ਯੂਕੇ: ਲੰਡਨ ਨੇ ਇੱਕ ਵਾਰ ਫਿਰ ਸਾਦਿਕ ਖਾਨ ਨੂੰ ਮੇਅਰ ਵਜੋਂ ਚੁਣਿਆ

Sunday, May 09, 2021 - 12:26 PM (IST)

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਰਾਜਧਾਨੀ ਲੰਡਨ ਵਿੱਚ ਮੇਅਰ ਸਾਦਿਕ ਖਾਨ ਨੇ ਟੋਰੀ ਪਾਰਟੀ ਦੇ ਵਿਰੋਧੀ ਸ਼ੌਨ ਬੇਲੀ ਨੂੰ ਮਾਤ ਦੇ ਕੇ ਲੰਡਨ ਦੇ ਮੇਅਰ ਵਜੋਂ ਦੂਜੀ ਵਾਰ ਜਿੱਤ ਹਾਸਲ ਕੀਤੀ ਹੈ। ਲੇਬਰ ਪਾਰਟੀ ਦੇ ਖਾਨ ਨੇ 55.2% ਵੋਟਾਂ ਨਾਲ ਬੇਲੀ ਨੂੰ ਮਾਤ ਦਿੱਤੀ, ਜਿਹਨਾਂ ਨੇ 44.8% ਵੋਟਾਂ ਪ੍ਰਾਪਤ ਕੀਤੀਆਂ। ਆਪਣੇ ਟਵੀਟ ਰਾਹੀਂ ਸਾਦਿਕ ਖਾਨ ਨੇ ਲੰਡਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸ਼ਹਿਰ ਦਾ ਵਿਕਾਸ ਕਰਨ ਵਿੱਚ ਕੋਈ ਕਸਰ ਨਹੀਂ ਛੱਡਣਗੇ। 

PunjabKesari

ਖਾਨ ਨੇ ਮਹਾਮਾਰੀ ਦੇ ਦਿਨਾਂ ਤੋਂ ਬਾਅਦ ਲੰਡਨ ਲਈ ਇੱਕ ਸੁਹਿਰਦ ਭਵਿੱਖ ਬਣਾਉਣ ਦਾ ਭਰੋਸਾ ਵੀ ਦਿੱਤਾ। ਸਾਦਿਕ ਖਾਨ ਨੇ ਚੋਣਾਂ ਦੀ ਪਹਿਲੀ ਪਸੰਦ ਵਿੱਚ ਬੇਲੀ ਦੀਆਂ 893,051 ਵੋਟਾਂ ਦੇ ਮੁਕਾਬਲੇ 1,013,721 ਵੋਟ ਹਾਸਲ ਕੀਤੀ ਜਦਕਿ ਉਸਨੇ 192,313 ਦੂਜੀ ਪਸੰਦ ਦੀਆਂ ਵੋਟਾਂ ਪ੍ਰਾਪਤ ਕੀਤੀਆਂ ਪਰ ਬੇਲੀ ਨੂੰ 84,550 ਵੋਟਾਂ ਪਈਆਂ। 

ਪੜ੍ਹੋ ਇਹ ਅਹਿਮ ਖਬਰ - ਯੂਕੇ : ਪੈਮ ਗੋਸਲ ਨੇ ਹੁਣ ਤੱਕ ਦੀ ਪਹਿਲੀ ਸਿੱਖ ਔਰਤ ਸੰਸਦ ਮੈਂਬਰ ਬਣ ਕੇ ਰਚਿਆ ਇਤਿਹਾਸ 

ਲੰਡਨ ਦੇ ਮੇਅਰ ਨੂੰ ਰਾਜਧਾਨੀ ਵਿੱਚ ਵੱਧ ਰਹੇ ਹਿੰਸਕ ਅਪਰਾਧ, ਖਾਸ ਕਰਕੇ ਕਿਸ਼ੋਰਾਂ ਵਿੱਚ ਛੁਰੇਮਾਰੀ ਕਾਰਨ ਅਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ। ਉਸ ਦੀ ਦੁਬਾਰਾ ਚੋਣ ਮੁਹਿੰਮ ਨੇ ਨੌਕਰੀਆਂ 'ਤੇ ਧਿਆਨ ਕੇਂਦ੍ਰਤ ਕੀਤਾ ਹੈ। ਉਹਨਾਂ ਨੇ ਮਹਾਮਾਰੀ ਦੇ ਦੌਰਾਨ ਕੰਮ ਗੁਆ ਚੁੱਕੇ ਤਕਰੀਬਨ 300,000 ਲੰਡਨ ਵਾਸੀਆਂ ਦੀ ਮਦਦ ਲਈ ਸੈਰ-ਸਪਾਟਾ ਅਤੇ ਨਿਵੇਸ਼ ਨੂੰ ਉਤਸ਼ਾਹਿਤ ਕਰਨ 'ਤੇ ਜ਼ੋਰ ਦਿੱਤਾ ਹੈ।

ਪੜ੍ਹੋ ਇਹ ਅਹਿਮ ਖਬਰ- ਕੈਨੇਡਾ : ਇਕ ਪੰਜਾਬੀ ਜੋੜੇ ਦੀ ਲੜਾਈ ਦੌਰਾਨ ਬਰਨਾਲਾ ਦੇ ਹਰਮਨਜੋਤ ਸਿੰਘ ਭੱਠਲ ਦੀ ਮੌਤ


Vandana

Content Editor

Related News