ਅੱਤਵਾਦੀ ਸੰਗਠਨਾਂ ਦੇ ਪਾਕਿ ਮੁਖੀਆਂ ਦੇ ਨਾਮ ਹਾਲੇ ਵੀ ਬਲੈਕਲਿਸਟ ''ਚ ਸ਼ਾਮਲ ਨਹੀਂ : UN

07/26/2020 6:14:46 PM

ਸੰਯੁਕਤ ਰਾਸ਼ਟਰ (ਭਾਸ਼ਾ): ਪਾਕਿਸਤਾਨੀ ਨਾਗਰਿਕ ਭਾਰਤੀ ਉਪ ਮਹਾਦੀਪ ਵਿਚ ਅਲ-ਕਾਇਦਾ (AQIS), ਇਸਲਾਮਿਕ ਸਟੇਟ ਇਨ ਇਰਾਕ ਐਂਡ ਦੀ ਲੇਵੈਂਟ-ਖੁਰਾਸਾਨ (ISIL-K) ਅਤੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (TTP) ਜਿਹੇ ਅੱਤਵਾਦੀ ਸੰਗਠਨਾਂ ਵਿਚ ਲੀਡਰਸ਼ਿਪ ਪੱਧਰ 'ਤੇ ਬਣੇ ਹੋਏ ਹਨ। ਇਹਨਾਂ ਵਿਚੋਂ ਕਈਆਂ ਦੇ ਨਾਮ ਹਾਲੇ ਵੀ ਬਲੈਕਲਿਸਟ ਵਿਚ ਸ਼ਾਮਲ ਨਹੀਂ ਕੀਤੇ ਗਏ ਹਨ। ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਵਿਚ ਇਹ ਗੱਲ ਕਹੀ ਗਈ ਹੈ।

'ਆਈ.ਐੱਸ.ਆਈ.ਐੱਸ., ਅਲ-ਕਾਇਦਾ ਅਤੇ ਸਬੰਧਤ ਵਿਅਕਤੀਆਂ ਅਤੇ ਸੰਸਥਾਵਾਂ ਨਾਲ ਸਬੰਧਤ ਵਿਸ਼ਲੇਸ਼ਣਾਤਮਕ ਸਹਾਇਤਾ ਅਤੇ ਪਾਬੰਦੀ ਨਿਗਰਾਨੀ ਟੀਮ ਦੀ 26ਵੀਂ ਰਿਪੋਰਟ ਵਿਚ ਕਿਹਾ ਗਿਆ,''ਅਫਗਾਨ ਵਿਸ਼ੇਸ਼ ਬਲਾਂ ਨੇ ਦੇਸ਼ ਪੱਧਰੀ ਮੁਹਿੰਮਾਂ ਚਲਾਈਆਂ, ਜਿਸ ਨਾਲ ਆਈ.ਐੱਸ.ਆਈ.ਐੱਲ-ਕੇ. ਦਾ ਮੁਖੀ ਅਸਲਮ ਫਾਰੂਕੀ, ਉਸ ਤੋਂ ਪਹਿਲਾਂ ਜਿਆ ਉਲ ਹੱਕ ਅਤੇ ਹੋਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪਾਕਿਸਤਾਨ ਦੇ ਖੈਬਰ-ਪਖਤੂਨਖਵਾ ਦਾ ਰਹਿਣ ਵਾਲਾ ਫਾਰੂਕੀ, ਕਾਬੁਲ ਦੇ ਇਕ ਪ੍ਰਮੁੱਖ ਗੁਰਦੁਆਰੇ 'ਤੇ ਹੋਏ ਜਾਨਲੇਵਾ ਅੱਤਵਾਦੀ ਹਮਲੇ ਦਾ ਮਾਸਟਰਮਾਈਂਡ ਸੀ। ਇਸ ਹਮਲੇ ਵਿਚ 25 ਸਿੱਖ ਮਾਰੇ ਗਏ ਸਨ। ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਦੀ 1267 ਅਲ ਕਾਇਦਾ ਪਾਬੰਦੀ ਕਮੇਟੀ ਨੇ ਉਸਦਾ ਨਾਮ ਬਲੈਕਲਿਸਟ ਵਿਚ ਨਹੀਂ ਪਾਇਆ ਹੈ। ਇਸੇ ਤਰ੍ਹਾਂ ਹੱਕ ਵੀ ਇਕ ਪਾਕਿਸਤਾਨੀ ਨਾਗਰਿਕ ਹੈ ਅਤੇ ਉਹ ਵੀ ਬਲੈਕਲਿਸਟ ਵਿਚ ਨਹੀਂ ਹੈ।'' 

