ਪੰਜਾਬੀ ਨੌਜਵਾਨ ਦੀ ਇੰਗਲੈਂਡ ’ਚ ਭੇਤ-ਭਰੇ ਹਾਲਾਤ ’ਚ ਮੌਤ

Monday, Sep 14, 2020 - 07:56 AM (IST)

ਪੰਜਾਬੀ ਨੌਜਵਾਨ ਦੀ ਇੰਗਲੈਂਡ ’ਚ ਭੇਤ-ਭਰੇ ਹਾਲਾਤ ’ਚ ਮੌਤ

ਸੁਲਤਾਨਪੁਰ ਲੋਧੀ, (ਧੀਰ)- ਹਲਕਾ ਸੁਲਤਾਨਪੁਰ ਲੋਧੀ ’ਚ ਪੈਂਦੇ ਪਿੰਡ ਤੈਯਬਪੁਰ ਦੇ ਪੰਜਾਬੀ ਨੌਜਵਾਨ ਤਰਜਿੰਦਰ ਸਿੰਘ ਪੱਡਾ ਪੁੱਤਰ ਬਲਦੇਵ ਸਿੰਘ ਦੀ ਇੰਗਲੈਂਡ ’ਚ ਭੇਤ-ਭਰੇ ਹਾਲਾਤਾਂ ’ਚ ਮੌਤ ਹੋ ਜਾਣ ’ਤੇ ਪੂਰੇ ਪਿੰਡ ਤੇ ਹਲਕੇ ’ਚ ਸੋਗ ਦੀ ਲਹਿਰ ਦੌੜ ਗਈ ਹੈ।

ਜਾਣਕਾਰੀ ਦਿੰਦੇ ਹੋਏ ਨੌਜਵਾਨ ਤਰਜਿੰਦਰ ਪੱਡਾ ਦੀ ਭੈਣ ਗੋਲਡੀ ਨੇ ਦੱਸਿਆ ਕਿ 25 ਸਾਲ ਪਹਿਲਾਂ ਤਰਜਿੰਦਰ ਸਿੰਘ ਘਰ ਦੀ ਹਾਲਤ ਠੀਕ ਨਾ ਹੋਣ ਕਾਰਣ ਇੰਗਲੈਂਡ ’ਚ ਗਿਆ ਸੀ ਤੇ ਉੱਥੇ ਮਿਹਨਤ ਮਜ਼ਦੂਰੀ ਕਰਦਾ ਸੀ। ਉਸ ਨੇ ਦੱਸਿਆ ਕਿ ਉਸ ਦੇ ਦੋਸਤਾਂ ਮੁਤਾਬਕ ਉਸ ਦਾ ਐਕਸੀਡੈਂਟ ਹੋਇਆ ਹੈ ਪਰ ਡਾਕਟਰਾਂ ਮੁਤਾਬਕ ਤਰਜਿੰਦਰ ਸਿੰਘ ਪੱਡਾ ਦੇ ਸਰੀਰ ’ਤੇ ਹੋਰ ਕੋਈ ਨਿਸ਼ਾਨ ਨਹੀਂ ਹੈ। ਉਸ ਨੇ ਖਦਸ਼ਾ ਜਾਹਿਰ ਕੀਤਾ ਕਿ ਉਸ ਦੇ ਭਰਾ ਦੀ ਹੱਤਿਆ ਹੋਈ ਹੈ। ਉਸ ਦੱਸਿਆ ਕਿ ਉਸ ਦੇ ਸਿਰ ’ਚ ਕੋਈ ਤਿੱਖੀ ਚੀਜ਼ ਮਾਰ ਕੇ ਉਸ ਦੀ ਹੱਤਿਆ ਕੀਤੀ ਹੈ।

ਗੋਲਡੀ ਨੇ ਮੰਗ ਕੀਤੀ ਕਿ ਉਸ ਦੀ ਹੱਤਿਆ ਦੀ ਜਾਂਚ ਕਰਵਾਈ ਜਾਵੇ। ਮ੍ਰਿਤਕ ਨੌਜਵਾਨ ਆਪਣੇ ਪਿੱਛੇ ਮਾਂ ਤੇ ਭੈਣ ਨੂੰ ਛੱਡ ਗਿਆ ਹੈ।


author

Lalita Mam

Content Editor

Related News