ਪਾਕਿ ਹਾਈ ਕਮਿਸ਼ਨ ਦੇ ਖਾਤਿਆਂ ''ਚੋਂ 450 ਕਰੋੜ ਵਸੂਲੋ ਜੁਰਮਾਨਾ : ਬ੍ਰਿਟੇਨ ਹਾਈ ਕੋਰਟ
Saturday, Jan 02, 2021 - 01:16 AM (IST)
ਇਸਲਾਮਾਬਾਦ (ਭਾਸ਼ਾ)- ਬ੍ਰਿਟੇਨ ਹਾਈ ਕੋਰਟ ਨੇ ਲੰਡਨ ਵਿਚ ਪਾਕਿਸਤਾਨ ਹਾਈ ਕਮਿਸ਼ਨ ਦੇ ਖਾਤਿਆਂ ਵਿਚ 450 ਕਰੋੜ ਰੁਪਏ ਕੱਢ ਕੇ ਜੁਰਮਾਨਾ ਵਸੂਲਣ ਦਾ ਹੁਕਮ ਦਿੱਤਾ ਹੈ। ਇਹ ਜੁਰਮਾਨਾ ਰਾਸ਼ਟਰੀ ਜਵਾਬਦੇਹੀ ਬਿਊਰੋ ਨੇ ਵਿਦੇਸ਼ ਜਾਇਦਾਦ ਵਸੂਲੀ ਕੰਪਨੀ ਬ੍ਰਾਡਸ਼ੀਟ ਐੱਲ.ਐੱਲ.ਸੀ. ਨੂੰ ਭੁਗਤਾਨ ਨਾ ਕੀਤੇ ਜਾਣ ਦੇ ਏਵਜ਼ ਵਿਚ ਲਾਇਆ ਸੀ। ਇਕ ਸਥਾਨਕ ਅਖਬਾਰ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ -ਸਾਲ 2021 ਦੇ ਪਹਿਲੇ ਦਿਨ ਸਮੁੱਚੀ ਦੁਨੀਆ ’ਚ 3.7 ਲੱਖ ਬੱਚੇ ਲੈਣਗੇ ਜਨਮ : Unicef
ਪਾਕਿਸਤਾਨ ਦੇ ਅਖਬਾਰ ਐਕਸਪ੍ਰੈੱਸ ਟ੍ਰਿਊਨਲ ਨੇ ਵੀਰਵਾਰ ਨੂੰ ਦੱਸਿਆ ਕਿ ਅਦਾਲਤ ਦੇ ਹੁਕਮ ਤੋਂ ਬਾਅਦ ਯੂਨਾਈਟੇਡ ਬੈਂਕ ਲਿਮਟਿਡ ਯੂ.ਕੇ. ਨੇ 29 ਦਸੰਬਰ ਨੂੰ ਪਾਕਿਸਤਾਨ ਹਾਈ ਕਮਿਸ਼ਨ ਨੂੰ ਇਕ ਪੱਤਰ ਲਿਖਿਆ, ਜਿਸ 'ਚ ਇਹ ਅਪੀਲ ਕੀਤੀ ਗਈ ਕਿ ਉਹ USD 28,706,533.35 ਦੇ ਭੁਗਤਾਨ ਦੇ ਹਾਈ ਕੋਰਟ ਦੇ ਹੁਕਮ ਦੀ ਪਾਲਣਾ ਸੁਗਮ ਬਣਾਉਣ ਲਈ ਡੈਬਿਟ ਖਾਤੇ ਦੇ ਵੇਰਵਿਆਂ ਨਾਲ ਲਿਖਿਤ ਭੁਗਤਾਨ ਨਿਰਦੇਸ਼ ਪ੍ਰਦਾਨ ਕਰੇ। ਬੈਂਕ ਨੇ ਹਾਈ ਕਮਿਸ਼ਨ ਨੂੰ ਇਹ ਵੀ ਦੱਸਿਆ ਕਿ 30 ਦਸੰਬਰ ਤੱਕ ਲਿਖਿਤ ਭੁਗਤਾਨ ਦੇ ਹੁਕਮ ਨਾ ਮਿਲਣ ਦੀ ਹਾਲਾਤ 'ਚ ਅਦਾਲਤ ਦੇ ਹੁਕਮ 'ਚ ਨਿਰਧਾਰਿਤ ਭੁਗਤਾਨ ਰਾਸ਼ੀ ਨੂੰ ਵਸੂਲ ਕਰਨ ਲਈ ਹਾਈ ਕਮਿਸ਼ਨ ਦੇ ਹੁਕਮ 'ਚ ਨਿਕਾਸੀ ਕਰਨ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੋਵੇਗਾ।
ਇਹ ਵੀ ਪੜ੍ਹੋ -ਈਰਾਨੀ ਜਨਰਲ ਦੀ ਅਮਰੀਕਾ ਨੂੰ ਚਿਤਾਵਨੀ : ਫੌਜ ਦਬਾਅ ਦਾ ਜਵਾਬ ਦੇਣ ਲਈ ਤਿਆਰ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।