ਭਾਰਤੀ ਉਪਮਹਾਦੀਪ ਵਿਚ ਅਲ-ਕਾਇਦਾ (AQIS) ਤਾਲਿਬਾਨ ਦੇ ਤਹਿਤ ਅਫਗਾਨਿਸਤਾਨ ਦੇ ਨਿਮਰੂਜ, ਹੇਲਮੰਦ ਅਤੇ ਕੰਧਾਰ ਸੂਬਿਆਂ ਤੋਂ ਕੰਮ ਕਰਦਾ ਹੈ। ਇਸ ਦਾ ਮੌਜੂਦਾ ਮੁਖੀ ਪਾਕਿਸਤਾਨ ਵਿਚ ਜਨਮਿਆ ਓਸਾਮਾ ਮਹਿਮੂਦ ਹੈ ਜਿਸ ਨੂੰ ਯੂ.ਐੱਨ.ਐੱਸ.ਸੀ. ਪਾਬੰਦੀਆਂ ਦੇ ਤਹਿਤ ਸੂਚੀਬੱਧ ਨਹੀਂ ਕੀਤਾ ਗਿਆ ਹੈ। ਮਹਿਮੂਦ ਨੇ ਆਸਿਮ ਉਮਰ ਦੀ ਜਗ੍ਹਾ ਲਈ ਸੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸੰਗਠਨ ਵਿਚ ਬੰਗਲਾਦੇਸ਼, ਭਾਰਤ, ਮਿਆਂਮਾਰ ਅਤੇ ਪਾਕਿਸਤਾਨ ਤੋਂ 150 ਤੋਂ 200 ਮੈਂਬਰ ਹਨ ਅਤੇ ਖਬਰਾਂ ਹਨ ਕਿ ਆਪਣੇ ਸਾਬਕਾ ਮੁਖੀਆਂ ਦੀ ਮੌਤ ਦਾ ਬਦਲਾ ਲੈਣ ਲਈ ਇਹ ਖੇਤਰ ਵਿਚ ਜਵਾਬੀ ਕਾਰਵਾਈ ਦੀ ਸਾਜਿਸ਼ ਰਚ ਰਿਹਾ ਹੈ। 

