ਬੰਗਲਾਦੇਸ਼ ''ਚ ਦੋ ਟਰੇਨਾਂ ਪਟੜੀ ਤੋਂ ਉਤਰੀਆਂ, 12 ਲੋਕ ਜ਼ਖਮੀ
Monday, Apr 17, 2023 - 12:29 PM (IST)

ਢਾਕਾ (ਵਾਰਤਾ) ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਤੋਂ ਕਰੀਬ 96 ਕਿਲੋਮੀਟਰ ਦੂਰ ਕੁਮਿਲਾ ਜ਼ਿਲ੍ਹੇ ਵਿਚ ਦੋ ਰੇਲਗੱਡੀਆਂ ਦੀਆਂ ਸੱਤ ਬੋਗੀਆਂ ਪਟੜੀ ਤੋਂ ਉਤਰ ਜਾਣ ਕਾਰਨ ਘੱਟੋ-ਘੱਟ 12 ਲੋਕ ਜ਼ਖ਼ਮੀ ਹੋ ਗਏ। ਕੁਮਿਲਾ ਦੇ ਨੰਗਲਕੋਟ ਪੁਲਸ ਸਟੇਸ਼ਨ ਦੇ ਸੂਤਰਾਂ ਨੇ ਸ਼ਿਨਹੂਆ ਨੂੰ ਦੱਸਿਆ ਕਿ ਐਤਵਾਰ ਨੂੰ ਸਥਾਨਕ ਸਮੇਂ ਅਨੁਸਾਰ ਸ਼ਾਮ ਸਾਢੇ ਛੇ ਵਜੇ ਹਸਨਪੁਰ ਰੇਲਵੇ ਸਟੇਸ਼ਨ 'ਤੇ ਚਟਗਾਂਵ ਤੋਂ ਢਾਕਾ ਜਾ ਰਹੀ ਇੱਕ ਯਾਤਰੀ ਰੇਲਗੱਡੀ ਦੀਆਂ ਪੰਜ ਬੋਗੀਆਂ ਪਟੜੀ ਤੋਂ ਉਤਰ ਗਈਆਂ।
ਪੜ੍ਹੋ ਇਹ ਅਹਿਮ ਖ਼ਬਰ-ਸੂਡਾਨ 'ਚ ਫੌਜ ਅਤੇ RSF ਵਿਚਾਲੇ ਝੜਪਾਂ 'ਚ ਮਰਨ ਵਾਲਿਆਂ ਦੀ ਗਿਣਤੀ 100 ਦੇ ਕਰੀਬ
ਉਨ੍ਹਾਂ ਦੱਸਿਆ ਕਿ ਹਾਦਸੇ ਤੋਂ ਬਾਅਦ ਮਾਲ ਗੱਡੀ ਦੀਆਂ ਦੋ ਬੋਗੀਆਂ ਪਟੜੀ ਤੋਂ ਉਤਰ ਗਈਆਂ। ਅਧਿਕਾਰੀ ਮੁਤਾਬਕ ਢਾਕਾ ਨੂੰ ਦੇਸ਼ ਦੇ ਹੋਰ ਹਿੱਸਿਆਂ ਨਾਲ ਜੋੜਨ ਵਾਲੀ ਰੇਲ ਸੰਪਰਕ ਪਟੜੀ ਤੋਂ ਉਤਰਨ ਤੋਂ ਬਾਅਦ ਘੰਟਿਆਂ ਤੱਕ ਵਿਘਨ ਪਿਆ। ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।