ਬ੍ਰਿਟੇਨ ਨੇ ਸੰਵੇਦਨਸ਼ੀਲ ਸਮੂਹਾਂ ਲਈ ਦੂਜੀ ਤੇ ਬੂਸਟਰ ਖੁਰਾਕਾਂ ਵਿਚਕਾਰਲੀ ਮਿਆਦ ਨੂੰ ਕੀਤਾ ਘੱਟ
Saturday, Oct 30, 2021 - 07:31 PM (IST)
ਲੰਡਨ-ਬ੍ਰਿਟੇਨ 'ਚ ਕੁਝ ਸੰਵੇਦਨਸ਼ੀਲ ਸਮੂਹਾਂ ਲਈ ਕੋਵਿਡ-19 ਟੀਕਿਆਂ ਦੀ ਦੂਜੀ ਅਤੇ ਬੂਸਟਰ ਖੁਰਾਕ ਦਰਮਿਆਨ ਦੀ ਮਿਆਦ ਨੂੰ ਘੱਟ ਕੀਤਾ ਗਿਆ ਹੈ ਅਤੇ ਅਜਿਹੇ ਸਮੂਹ ਨੂੰ ਦੂਜੀ ਖੁਰਾਕ ਦੇ 6 ਮਹੀਨੇ ਦੇ ਅੰਦਰ ਵੀ ਬੂਸਟਰ ਖੁਰਾਕ ਦਿੱਤੀ ਜਾ ਸਕਦੀ ਹੈ। ਬ੍ਰਿਟੇਨ ਸਰਕਾਰ ਨੇ ਐਲਾਨ ਕੀਤਾ ਹੈ। ਯੂ.ਕੇ. ਹੈਲਥ ਸਕਿਓਰਟੀ ਸੁਰੱਖਿਆ ਏਜੰਸੀ (ਯੂ.ਕੇ.ਐੱਸ.ਏ.) ਨੇ ਆਪਣੀ 'ਗ੍ਰੀਨ ਬੁੱਕ' 'ਚ ਸਲਾਹ ਨੂੰ ਅਪਡੇਟ ਕੀਤਾ ਹੈ।
ਇਹ ਵੀ ਪੜ੍ਹੋ : ਲੁਧਿਆਣਾ : ਜੁਆਇੰਟ ਕਮਿਸ਼ਨਰ ਵੱਲੋਂ ਦੀਵਾਲੀ ਸਣੇ ਇਨ੍ਹਾਂ ਤਿਉਹਾਰਾਂ ਮੌਕੇ ਪਟਾਕੇ ਚਲਾਉਣ ਦਾ ਸਮਾਂ ਨਿਰਧਾਰਿਤ
'ਗ੍ਰੀਨ ਬੁੱਕ' 'ਚ ਸਿਹਤ ਪੇਸ਼ੇਵਰਾਂ ਲਈ ਦੇਸ਼ 'ਚ ਟੀਕਿਆਂ ਅਤੇ ਟੀਕਾਕਰਨ ਦਿਸ਼ਾ-ਨਿਰਦੇਸ਼ਾਂ ਤਹਿਤ, ਅਜਿਹੇ ਸਮੂਹ ਦੇ ਲੋਕਾਂ ਨੂੰ, ਜਿਨ੍ਹਾਂ ਨੂੰ ਵੱਖ-ਵੱਖ ਸਮੇਂ 'ਤੇ ਟੀਕੇ ਦੀ ਦੂਜੀ ਖੁਰਾਕ ਦਿੱਤੀ ਜਾ ਚੁੱਕੀ ਹੈ, ਉਹ ਘਟੋ-ਘੱਟ ਪੰਜ ਮਹੀਨੇ ਬਾਅਦ ਅੰਤਿਮ ਖੁਰਾਕ ਲੈ ਸਕਣਗੇ। ਇਸ ਫੈਸਲੇ ਨਾਲ ਅਜਿਹੇ ਸਮੂਹਾਂ ਦੇ ਹੋਰ ਲੋਕਾਂ ਨੂੰ ਵੀ ਮਦਦ ਮਿਲਣ ਦੀ ਉਮੀਦ ਹੈ ਜੋ ਘਰਾਂ 'ਚ ਰਹਿ ਕੇ ਬੀਮਾਰੀਆਂ ਦਾ ਇਲਾਜ ਕਰਵਾ ਰਹੇ ਹਨ। ਹੁਣ ਉਹ ਇਕ ਹੀ ਸਮੇਂ 'ਚ ਫਲੂ ਅਤੇ ਕੋਵਿਡ ਦੇ ਟੀਕੇ ਲਵਗਾ ਸਕਣਗੇ।
