ਟਰੰਪ ਦੀ ਕਾਨੂੰਨੀ ਟੀਮ 'ਚ ਸ਼ਾਮਲ ਨਹੀਂ ਹੋਣਗੇ ਨਵੇਂ ਵਕੀਲ

Monday, Mar 26, 2018 - 02:17 PM (IST)

ਵਾਸ਼ਿੰਗਟਨ (ਭਾਸ਼ਾ)— ਟਰੰਪ ਦੇ ਵਕੀਲਾਂ ਨੇ ਜਾਣਕਾਰੀ ਦਿੱਤੀ ਕਿ ਅਮਰੀਕੀ ਰਾਸ਼ਟਰਪਤੀ ਚੋਣ ਵਿਚ ਰੂਸ ਦੀ ਦਖਲ ਅੰਦਾਜ਼ੀ ਦੀ ਜਾਂਚ ਕਰ ਰਹੀ ਖਾਸ ਕੌਂਸਲ ਸਾਹਮਣੇ ਆਪਣੇ ਬਚਾਅ ਲਈ ਟਰੰਪ ਦੋ ਨਵੇਂ ਵਕੀਲਾਂ ਦੀ ਨਿਯੁਕਤੀ ਨਹੀਂ ਕਰਨਗੇ। ਟਰੰਪ ਦੇ ਵਕੀਲ ਜੇ ਸੇਕੁਲੋਵ ਨੇ ਕੱਲ ਇਕ ਬਿਆਨ ਵਿਚ ਕਿਹਾ ਕਿ ਵਾਸ਼ਿੰਗਟਨ ਦੇ ਵਕੀਲਾਂ ਜੋਸੇਫ ਡਿਜਨੋਵਾ ਅਤੇ ਵਿਕਟੋਰੀਆ ਤੋਏਸਿੰਗ ਵਿਚ ਕੁਝ ਮਤਭੇਦ ਹਨ, ਜੋ ਉਨ੍ਹਾਂ ਨੂੰ ਵਿਸ਼ੇਸ਼ ਕੌਂਸਲ ਰੌਬਰਟ ਮੂਲਰ ਦੀ ਜਾਂਚ ਵਿਚ ਰਾਸ਼ਟਰਪਤੀ ਵੱਲੋਂ ਪੇਸ਼ ਹੋਣ ਨਹੀਂ ਦੇ ਸਕਦੇ। ਸੇਕੁਲੋਵ ਨੇ ਬੀਤੇ ਹਫਤੇ ਡਿਜੇਨੋਵਾ ਦੀ ਨਿਯੁਕਤੀ ਦਾ ਐਲਾਨ ਕੀਤਾ ਸੀ। ਗੌਰਤਲਬ ਹੈ ਕਿ ਕਾਨੂੰਨੀ ਟੀਮ ਵਿਚ ਨਵੇਂ ਚਿਹਰਿਆਂ ਨੂੰ ਸ਼ਾਮਲ ਕਰਨ ਵਿਚ ਰਾਸ਼ਟਰਪਤੀ ਨੂੰ ਮੁਸ਼ਕਲਾਂ ਆ ਰਹੀਆਂ ਹਨ। ਅਜਿਹੇ ਅਨੁਮਾਨਾਂ ਨੂੰ ਟਰੰਪ ਵੱਲੋਂ ਰੱਦ ਕੀਤੇ ਜਾਣ ਦੇ ਕੁਝ ਘੰਟਿਆਂ ਦੇ ਬਾਅਦ ਹੀ ਉਕਤ ਐਲਾਨ ਕੀਤਾ ਗਿਆ ਹੈ। ਟਰੰਪ ਨੇ ਟਵਿੱਟਰ 'ਤੇ ਪੋਸਟ ਕੀਤਾ ਸੀ ਕਿ ਉਹ ਆਪਣੇ ਮੌਜੂਦਾ ਵਕੀਲਾਂ ਤੋਂ ਕਾਫੀ ਖੁਸ਼ ਹਨ। ਉਨ੍ਹਾਂ ਨੇ ਲਿਖਿਆ,''ਕਈ ਵਕੀਲ ਅਤੇ ਚੋਟੀ ਦੀ ਕਾਨੂੰਨ ਫਰਮ ਰੂਸ ਵਾਲੇ ਮਾਮਲੇ ਵਿਚ ਮੇਰੀ ਪੈਰਵੀ ਕਰਨਾ ਚਾਹੁੰਦੇ ਹਨ।'' ਉਨ੍ਹਾਂ ਨੇ ਕਿਹਾ,''ਕੋਈ ਵੀ ਵਕੀਲ ਪ੍ਰਸਿੱਧੀ ਅਤੇ ਧਨ ਨੂੰ ਨਹੀਂ ਠੁਕਰਾਏਗਾ। ਹਾਲਾਂਕਿ ਕੁਝ ਮਤਭੇਦ ਹੋ ਸਕਦੇ ਹਨ।''


Related News