ਯੂਕੇ: 63 ਸਾਲਾ ਅਨਿਲ ਪਟੇਲ ਨੇ 179 ਦਿਨਾਂ ਦੇ ਇਲਾਜ ਉਪਰੰਤ ਕੋਰੋਨਾ ਨੂੰ ਹਰਾਇਆ

Tuesday, Nov 03, 2020 - 04:23 PM (IST)

ਯੂਕੇ: 63 ਸਾਲਾ ਅਨਿਲ ਪਟੇਲ ਨੇ 179 ਦਿਨਾਂ ਦੇ ਇਲਾਜ ਉਪਰੰਤ ਕੋਰੋਨਾ ਨੂੰ ਹਰਾਇਆ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਖੁਸ਼ਕਿਸਮਤ ਹਨ ਉਹ ਲੋਕ ਜੋ ਕੋਰੋਨਾਵਾਇਰਸ ਨੂੰ ਹਰਾ ਕੇ ਇਸ 'ਤੇ ਕਾਬੂ ਪਾ ਲੈਂਦੇ ਹਨ ਪਰ ਕਈ ਵਾਰ ਇਹ ਲੜਾਈ ਬਹੁਤ ਲੰਮੀ ਚਲੀ ਜਾਂਦੀ ਹੈ। ਅਜਿਹੀ ਹੀ ਵਾਇਰਸ ਵਿਰੁੱਧ ਲੰਮੀ ਲੜਾਈ ਯੂਕੇ ਦੇ ਇੱਕ ਵਿਅਕਤੀ ਨੇ ਲੜੀ ਹੈ। ਬ੍ਰਿਟੇਨ ਦੇ ਸਭ ਤੋਂ ਲੰਬੇ ਚੱਲਣ ਵਾਲੇ ਕੋਰੋਨਾਵਾਇਰਸ ਦੇ ਇਸ ਇਲਾਜ਼ ਵਿੱਚ ਆਖਰਕਾਰ ਮਰੀਜ਼ 179 ਦਿਨਾਂ ਦੇ ਬਾਅਦ ਘਰ ਪਰਤਿਆ।  63 ਸਾਲਾ ਅਨਿਲ ਪਟੇਲ ਨੂੰ ਹਸਪਤਾਲ ਦੇ ਸਟਾਫ਼ ਦੁਆਰਾ ਸ਼ਨੀਵਾਰ ਨੂੰ ਰਵਾਨਗੀ ਦਿੱਤੀ ਗਈ ਅਤੇ ਆਪਣੇ ਘਰ ਪਹੁੰਚਣ 'ਤੇ ਉਸਦਾ ਵਾਇਰਸ ਤੋਂ ਸਾਵਧਾਨੀ ਵਰਤਦਿਆਂ ਇੱਕ ਪਾਰਟੀ ਨਾਲ ਸਵਾਗਤ ਕੀਤਾ ਗਿਆ। 

ਪੜ੍ਹੋ ਇਹ ਅਹਿਮ ਖਬਰ- ਚੀਨ ਨੇ ਦਿਖਾਈ ਪੈਗੰਬਰ ਮੁਹੰਮਦ ਦੀ ਵਿਅੰਗਮਈ ਤਸਵੀਰ, ਪਾਕਿ ਨੇ ਸਾਧੀ ਚੁੱਪੀ

ਵਾਇਰਸ ਦੇ ਇਲਾਜ਼ ਲਈ ਲਗਭਗ ਛੇ ਮਹੀਨੇ ਹਸਪਤਾਲ ਵਿੱਚ ਬਿਤਾਉਣ ਤੋਂ ਬਾਅਦ ਉਹਨਾਂ ਨੇ ਆਪਣੇ ਪਰਿਵਾਰ ਨਾਲ ਖੁਸ਼ੀ ਦੇ ਪਲ ਸਾਂਝੇ ਕੀਤੇ। ਅਨਿਲ ਜੋ ਇੱਕ ਬਿਲਡਿੰਗ ਮੈਨੇਜਰ ਹੈ, ਆਪਣੀ ਸਭ ਤੋਂ ਛੋਟੀ ਧੀ ਅਨੀਕਾ ਦੇ 29ਵੇਂ ਜਨਮ ਦਿਨ ਮੌਕੇ ਪੂਰਬੀ ਲੰਡਨ ਦੇ ਚੈਡਵੈਲ ਹੀਥ ਸਥਿਤ ਆਪਣੇ ਘਰ ਪਹੁੰਚਿਆ। ਅਨਿਲ ਨੇ ਗੁਡਮੇਜ਼ ਹਸਪਤਾਲ ਦੇ ਐਨ.ਐਚ.ਐਸ. ਦੇ ਮੁੜ ਵਸੇਬੇ ਕੇਂਦਰ ਵਿੱਚ ਜਾਣ ਤੋਂ ਪਹਿਲਾਂ ਕਿੰਗ ਜਾਰਜ ਹਸਪਤਾਲ ਵਿੱਚ 149 ਦਿਨ ਬਿਤਾਏ। ਅਨਿਲ ਨੇ ਕਿਹਾ ਕਿ ਲੋਕ ਵਾਇਰਸ ਦੀ ਪ੍ਰਵਾਹ ਨਹੀਂ ਕਰ ਰਹੇ ਹਨ ਅਤੇ ਇਸ ਤੋਂ ਬਚਣ ਲਈ ਸਾਵਧਾਨੀਆਂ ਨੂੰ ਵੀ ਨਕਾਰ ਰਹੇ ਹਨ ਪਰ ਇਹ ਕੋਈ ਮਜ਼ਾਕ ਨਹੀਂ ਹੈ। ਇੰਨਾ ਲੰਮਾ ਸਮਾਂ ਹਸਪਤਾਲ ਵਿੱਚ ਰਹਿਣ ਤੋਂ ਬਾਅਦ ਉਸ ਨੂੰ ਐਨ.ਐਚ.ਐਸ. ਦਾ ਬਹੁਤ ਸਤਿਕਾਰ ਮਿਲਿਆ ਅਤੇ ਅਹਿਸਾਸ ਵੀ ਹੋਇਆ ਕਿ ਉਹ ਕਿੰਨੀ ਸਖਤ ਮਿਹਨਤ ਕਰਦੇ ਹਨ।


author

Vandana

Content Editor

Related News