ਰੁਪਏ ਡੈਰੀਵੇਟਿਵ ਬਾਜ਼ਾਰ ’ਚ ਭਾਰਤੀ ਬੈਂਕਾਂ ਨੂੰ ਹਿੱਸੇਦਾਰੀ ਵਧਾਉਣ ਦੀ ਲੋੜ : ਗਵਰਨਰ ਦਾਸ

Tuesday, Apr 09, 2024 - 04:26 PM (IST)

ਰੁਪਏ ਡੈਰੀਵੇਟਿਵ ਬਾਜ਼ਾਰ ’ਚ ਭਾਰਤੀ ਬੈਂਕਾਂ ਨੂੰ ਹਿੱਸੇਦਾਰੀ ਵਧਾਉਣ ਦੀ ਲੋੜ : ਗਵਰਨਰ ਦਾਸ

ਮੁੰਬਈ (ਭਾਸ਼ਾ) – ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਘਰੇਲੂ ਅਤੇ ਵਿਦੇਸ਼ੀ ਦੋਵੇਂ ਪੱਧਰਾਂ ’ਤੇ ਰੁਪਏ ਡੈਰੀਵੇਟਿਵ ਬਾਜ਼ਾਰ ’ਚ ਭਾਰਤੀ ਬੈਂਕਾਂ ਨੂੰ ਵਿਵੇਕ ਦੇ ਨਾਲ ਵੱਧ ਹਿੱਸੇਦਾਰੀ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਦਾਸ ਨੇ ਬਾਰਸੀਲੋਨਾ ’ਚ ਆਯੋਜਿਤ ਐੱਫ. ਆਈ. ਐੱਮ. ਐੱਮ. ਡੀ. ਏ.-ਪੀ. ਡੀ. ਏ. ਆਈ. ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਡੈਰੀਵੇਟਿਵ ਬਾਜ਼ਾਰਾਂ ’ਚ ਭਾਰਤ ਦੇ ਘਰੇਲੂ ਬੈਂਕਾਂ ਦੀ ਹਿੱਸੇਦਾਰੀ ਸਿਰਫ਼ ਸਰਗਰਮ ਬਾਜ਼ਾਰ ਨਿਰਮਾਤਾਵਾਂ ਦੇ ਇਕ ਛੋਟੇ ਗਰੁੱਪ ਤੱਕ ਸੀਮਤ ਹੈ। 

ਇਹ ਵੀ ਪੜ੍ਹੋ - ਅਕਸ਼ੈ ਤ੍ਰਿਤੀਆ ਤੱਕ ਨਵਾਂ ਰਿਕਾਰਡ ਕਾਇਮ ਕਰੇਗਾ 'ਸੋਨਾ'! ਧਨਤੇਰਸ ਤੱਕ ਅਸਮਾਨੀ ਪਹੁੰਚ ਜਾਵੇਗੀ ਕੀਮਤ

ਹਾਲਾਂਕਿ ਗਲੋਬਲ ਬਾਜ਼ਾਰਾਂ ’ਚ ਭਾਰਤੀ ਬੈਂਕਾਂ ਦੀ ਹਿੱਸੇਦਾਰੀ ਵਧ ਰਹੀ ਹੈ ਪਰ ਇਹ ਕਾਫ਼ੀ ਘੱਟ ਹੈ। ਉਨ੍ਹਾਂ ਨੇ ਆਪਣੇ ਸੰਬੋਧਨ ’ਚ ਕਿਹਾ,‘ਘਰੇਲੂ ਬੈਂਕ ਆਖਰੀ ਗਾਹਕਾਂ ਦੀ ਬਜਾਏ ਗਲੋਬਲ ਬਾਜ਼ਾਰਾਂ ’ਚ ਬਾਜ਼ਾਰ ਨਿਰਮਾਤਾਵਾਂ ਨਾਲ ਕੰਮ ਕਰ ਰਹੇ ਹਨ ਅਤੇ ਵਿਸ਼ਵ ਪੱਧਰ ’ਤੇ ਰੁਪਏ ਡੈਰੀਵੇਟਿਵ ਦੇ ਬਾਜ਼ਾਰ ਨਿਰਮਾਤਾਵਾਂ ਦੇ ਰੂਪ ’ਚ ਉਭਰੇ ਹਨ।’ ਹਾਲਾਂਕਿ ਇਸ ਦੇ ਨਾਲ ਆਰ. ਬੀ. ਆਈ. ਗਵਰਨਰ ਨੇ ਬੈਂਕਾਂ ਨੂੰ ਇਸ ਦਿਸ਼ਾ ’ਚ ਕਦਮ ਵਧਾਉਣ ਤੋਂ ਪਹਿਲਾਂ ਜ਼ਰੂਰੀ ਜਾਂਚ-ਪਰਖ ਕਰਨ ਅਤੇ ਜ਼ੋਖਿਮ ਉਠਾਉਣ ਦੀ ਆਪਣੀ ਸਮਰੱਥਾ ਦੀ ਸਮੀਖਿਆ ਕਰਨ ’ਤੇ ਵੀ ਜ਼ੋਰ ਦਿੱਤਾ। 

ਇਹ ਵੀ ਪੜ੍ਹੋ - ਪਹਿਲਾਂ ਪ੍ਰੇਮਿਕਾ ਨੇ ਪ੍ਰੇਮੀ ਨੂੰ ਬੁਲਾਇਆ ਘਰ, ਫਿਰ ਇੰਝ ਉਤਾਰ ਦਿੱਤਾ ਮੌਤ ਦੇ ਘਾਟ

ਉਨ੍ਹਾਂ ਨੇ ਕਿਹਾ,‘ਸਾਡਾ ਧਿਆਨ ਵਿਵੇਕਪੂਰਨ ਰਹਿੰਦੇ ਹੋਏ ਘਰੇਲੂ ਅਤੇ ਵਿਦੇਸ਼ੀ ਦੋਵਾਂ ਤਰ੍ਹਾਂ ਦੇ ਰੁਪਏ ਡੈਰੀਵੇਟਿਵ ਬਾਜ਼ਾਰਾਂ ’ਚ ਭਾਰਤੀ ਬੈਂਕਾਂ ਦੀ ਹਿੱਸੇਦਾਰੀ ਨੂੰ ਵਧਾਉਣ ’ਤੇ ਹੋਣਾ ਚਾਹੀਦਾ।’ ਉਨ੍ਹਾਂ ਨੇ ਕਿਹਾ ਕਿ ਰਿਜ਼ਰਵ ਬੈਂਕ ਦੇ ਹਾਲੀਆ ਵਿੱਤੀ ਬਾਜ਼ਾਰ ਸੁਧਾਰਾਂ ਦਾ ਮਕਸਦ ਬਾਜ਼ਾਰਾਂ ਨੂੰ ਅਗਲੇ ਰਾਹ ’ਤੇ ਲਿਜਾਣ ਲਈ ਇਕ ਮਜ਼ਬੂਤ ਆਧਾਰ ਦੇਣਾ, ਲਾਗਤ ਪ੍ਰਭਾਵੀ ਹੇਜਿੰਗ ਬਦਲ ਦੇਣਾ ਅਤੇ ਗਲੋਬਲ ਬਾਜ਼ਾਰਾਂ ’ਚ ਅਸਰਦਾਰ ਢੰਗ ਨਾਲ ਮੁਕਾਬਲੇਬਾਜ਼ੀ ਕਰਨਾ ਹੈ।

ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News