ਮਾਰ ਕੇ ਕਤਲ

PunjabKesari

ਨੋਟੀਸੀਅਸ ਅਖ਼ਬਾਰ ਨੇ ਨੌਇਟੋ ਦੇ ਹਵਾਲੇ ਨਾਲ ਕਿਹਾ ਕਿ ਜ਼ਿਆਦਾਤਰ ਲਾਸ਼ਾਂ ਐਤਵਾਰ ਨੂੰ ਬਰਾਮਦ ਕੀਤੀਆਂ ਗਈਆਂ ਸਨ, ਪਰ ਸੋਮਵਾਰ ਨੂੰ 7 ਹੋਰ ਲਾਸ਼ਾਂ ਮਿਲੀਆਂ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 91 ਤੋਂ 98 ਹੋ ਗਈ। ਨੌਇਟੋ ਨੇ ਰੇਡੀਓ ਸਟੇਸ਼ਨ ਨੂੰ ਦੱਸਿਆ ਕਿ ਬਚਾਅ ਕਾਰਜ ਜਾਰੀ ਹਨ। ਉਨ੍ਹਾਂ ਕਿਹਾ ਕਿ ਇਹ ਦੱਸਣਾ ਮੁਸ਼ਕਲ ਹੈ ਕਿ ਕਿੰਨੇ ਲੋਕ ਲਾਪਤਾ ਹਨ। ਰੇਡੀਓ ਮੋਜ਼ਾਮਬੀਕ ਦੀ ਰਿਪੋਰਟ ਅਨੁਸਾਰ, ਨਾਮਪੁਲਾ ਸੂਬਾਈ ਅਥਾਰਟੀ ਨੇ ਇੱਕ ਬਿਆਨ ਜਾਰੀ ਕਰਕੇ ਕਿਸ਼ਤੀ ਡੁੱਬਣ ਦਾ ਕਾਰਨ "ਯਾਤਰੀਆਂ ਨੂੰ ਲਿਜਾਣ ਲਈ ਅਸੁਰੱਖਿਅਤ ਕਿਸ਼ਤੀ ਦੀ ਵਰਤੋਂ ਕਰਨਾ ਅਤੇ ਕਿਸ਼ਤੀ ਵਿਚ ਸਮਰਥਾ ਤੋਂ ਵੱਧ ਲੋਕਾਂ ਦਾ ਸਵਾਰ ਹੋਣਾ ਦੱਸਿਆ।'

ਇਹ ਵੀ ਪੜ੍ਹੋ: ਭਾਰਤ ਵਿਰੋਧੀ ਟਿੱਪਣੀ ਲਈ ਮੁਅੱਤਲ ਮਾਲਦੀਵ ਦੀ ਮੰਤਰੀ ਨੇ ਹੁਣ ਭਾਰਤੀ ਝੰਡੇ ਦਾ ਕੀਤਾ ਅਪਮਾਨ, ਮੰਗੀ ਮਾਫ਼ੀ

ਦੇਸ਼ ਦੇ ਪ੍ਰਮੁੱਖ ਅਤੇ ਸਭ ਤੋਂ ਪੁਰਾਣੇ ਅਖਬਾਰਾਂ ਵਿੱਚੋਂ ਇੱਕ, ਨੋਟੀਸੀਅਸ ਨੇ ਰਿਪੋਰਟ ਦਿੱਤੀ ਕਿ ਇਸ ਕਿਸ਼ਤੀ ਨੂੰ ਆਮ ਤੌਰ 'ਤੇ ਮੱਛੀਆਂ ਫੜਨ ਲਈ ਵਰਤਿਆ ਜਾਂਦਾ ਸੀ ਅਤੇ ਲੁੰਗਾ ਸ਼ਹਿਰ ਦੇ ਲੋਕ ਹੈਜ਼ਾ ਤੋਂ ਬਚਣ ਲਈ ਮੋਜ਼ਾਮਬੀਕ ਦੇ ਟਾਪੂ ਵੱਲ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਲੁੰਗਾ ਵਿੱਚ ਹੈਜ਼ਾ ਦੇ ਮਾਮਲਿਆਂ ਵਿੱਚ ਅਚਾਨਕ ਵਾਧਾ ਹੋਇਆ ਹੈ। ਉਹ ਮੋਜ਼ਾਮਬੀਕ ਦੇ ਟਾਪੂ 'ਤੇ ਪਹੁੰਚਣਾ ਚਾਹੁੰਦੇ ਸਨ ਅਤੇ ਇੱਕ "ਅਸਥਿਰ" ਕਿਸ਼ਤੀ 'ਤੇ ਸਵਾਰ ਹੋ ਗਏ ਪਰ ਇਹ ਟਾਪੂ ਤੱਕ ਪਹੁੰਚਣ ਤੋਂ ਪਹਿਲਾਂ ਹੀ ਪਲਟ ਗਈ। ਮੋਜ਼ਾਮਬੀਕ ਅਤੇ ਇਸਦੇ ਗੁਆਂਢੀ ਦੱਖਣੀ ਅਫ਼ਰੀਕੀ ਦੇਸ਼ ਜ਼ਿੰਬਾਬਵੇ ਅਤੇ ਮਲਾਵੀ ਹਾਲ ਹੀ ਦੇ ਮਹੀਨਿਆਂ ਵਿੱਚ ਹੈਜ਼ੇ ਦੇ ਕਹਿਰ ਨਾਲ ਪ੍ਰਭਾਵਿਤ ਹੋਏ ਹਨ। 

ਇਹ ਵੀ ਪੜ੍ਹੋ: ਅਮਰੀਕਾ 'ਚ ਲਾਪਤਾ 25 ਸਾਲਾ ਭਾਰਤੀ ਵਿਦਿਆਰਥੀ ਦੀ ਮਿਲੀ ਲਾਸ਼, ਪਰਿਵਾਰ ਤੋਂ ਮੰਗੀ ਗਈ ਸੀ ਫਿਰੌਤੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


author

cherry

Content Editor

Related News