ਯੂਕਰੇਨੀ ਸੁਰੱਖਿਆ ਬਲਾਂ ਨੇ ਹਮਲਾ ਕਰਕੇ ਤਬਾਹ ਕੀਤਾ ਰੂਸੀ ਜੰਗੀ ਬੇੜਾ

Thursday, Dec 28, 2023 - 11:22 AM (IST)

ਇੰਟਰਨੈਸ਼ਨਲ ਡੈਸਕ - ਯੂਕਰੇਨੀ ਸੁਰੱਖਿਆ ਬਲਾਂ ਵੱਲੋਂ ਕੀਤੇ ਗਏ ਇਕ ਹਮਲੇ ’ਚ ਰੂਸੀ ਜੰਗੀ ਬੇੜੇ ਨੂੰ ਤਬਾਹ ਕਰ ਦਿੱਤਾ ਗਿਆ ਹੈ। ਇਸ ਗੱਲ ਦਾ ਦਾਅਵਾ ਰੂਸੀ ਰੱਖਿਆ ਮੰਤਰਾਲੇ ਵਲੋਂ ਕੀਤਾ ਗਿਆ ਹੈ। ਯੂਕ੍ਰੇਨ ਨੇ ਇਹ ਹਮਲਾ ਇਕ ਦਿਨ ਪਹਿਲਾ ਰੂਸ ਵੱਲੋਂ ਯੂਕ੍ਰੇਨ ਦੇ ਟਿਕਾਣਿਆਂ ’ਤੇ ਲਗਭਗ 50 ਸ਼ਹੀਦ ਡਰੋਨ ਸੁੱਟਣ ਅਤੇ ਇਕ ਰੇਲਵੇ ਸਟੇਸ਼ਨ ’ਤੇ ਭਾਰੀ ਗੋਲਾਬਾਰੀ ਦੇ ਵਿਰੋਧ ’ਚ ਕੀਤਾ ਹੈ। ਰੇਲਵੇ ਸਟੇਸ਼ਨ ’ਤੇ ਜਿਥੇ ਗੋਲੀਬਾਰੀ ਕੀਤੀ ਗਈ ਸੀ, ਉਥੇ 100 ਤੋਂ ਵੱਧ ਨਾਗਰਿਕ ਕੀਵ ਜਾਣ ਵਾਲੀ ਰੇਲਗੱਡੀ ਫੜਨ ਲਈ ਇਕੱਠੇ ਹੋਏ ਸਨ। 

ਇਹ ਵੀ ਪੜ੍ਹੋ - ਚੋਣਾਂ ਤੋਂ ਪਹਿਲਾਂ ਸਸਤਾ ਹੋ ਸਕਦੈ ਪੈਟਰੋਲ-ਡੀਜ਼ਲ! ਇੰਨੇ ਰੁਪਏ ਘਟ ਸਕਦੀ ਹੈ ਕੀਮਤ

ਦੱਸ ਦੇਈਏ ਕਿ ਯੂਕਰੇਨ ਦੇ ਇਸ ਹਮਲੇ ਨਾਲ ਦੱਖਣੀ ਸ਼ਹਿਰ ਖੇਰਸਾਨ ਦੇ ਵੱਡੇ ਹਿੱਸੇ ਦੀ ਬਿਜਲੀ ਬੰਦ ਹੋ ਗਈ ਸੀ। ਹਮਲੇ ਵਿਚ ਰੂਸੀ ਬੇੜੇ ਨੂੰ ਕਿੰਨਾ ਨੁਕਸਾਨ ਪੁੱਜਾ ਮੰਤਰਾਲੇ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ, ਪਰ ਯੂਕਰੇਨੀ ਚੈਨਲਾਂ ’ਤੇ ਚੱਲ ਰਹੀਆਂ ਵੀਡੀਓਜ਼ ਵਿੱਚ ਬੰਦਰਗਾਹੀ ਇਲਾਕੇ ਵਿੱਚ ਵੱਡੀ ਅੱਗ ਲੱਗੀ ਦਿਖ ਰਹੀ ਹੈ। ਯੂਕਰੇਨੀ ਅਥਾਰਿਟੀਜ਼ ਨੇ ਦਾਅਵਾ ਕੀਤਾ ਕਿ ਬੇੜਾ ਨੁਕਸਾਨਿਆ ਗਿਆ ਹੈ ਤੇ ਸ਼ਾਇਦ ਇਸ ਬੇੜੇ ਵਿਚ ਗੋਲੀਸਿੱਕਾ ਤੇ ਡਰੋਨ ਸਨ। 

ਇਹ ਵੀ ਪੜ੍ਹੋ - ਟਿਕਟ ਬੁੱਕ ਕਰਾਉਣ ਦੇ ਬਾਵਜੂਦ ਮੁਸਾਫਰ ਨੂੰ ਨਹੀਂ ਮਿਲੀ ਬੈਠਣ ਲਈ ਸੀਟ, ਰੇਲਵੇ ਨੂੰ ਹੋਇਆ ਜੁਰਮਾਨਾ

ਯੂਕ੍ਰੇਨੀ ਡਰੋਨਾਂ ਨੂੰ ਕੀਤਾ ਤਬਾਹ
ਦੱਸ ਦੇਈਏ ਕਿ ਰੂਸੀ ਹਵਾਈ ਰੱਖਿਆ ਪ੍ਰਣਾਲੀਆਂ ਨੇ ਰੂਸ ਦੇ ਪੱਛਮੀ ਖੇਤਰਾਂ ਬੇਵਗੋਰੋਡ ਅਤੇ ਰੋਸਤੋਵ 'ਤੇ ਯੂਕ੍ਰੇਨੀ ਹਥਿਆਰਬੰਦ ਬਲਾਂ ਵਲੋਂ ਕੀਤੇ ਗਏ ਡਰੋਨ ਹਮਲੇ ਨੂੰ ਨਾਕਾਮ ਕਰ ਦਿੱਤਾ ਹੈ। ਇਸ ਗੱਲ ਦੀ ਜਾਣਕਾਰੀ ਰੂਸੀ ਰੱਖਿਆ ਮੰਤਰਾਲੇ ਵਲੋਂ ਬੁੱਧਵਾਰ ਨੂੰ ਦਿੱਤੀ ਗਈ ਹੈ।

ਇਹ ਵੀ ਪੜ੍ਹੋ - ਕੈਨੇਡਾ ਰਹਿ ਰਹੇ ਪੰਜਾਬ ਦੇ ਵਿਦਿਆਰਥੀਆਂ ਲਈ ਖ਼ਾਸ ਖ਼ਬਰ, ਓਰੇਨ ਦੇ ਰਿਹਾ 'ਸੁਨਹਿਰੀ ਤੋਹਫ਼ਾ'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News