ਖ਼ਾਲਿਸਤਾਨ ਪੱਖੀ ਅੱਤਵਾਦ ਨਾਲ ਨਜਿੱਠਣ ਲਈ ਬ੍ਰਿਟੇਨ ਨੇ ਨਵੇਂ ਫੰਡ ਦਾ ਕੀਤਾ ਐਲਾਨ

Friday, Aug 11, 2023 - 05:57 PM (IST)

ਖ਼ਾਲਿਸਤਾਨ ਪੱਖੀ ਅੱਤਵਾਦ ਨਾਲ ਨਜਿੱਠਣ ਲਈ ਬ੍ਰਿਟੇਨ ਨੇ ਨਵੇਂ ਫੰਡ ਦਾ ਕੀਤਾ ਐਲਾਨ

ਨਵੀਂ ਦਿੱਲੀ (ਏ.ਐਨ.ਆਈ.): ਯੂਕੇ ਦੇ ਸੁਰੱਖਿਆ ਮੰਤਰੀ ਟੌਮ ਤੁਗੇਨਧਾਟ ਨੇ 'ਖਾਲਿਸਤਾਨ ਪੱਖੀ ਅੱਤਵਾਦ' ਨਾਲ ਨਜਿੱਠਣ ਲਈ ਯੂਕੇ ਦੀ ਸਮਰੱਥਾ ਵਧਾਉਣ ਲਈ ਨਵੀਂ ਫੰਡਿੰਗ ਦਾ ਐਲਾਨ ਕੀਤਾ। ਬ੍ਰਿਟਿਸ਼ ਹਾਈ ਕਮਿਸ਼ਨ ਨੇ ਇੱਕ ਬਿਆਨ ਵਿੱਚ ਕਿਹਾ ਕਿ 95,000 ਪੌਂਡ ਦਾ ਨਿਵੇਸ਼ ਖਾਲਿਸਤਾਨ ਪੱਖੀ ਕੱਟੜਪੰਥ ਦੁਆਰਾ ਪੈਦਾ ਹੋਏ ਖ਼ਤਰੇ ਨਾਲ ਨਜਿੱਠਣ ਵਿਚ ਸਰਕਾਰ ਦੀ ਮਦਦ ਕਰੇਗਾ। ਇਸ ਦੇ ਨਾਲ ਹੀ ਇਹ ਸੰਯੁਕਤ-ਅੱਤਵਾਦ ਟਾਸਕ ਫੋਰਸ ਦੁਆਰਾ ਯੂਕੇ ਅਤੇ ਭਾਰਤ ਵਿਚਕਾਰ ਪਹਿਲਾਂ ਹੀ ਚੱਲ ਰਹੇ ਸਾਂਝੇ ਕੰਮ ਦੀ ਪੂਰਤੀ ਕਰੇਗਾ। ਭਾਰਤ ਵਿੱਚ ਬ੍ਰਿਟਿਸ਼ ਹਾਈ ਕਮਿਸ਼ਨ ਨੇ ਕਿਹਾ ਕਿ ਤੁਗੇਨਧਾਟ ਨੇ ਵੀਰਵਾਰ (10 ਅਗਸਤ) ਨੂੰ ਰਾਸ਼ਟਰੀ ਰਾਜਧਾਨੀ ਵਿੱਚ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਮੁਲਾਕਾਤ ਤੋਂ ਬਾਅਦ ਇਹ ਐਲਾਨ ਕੀਤਾ।

