ਦੁਬਈ ''ਚ ਭਾਰਤੀ ਵਿਅਕਤੀ ਦੇ ਫਸੇ ਕਰੋੜਾਂ ਰੁਪਏ, ਬੈਕਾਂ ਨੇ ਕਢਾਈਆਂ ਲੀਕਾਂ

07/11/2019 8:23:32 PM

ਦੁਬਈ— ਯੂਏਈ 'ਚ ਭਾਰਤੀ ਵਿਅਕਤੀ ਦੇ ਖੁਦ ਦੇ ਪੈਸਿਆਂ ਲਈ ਬੈਂਕ ਵਾਲਿਆਂ ਨੇ ਉਸ ਦੀਆਂ ਲੀਕਾਂ ਕੱਢਵਾ ਦਿੱਤੀਆਂ। ਭਾਰਤੀ ਵਿਅਕਤੀ ਨਰਿੰਦਰ ਗਜਰੀਆ ਦੇ ਕਈ ਜੁਆਇੰਟ ਖਾਤਿਆਂ 'ਚ ਜਮਾ ਕਰੀਬ 2 ਕਰੋੜ ਰੁਪਏ ਦੀ ਰਾਸ਼ੀ ਪੰਜ ਮਹੀਨਿਆਂ ਤੱਕ ਫਸੀ ਰਹੀ। ਪਤਨੀ ਦੇ ਦਿਹਾਂਤ ਤੋਂ ਬਾਅਦ ਦੋਵਾਂ ਦੇ ਨਾਂ 'ਤੇ ਖੁੱਲੇ ਖਾਤਿਆਂ 'ਚ ਰੱਖੀ ਉਨ੍ਹਾਂ ਦੀ ਰਕਮ ਕਢਵਾਉਣ 'ਤੇ ਯੂਏਈ ਦੀਆਂ ਬੈਂਕਾਂ ਨੇ ਰੋਕ ਲਗਾ ਦਿੱਤੀ।

ਮੀਡੀਆ ਰਿਪੋਰਟ ਮੁਤਾਬਕ ਦੁਬਈ 'ਚ ਨੌਕਰੀ ਕਰਨ ਵਾਲੇ ਨਰਿੰਦਰ ਨੇ ਪਤਨੀ ਨਾਲ ਮਿਲ ਕੇ ਕਈ ਬੈਂਕਾਂ 'ਚ ਜੁਆਇੰਟ ਖਾਤੇ ਖੋਲੇ ਸਨ। ਇਨ੍ਹਾਂ ਖਾਤਿਆਂ 'ਚ ਉਨ੍ਹਾਂ ਦੇ ਸਾਰੇ ਪੈਸੇ ਜਮਾ ਸਨ। ਯੂਏਈ 'ਚ ਬੈਂਕਿੰਗ ਨਿਯਮਾਂ ਮੁਤਾਬਕ ਅਕਾਉਂਟ ਪਾਰਟਨਰ ਦੀ ਮੌਤ ਤੋਂ ਬਾਅਦ ਸਥਾਨਕ ਕੋਰਟ ਤੋਂ ਉਤਰਾਧਿਕਾਰ ਪ੍ਰਮਾਣ ਪੱਤਰ ਹਾਸਲ ਕਰਨਾ ਹੁੰਦਾ ਹੈ। ਉਸ ਤੋਂ ਬਾਅਦ ਹੀ ਬੈਂਕ ਖਾਤਿਆਂ ਤੋਂ ਜਮਾ ਰਾਸ਼ੀ ਕਢਵਾਉਣਾ ਸੰਭਵ ਹੋ ਸਕਦਾ ਹੈ।

ਨਰਿੰਦਰ ਨੇ ਦੱਸਿਆ ਕਿ ਪੰਜ ਮਹੀਨੇ ਬਹੁਤ ਮੁਸ਼ਕਲ ਨਾਲ ਬੀਤੇ। ਕੋਰਟ ਦੇ ਹੁਕਮ ਤੋਂ ਬਾਅਦ ਯੂਏਈ ਦੇ ਕਾਨੂੰਨ ਮੁਤਾਬਕ ਸਾਰੇ ਸੰਯੁਕਤ ਖਾਤਿਆਂ 'ਚ ਜਮਾ ਰਾਸ਼ੀ ਨੂੰ ਨਰਿੰਦਰ ਦੇ ਉਨ੍ਹਾਂ ਦੇ ਬੱਚਿਆਂ ਵਿਚਾਲੇ ਬਰਾਬਰ ਵੰਡ ਦਿੱਤਾ ਗਿਆ।


Baljit Singh

Content Editor

Related News