ਪੜ੍ਹੋ ਇਹ ਅਹਿਮ ਖਬਰ- ਯੂ.ਕੇ 'ਚ ਖੁੱਲ੍ਹੇ ਇੰਨਡੋਰ ਜਿੰਮ ਅਤੇ ਪੂਲ

ਪਾਬੰਦੀ ਨਿਗਰਾਨੀ ਟੀਮ ਦੀ ਰਿਪੋਰਟ ਵਿਚ ਕਿਹਾ ਗਿਆ ਕਿ ਅਫਗਾਨਿਸਤਾਨ ਵਿਚ ਮੌਜੂਦ ਸਭ ਤੋਂ ਵੱਡਾ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਹੈ, ਜਿਸ ਦੀ ਅਗਵਾਈ ਆਮਿਰ ਨੂਰ ਵਲੀ ਮਹਿਸੂਦ ਕਰ ਰਿਹਾ ਹੈ। ਟੀ.ਟੀ.ਪੀ. ਮੁਖੀ ਬਣਨ ਦੇ ਦੋ ਸਾਲ ਤੋਂ ਵੀ ਵਧੇਰੇ ਸਮੇਂ ਸਮੇਂ ਦੇ ਬਾਅਦ, ਯੂ.ਐੱਨ.ਐੱਸ.ਸੀ. ਪਾਬੰਦੀ ਕਮੇਟੀ ਨੇ ਪਾਕਿਸਤਾਨੀ ਮੂਲ ਦੇ ਮਹਿਸੂਦ ਨੂੰ ਇਸ ਮਹੀਨੇ ਗਲੋਬਲ ਅੱਤਵਾਦੀ ਘੋਸ਼ਿਤ ਕੀਤਾ। ਮਹਿਸੂਦ ਦਾ ਸਮਰਥਨ ਉਸ ਦੇ ਸਾਥੀ ਕਾਰੀ ਅਮਜਦ ਅਤੇ ਟੀ.ਟੀ.ਪੀ. ਬੁਲਾਰੇ ਮੁਹੰਮਦ ਖੁਰਾਸਾਨੀ ਕਰਦੇ ਹਨ ਅਤੇ ਦੋਹਾਂ ਦਾ ਹੀ ਨਾਮ ਯੂ.ਐੱਨ.ਐੱਸ.ਸੀ. ਪਾਬੰਦੀ ਕਮੇਟੀ ਵਿਚ ਸ਼ਾਮਲ ਨਹੀਂ ਹੈ। ਇਹ ਦਿਖਾਉਂਦਾ ਹੈ ਕਿ ਪਾਕਿਸਤਾਨੀ ਨਾਗਰਿਕ ਅੱਤਵਾਦੀ ਸੰਗਠਨਾਂ ਵਿਚ ਲੀਡਰਸ਼ਿਪ ਦੇ ਪੱਧਰ 'ਤੇ ਕੰਮ ਕਰਦੇ ਹਨ ਅਤੇ ਅੱਤਵਦੀ ਸੰਗਠਨਾਂ ਦਾ ਪਾਕਿਸਤਾਨੀ ਸੰਬੰਧ ਹੈ। 

ਮੈਂਬਰ ਰਾਸ਼ਟਰਾਂ ਦੇ ਮੁਤਾਬਕ ਅਲ-ਕਾਇਦਾ 12 ਅਫਗਾਨ ਸੂਬਿਆਂ ਵਿਚ ਗੁਪਤ ਰੂਪ ਨਾਲ ਸਰਗਰਮ ਹੈ ਅਤੇ ਇਸ ਦਾ ਮੁਖੀ ਐਮਨ ਅਲ-ਜਵਾਹਿਰੀ ਦੇਸ਼ ਵਿਚ ਅੱਡਾ ਬਣਾਏ ਹੋਏ ਹੈ। ਨਿਗਰਾਨੀ ਟੀਮ ਦਾ ਅਨੁਮਾਨ ਹੈ ਕਿ ਅਫਗਾਨਿਸਤਾਨ ਵਿਚ ਅਲ-ਕਾਇਦਾ ਲੜਾਕਿਆਂ ਦੀ ਕੁੱਲ ਗਿਣਤੀ 400 ਤੋਂ 600 ਦੇ ਵਿਚ ਹੈ। ਲੀਡਰਸ਼ਿਪ ਦਾ ਹੱਕਾਨੀ ਨੈੱਟਵਰਕ ਦੇ ਨਾਲ ਕਰੀਬੀ ਸੰਪਰਕ ਹੈ। ਫਰਵਰੀ 2020 ਵਿਚ ਅਲ-ਜਵਾਹਿਰੀ ਨੇ ਜਾਰੀ ਸਹਿਯੋਗ 'ਤੇ ਚਰਚਾ ਦੇ ਲਈ ਯਾਹੀਯਾ ਹੱਕਾਨੀ ਦੇ ਨਾਲ ਮੁਲਾਕਾਤ ਕੀਤੀ ਸੀ ਜੋ 2009 ਮੱਧ  ਤੋਂ ਅਲ-ਕਾਇਦਾ ਦੇ ਨਾਲ ਹੱਕਾਨੀ ਨੈੱਟਵਰਕ ਦਾ ਸ਼ੁਰੂਆਤੀ ਸੰਪਰਕ ਹੈ।


Vandana

Content Editor

Related News