ਇਹ ਵੀ ਪੜ੍ਹੋ : ਬਿਜੇਂਜੋ ਪਾਕਿਸਤਾਨ ਦੇ ਅਸ਼ਾਂਤ ਸੂਬੇ ਬਲੂਚਿਸਤਾਨ ਦੇ ਮੁੱਖ ਮੰਤਰੀ ਚੁਣੇ ਗਏ
ਬ੍ਰਿਟੇਨ ਦੇ ਸਿਹਤ ਮੰਤਰੀ ਸਾਜਿਦ ਜਾਵਿਦ ਨੇ ਕਿਹਾ ਕਿ ਅਸੀਂ ਬੂਸਟਰ ਟੀਕਿਆਂ ਨਾਲ ਚੰਗੀ ਪ੍ਰਗਤੀ ਕਰ ਰਹੇ ਹਾਂ ਅਤੇ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਟੀਕਾਕਰਨ ਮੁਹਿੰਮ 'ਚ ਇੰਨੀ ਮਿਹਨਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਅਪਡੇਟ ਮਾਰਗ ਦਰਸ਼ਨ ਯਕੀਨੀ ਕਰੇਗੀ ਕਿ ਸਿਹਤ ਪੇਸ਼ੇਵਰਾਂ ਕੋਲ ਬੂਸਟਰ ਪ੍ਰੋਗਰਾਮ 'ਚ ਲੋੜੀਂਦੀ ਲਚਕਤਾ ਹੋਵੇ, ਜਿਸ ਨਾਲ ਜ਼ਿਆਦਾ ਸੰਵੇਦਨਸ਼ੀਲ ਲੋਕਾਂ ਨੂੰ ਟੀਕਾਕਰਨ ਦੀ ਇਜਾਜ਼ਤ ਮਿਲ ਸਕੇਗੀ।
ਇਹ ਵੀ ਪੜ੍ਹੋ : ਪੋਪ ਦੀ ਉੱਤਰ ਕੋਰੀਆ ਦੀ ਯਾਤਰਾ ਨਾਲ ਦੋਵਾਂ ਕੋਰੀਆਈ ਦੇਸ਼ਾਂ 'ਚ ਸ਼ਾਂਤੀ ਸਥਾਪਤ ਕਰਨ 'ਚ ਮਿਲੇਗੀ ਮਦਦ : ਮੂਨ
ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ ਜਦ ਦੇਸ਼ ਦੀ ਰਾਸ਼ਟਰੀ ਸਿਹਤ ਸੇਵਾ (ਐੱਨ.ਐੱਚ.ਐੱਸ.) ਨੇ ਸ਼ਨੀਵਾਰ ਨੂੰ 'ਬੂਸਟਰ ਮੁਹਿੰਮ' ਦਾ ਐਲਾਨ ਕੀਤਾ। ਇਸ ਦੇ ਤਹਿਤ 16 ਲੱਖ ਤੋਂ ਜ਼ਿਆਦਾ ਲੋਕ, ਜਿਨ੍ਹਾਂ ਦੀ ਉਮਰ 50 ਸਾਲ ਤੋਂ ਜ਼ਿਆਦਾ ਹੈ ਅਤੇ ਜੋ ਬੂਸਟਰ ਖੁਰਾਕ ਲਈ ਯੋਗ ਹਨ, ਉਨ੍ਹਾਂ ਨੂੰ ਅਗਲੇ ਹਫਤੇ ਟੀਕਾਕਰਨ ਲਈ ਸੱਦਾ ਦਿੱਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਸਕਾਟਲੈਂਡ ਦੇ ਕੁਝ ਖੇਤਰਾਂ 'ਚ ਮੀਂਹ ਕਾਰਨ ਪੈਦਾ ਹੋਈ ਹੜ੍ਹਾਂ ਵਰਗੀ ਸਥਿਤੀ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।