ਸਿੱਖ ਭਾਈਚਾਰੇ ਲਈ ਮਾਣ ਦੀ ਗੱਲ, ਕੈਨੇਡਾ ਦੇ ਮੈਨੀਟੋਬਾ ''ਚ ''ਟਰਬਨ ਡੇਅ ਐਕਟ'' ਪਾਸ

Wednesday, Jun 15, 2022 - 06:20 PM (IST)

ਸਿੱਖ ਭਾਈਚਾਰੇ ਲਈ ਮਾਣ ਦੀ ਗੱਲ, ਕੈਨੇਡਾ ਦੇ ਮੈਨੀਟੋਬਾ ''ਚ ''ਟਰਬਨ ਡੇਅ ਐਕਟ'' ਪਾਸ

ਟੋਰਾਂਟੋ (ਬਿਊਰੋ): ਕੈਨੇਡਾ ਤੋਂ ਸਿੱਖ ਭਾਈਚਾਰੇ ਲਈ ਚੰਗੀ ਖ਼ਬਰ ਹੈ। ਕੈਨੇਡਾ ਦੇ ਮੈਨੀਟੋਬਾ ਸੂਬੇ ਦੀ ਵਿਧਾਨਸਭਾ ਵਿਚ ਟਰਬਨ-ਡੇਅ ਐਕਟ ਪਾਸ ਕੀਤਾ ਗਿਆ ਹੈ। ਇਸ ਦੇ ਪਾਸ ਹੋਣ ਦੇ ਬਾਅਦ ਹੁਣ ਹਰੇਕ ਸਾਲ 13 ਅਪ੍ਰੈਲ ਨੂੰ ਮੈਨੀਟੋਬਾ ਸੂਬੇ ਵਿਚ ਪੱਗ ਦਿਵਸ (turnan day) ਮਨਾਇਆ ਜਾਵੇਗਾ। ਇਸ ਬਿੱਲ ਨੂੰ ਲਿਆਉਣ ਦੇ ਸਵਾਲ 'ਤੇ ਵਿਧਾਇਕ ਦਿਲਜੀਤ ਸਿੰਘ ਬਰਾਰ ਨੇ ਕਿਹਾ ਕਿ ਸਾਲ ਵਿਚ ਇਕ ਅਜਿਹਾ ਦਿਨ ਵੀ ਹੋਣਾ ਜ਼ਰੂਰੀ ਹੈ ਜਦੋਂ ਪੱਗ ਨੂੰ ਸੈਲੀਬ੍ਰੇਟ ਕੀਤਾ ਜਾਵੇ। ਇਹ ਕੈਨੇਡਾ ਦੀ ਵਿਭਿੰਨਤਾ ਨੂੰ ਵੀ ਦਰਸਾਉਂਦਾ ਹੈ ਅਤੇ ਦੱਸਦਾ ਹੈ ਕਿ ਇੱਥੇ ਕਿਵੇਂ ਵੱਖ-ਵੱਖ ਸੱਭਿਆਚਾਰ ਦੇ ਲੋਕ ਮਿਲਜੁਲ ਕੇ ਰਹਿ ਰਹੇ ਹਨ। ਇਸ ਲਈ ਟਰਬਨ ਡੇਅ ਐਕਟ ਨੂੰ ਪਾਸ ਕੀਤਾ ਗਿਆ ਹੈ। ਹਾਲਾਂਕਿ ਇਸ ਐਕਟ ਵਿਚ ਇਸ ਨੂੰ ਲਿਆਉਣ ਦਾ ਇਕ ਅਹਿਮ ਕਾਰਨ ਦੱਸਿਆ ਗਿਆ ਹੈ।