ਇੱਥੇ ਦੱਸ ਦਈਏ ਕਿ ਯੂਕੇ ਦੇ ਮੰਤਰੀ ਸੁਰੱਖਿਆ ਪਹਿਲਕਦਮੀਆਂ 'ਤੇ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ 12 ਅਗਸਤ ਨੂੰ ਕੋਲਕਾਤਾ ਵਿੱਚ ਤੀਜੀ ਜੀ-20 ਭ੍ਰਿਸ਼ਟਾਚਾਰ ਵਿਰੋਧੀ ਮੰਤਰੀ ਪੱਧਰੀ ਮੀਟਿੰਗ ਵਿੱਚ ਹਿੱਸਾ ਲੈਣ ਲਈ ਤਿੰਨ ਦਿਨਾਂ ਦੇ ਦੌਰੇ ਲਈ ਭਾਰਤ ਵਿੱਚ ਹਨ। ਯੂਕੇ ਦੇ ਮੰਤਰੀ ਨੇ ਕਿਹਾ ਕਿ "ਭਾਰਤ ਅਤੇ ਯੂਕੇ ਵਿਚਕਾਰ ਜੀਵੰਤ ਪੁਲ ਸਾਡੀ ਡੂੰਘੀ ਅਤੇ ਸਥਾਈ ਦੋਸਤੀ ਨੂੰ ਦਰਸਾਉਂਦਾ ਹੈ। ਦੁਨੀਆ ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਵੱਡੇ ਲੋਕਤੰਤਰ ਹੋਣ ਦੇ ਨਾਤੇ, ਸਾਡੇ ਕੋਲ ਦੁਨੀਆ ਨੂੰ ਇੱਕ ਸੁਰੱਖਿਅਤ ਅਤੇ ਵਧੇਰੇ ਖੁਸ਼ਹਾਲ ਸਥਾਨ ਬਣਾਉਣ ਲਈ ਬਹੁਤ ਸਾਰੇ ਸਾਂਝੇ ਮੌਕੇ ਹਨ।  

ਪੜ੍ਹੋ ਇਹ ਅਹਿਮ ਖ਼ਬਰ-ਚੋਣਾਂ ਤੋ ਪਹਿਲਾਂ ਸ਼ਹਿਬਾਜ਼ ਸ਼ਰੀਫ ਦਾ ਦਾਅਵਾ, ਨਵਾਜ਼ ਸ਼ਰੀਫ ਅਗਲੇ ਮਹੀਨੇ ਪਰਤਣਗੇ ਪਾਕਿਸਤਾਨ

ਤੁਗੇਨਧਾਟ ਨੇ ਕਿਹਾ ਕਿ ਮੈਂ ਅੱਤਵਾਦ ਵਿਰੁੱਧ ਭਾਵੇਂ ਇਹ ਕਿਸੇ ਵੀ ਰੂਪ ਵਿਚ ਹੋਵੇ ਸਾਡੀ ਸਮਝ ਅਤੇ ਸਮਰੱਥਾਵਾਂ ਨੂੰ ਵਧਾਉਣ ਲਈ ਮਿਲ ਕੇ ਕੰਮ ਕਰਨ ਲਈ ਵਚਨਬੱਧ ਹਾਂ। ਉਹਨਾਂ ਮੁਤਾਬਕ “ਭ੍ਰਿਸ਼ਟਾਚਾਰ ਸਾਡੀ ਖੁਸ਼ਹਾਲੀ ਤੇ ਸਾਡੇ ਸਮਾਜ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਸਾਡੀ ਰਾਸ਼ਟਰੀ ਸੁਰੱਖਿਆ ਨੂੰ ਖਤਰਾ ਪੈਦਾ ਕਰਦਾ ਹੈ। ਉਸ ਨੇ ਅੱਗੇ ਕਿਹਾ ਕਿ ਮੈਨੂੰ ਵਿਸ਼ਵਵਿਆਪੀ ਲਚਕੀਲੇਪਨ ਨੂੰ ਮਜ਼ਬੂਤ ਕਰਨਾ ਜਾਰੀ ਰੱਖਣ ਅਤੇ ਇਸ ਦੇ ਵਿਗਾੜ ਵਾਲੇ ਪ੍ਰਭਾਵ ਨੂੰ ਨੱਥ ਪਾਉਣ ਲਈ ਭਾਰਤ ਦੀ ਪ੍ਰਧਾਨਗੀ ਵਾਲੀ ਜੀ-20 ਭ੍ਰਿਸ਼ਟਾਚਾਰ ਵਿਰੋਧੀ ਮੰਤਰੀ ਪੱਧਰੀ ਮੀਟਿੰਗ ਵਿੱਚ ਸ਼ਾਮਲ ਹੋ ਕੇ ਖੁਸ਼ੀ ਹੋ ਰਹੀ ਹੈ। ਤੁਗੇਨਧਾਟ ਬਾਲ ਜਿਨਸੀ ਸ਼ੋਸ਼ਣ ਤੇ ਦੁਰਵਿਵਹਾਰ ਅਤੇ ਧੋਖਾਧੜੀ ਦੁਆਰਾ ਪੈਦਾ ਹੋਈਆਂ ਸਾਂਝੀਆਂ ਚੁਣੌਤੀਆਂ 'ਤੇ ਚਰਚਾ ਕਰਨ ਲਈ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦਾ ਵੀ ਦੌਰਾ ਕਰੇਗਾ।


ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News