ਭਾਰਤੀ ਮੂਲ ਦੇ ਦੋ ਭਰਾਵਾਂ ''ਤੇ ਧੋਖਾਧੜੀ ਦਾ ਦੋਸ਼
Friday, Nov 09, 2018 - 06:17 PM (IST)
ਨਿਊਯਾਰਕ (ਭਾਸ਼ਾ)- ਅਮਰੀਕਾ ਵਿਚ ਭਾਰਤੀ ਮੂਲ ਦੇ ਦੋ ਭਰਾਵਾਂ ਅਜੇ ਟੰਡਨ (41) ਅਤੇ ਅਮਿਤ ਟੰਡਨ (47) ਖਿਲਾਫ ਧੋਖਾਧੜੀ ਦਾ ਦੋਸ਼ ਲਗਾਇਆ ਗਿਆ ਹੈ। ਇਹ ਦੋਸ਼ ਅਮਰੀਕੀ ਫੈਡਰਲ ਰੈਗੂਲੇਟਰੀ ਨੇ ਜਨਤਕ ਤੌਰ 'ਤੇ ਵਪਾਰ ਕਰਨ ਵਾਲੀ ਛੋਟੀ ਅਤੇ ਮਾਈਕ੍ਰੋਕੈਪ ਕੰਪਨੀਆਂ 'ਤੇ ਨਿਰਪੱਖ ਰਿਸਰਚ ਰਿਪੋਰਟ ਕਥਿਤ ਤੌਰ 'ਤੇ ਮੁਹੱਈਆ ਕਰਵਾਉਣ ਲਈ ਲਾਏ ਗਏ। ਇਨ੍ਹਾਂ ਨੌਜਵਾਨਾਂ ਨੇ ਸਕਿਓਰਿਟੀਜ਼ ਐਂਡ ਐਕਸਚੇਂਜ ਕਮੀਸ਼ਨ ਦੇ ਨਿਵੇਸ਼ਕਾਂ ਨਾਲ ਧੋਖਾਧੜੀ ਕੀਤੀ ਹੈ।
ਇਹ ਰਿਪੋਰਟ ਕਥਿਤ ਤੌਰ 'ਤੇ ਨਿਰਪੱਖ ਸੀ ਅਤੇ ਰਿਸਰਚ ਲਈ ਕਿਸੇ ਤਰ੍ਹਾਂ ਦਾ ਭੁਗਤਾਨ ਨਹੀਂ ਕੀਤਾ ਗਿਆ ਸੀ। ਅਸਲੀਅਤ ਇਹ ਸੀ ਕਿ ਹਰੇਕ ਰਿਪੋਰਟ ਲਈ ਉਨ੍ਹਾਂ ਨੂੰ ਹਜ਼ਾਰਾਂ ਡਾਲਰ ਦਿੱਤੇ ਗਏ ਸਨ। ਅਜੇ ਸੀ ਥ੍ਰੂ ਇਕਵਿਟੀ ਦੇ ਸਹਿ-ਸੰਸਥਾਪਕ ਅਤੇ ਸੀ.ਈ.ਓ. ਹਨ ਅਤੇ ਸਕਿਓਰਿਟੀ ਉਦਯੋਗ ਵਿਚ ਤਜ਼ਰਬੇਕਾਰ ਹਨ। ਅਮਿਤ ਸੀ ਥ੍ਰੂ ਵਿਚ ਰਿਸਰਚ ਡਾਇਰੈਕਟਰ ਅਤੇ ਨਾਲ ਹੀ ਇਕ ਵਕੀਲ ਅਤੇ ਨਿਊਯਾਰਕ ਬਾਰ ਦੇ ਮੈਂਬਰ ਹਨ। ਐਸ.ਈ.ਸੀ. ਦੀ ਸ਼ਿਕਾਇਤ ਮੁਤਾਬਕ ਸੀ ਥ੍ਰੂ ਇਕਵਿਟੀ ਅਤੇ ਟੰਡਨ ਭਰਾਵਾਂ 'ਤੇ ਫੈਡਰਲ ਸਕਿਓਰਿਟੀਜ਼ ਕਾਨੂੰਨ ਦੇ ਧੋਖਾਧੜੀ ਰੋਕੂ ਵਿਵਸਥਾਵਾਂ ਤਹਿਤ ਦੋਸ਼ ਲਗਾਇਆ ਗਿਆ ਹੈ।