PunjabKesari

ਕਦੋਂ, ਕਿਉਂ ਅਤੇ ਕਿਵੇਂ ਲਿਆਂਦਾ ਗਿਆ ਟਰਬਨ ਡੇਅ ਐਕਟ?
ਮੈਨੀਟੋਬਾ ਵਿਧਾਨਸਭਾ ਵਿਚ ਟਰਬਨ ਡੇਅ ਐਕਟ ਨੂੰ ਪਹਿਲੀ ਵਾਰ ਪ੍ਰਾਈਵੇਟ ਮੈਂਬਰ ਬਿੱਲ ਦੇ ਤੌਰ 'ਤੇ ਲਿਆਂਦਾ ਗਿਆ। ਇਸ ਦੇ ਬਾਅਦ ਇਸ ਨੂੰ 24 ਮਾਰਚ ਨੂੰ ਫਸਟ ਰੀਡਿੰਗ, 7 ਅਪ੍ਰੈਲ ਨੂੰ ਦੂਜੀ ਅਤੇ 26 ਮਈ ਨੂੰ ਤੀਜੀ ਰੀਡਿੰਗ ਲਈ ਰੱਖਿਆ ਗਿਆ। ਪੂਰੀ ਪ੍ਰਕਿਰਿਆ ਵਿਚੋਂ ਲੰਘਣ ਦੇ ਬਾਅਦ 1 ਜੂਨ ਨੂੰ ਇਸ ਨੂੰ ਰੋਇਲ ਸਹਿਮਤੀ ਮਿਲੀ। ਰੋਇਲ ਸਹਿਮਤੀ ਮਿਲਣ ਦਾ ਮਤਲਬ ਬਿੱਲ ਨੂੰ ਇਜਾਜ਼ਤ ਮਿਲ ਗਈ ਹੈ। ਟਰਬਨ ਡੇਅ ਐਕਟ ਮੁਤਾਬਕ ਪੱਗ ਸਿਰਫ ਸਿੱਖ ਭਾਈਚਾਰੇ ਲਈ ਨਾ ਸਿਰਫ ਆਸਥਾ ਅਤੇ ਧਰਮ ਦਾ ਪ੍ਰਤੀਕ ਹੈ ਸਗੋਂ ਉਸ ਦੇ ਸਨਮਾਨ ਲਈ ਵੀ ਮਹੱਤਵਪੂਰਨ ਹੈ। ਐਕਟ ਵਿਚ ਕਿਹਾ ਗਿਆ ਹੈ ਕਿ ਪੱਗ ਨੂੰ ਅਧਿਕਾਰਤ ਮਾਨਤਾ ਦੇਣ ਨਾਲ ਉਸ ਜਾਤੀਵਾਦ ਵਿਰੁੱਧ ਜਾਗਰੂਕਤਾ ਵੀ ਫੈਲੇਗੀ ਜਿਸ ਦਾ ਕੈਨੇਡਾ ਵਿਚ ਹਾਲੇ ਵੀ ਸਿੱਖ ਸਾਹਮਣਾ ਕਰ ਰਹੇ ਹਨ।

PunjabKesari

ਪੱਗ ਦਿਵਸ ਲਈ 13 ਅਪ੍ਰੈਲ ਦਾ ਹੀ ਦਿਨ ਹੀ ਕਿਉਂ ਚੁਣਿਆ ਗਿਆ?
ਪੱਗ ਦਿਵਸ ਲਈ 13 ਅਪ੍ਰੈਲ ਦਾ ਹੀ ਦਿਨ ਚੁਣਿਆ ਗਿਆ। ਇਸ ਦੇ ਪਿੱਛੇ ਖਾਸ ਵਜ੍ਹਾ ਹੈ। ਅਸਲ ਵਿਚ ਹਰੇਕ ਸਾਲ ਵਿਸਾਖੀ 13 ਜਾਂ 14 ਅਪ੍ਰੈਲ ਨੂੰ ਮਨਾਈ ਜਾਂਦੀ ਹੈ।ਇਸ ਲਈ ਇਹ ਦਿਨ ਮਨਾਉਣ ਲਈ ਇਹ ਤਾਰੀਖ਼ ਚੁਣੀ ਗਈ। ਇਹ ਉਹ ਤਾਰੀਖ਼ ਹੈ ਜਦੋਂ ਖਾਲਸਾ ਪੰਥ ਸਾਜਿਆ ਗਿਆ ਸੀ। ਇਸੇ ਦਿਨ 1699 ਨੂੰ 10ਵੇਂ ਗੁਰੂ ਗੋਬਿੰਦ ਸਿੰਘ ਨੇ ਆਪਣੇ ਚੇਲਿਆਂ ਵਿਚ ਆਨੰਦਪੁਰ ਸਾਹਿਬ ਵਿਚ ਖਾਲਸਾ ਪੰਥ ਦੀ ਨੀਂਹ ਰੱਖੀ ਸੀ। ਵਿਸਾਖੀ ਨੂੰ ਖਾਲਸਾ ਪੰਥ ਦੇ ਜਨਮ ਦੇ ਸਿਲਸਿਲੇ ਵਿਚ ਇਕ ਪ੍ਰਮੁੱਖ ਤਿਉਹਾਰ ਦੇ ਰੂਪ ਵਿਚ ਮਨਾਇਆ ਜਾਂਦਾ ਹੈ।

ਪੜ੍ਹੋ ਇਹ ਅਹਿਮ ਖ਼ਬਰ - ਕੈਨੇਡਾ 'ਚ ਗ੍ਰਿਫ਼ਤਾਰ ਦੋ ਸਿੱਖਾਂ ਨੂੰ ਅਫ਼ਸਰਾਂ ਨੇ ਮੁਆਫ਼ੀ ਮੰਗ ਕੀਤਾ ਰਿਹਾਅ, ਜਾਣੋ ਕੀ ਹੈ ਪੂਰਾ ਮਾਮਲਾ

ਕਿੰਨਾ ਖਾਸ ਹੈ ਟਰਬਨ ਡੇਅ ਐਕਟ?
ਬਿੱਲ ਨੂੰ ਲਿਆਉਣ ਵਾਲੇ ਵਿਧਾਇਕ ਬਰਾਰ ਦਾ ਕਹਿਣਾ ਹੈ ਕਿ ਕੈਨੇਡਾ ਦੇ ਵਿਕਾਸ ਵਿਚ ਸਿੱਖ ਆਪਣਾ ਯੋਗਦਾਨ ਦੇ ਰਹੇ ਹਨ ਤਾਂ ਇੱਥੋਂ ਦੇ ਸਮਾਜ ਦਾ ