ਤੇਜਸ ਹਾਦਸੇ ’ਚ ਪਾਇਲਟ ਦੀ ਮੌਤ ਦਾ ਉਡਾਇਆ ਮਜ਼ਾਕ, ਭੜਕੇ ਪਾਕਿ ਦੇ ਸਾਬਕਾ ਅਧਿਕਾਰੀ

Saturday, Nov 22, 2025 - 09:03 PM (IST)

ਤੇਜਸ ਹਾਦਸੇ ’ਚ ਪਾਇਲਟ ਦੀ ਮੌਤ ਦਾ ਉਡਾਇਆ ਮਜ਼ਾਕ, ਭੜਕੇ ਪਾਕਿ ਦੇ ਸਾਬਕਾ ਅਧਿਕਾਰੀ

ਗੁਰਦਾਸਪੁਰ/ਇਸਲਾਮਾਬਾਦ (ਵਿਨੋਦ) : ਸ਼ੁੱਕਰਵਾਰ ਦੁਪਹਿਰ ਨੂੰ ਦੁਬਈ ਵਿਚ ਹਵਾਈ ਕਰਤੱਬ ਦਿਖਾਉਂਦਾ ਹੋਇਆ ਭਾਰਤੀ ਹਵਾਈ ਫੌਜ ਦਾ ਤੇਜਸ ਜੈੱਟ ਹਾਦਸਾਗ੍ਰਸਤ ਹੋ ਗਿਆ ਅਤੇ ਪਾਇਲਟ ਦੀ ਦੁਖਦਾਈ ਮੌਤ ਹੋ ਗਈ। ਸੂਤਰਾਂ ਅਨੁਸਾਰ ਭਾਰਤ ’ਚ ਲੋਕ ਇਸ ਹਾਦਸੇ ਤੋਂ ਦੁਖੀ ਹਨ ਪਰ ਪਾਕਿਸਤਾਨ ’ਚ ਕੁਝ ਲੋਕ ਖੁਸ਼ੀ ਮਨਾ ਰਹੇ ਹਨ। ਸੇਵਾਮੁਕਤ ਪਾਕਿਸਤਾਨੀ ਹਵਾਈ ਫੌਜ ਦੇ ਅਧਿਕਾਰੀ ਏਅਰ ਕਮਾਂਡਰ ਪਰਵੇਜ਼ ਅਖਤਰ ਖਾਨ ਨੇ ਪਾਕਿਸਤਾਨੀਆਂ ਨੂੰ ਮਜ਼ਾਕ ਉਡਾਉਣ ਲਈ ਝਿੜਕਿਆ ਹੈ। ਆਪਣੀ ਪੋਸਟ ਵਿਚ ਉਨ੍ਹਾਂ ਨੇ ਭਾਰਤੀ ਪਾਇਲਟ ਨੂੰ ਸ਼ਰਧਾਂਜਲੀ ਦਿੱਤੀ ਅਤੇ ਲਿਖਿਆ ਕਿ ਅਸਮਾਨ ਦਾ ਇਕ ਰੱਖਿਅਕ ਚੁੱਪ ਹੋ ਗਿਆ ਹੈ।


author

Inder Prajapati

Content Editor

Related News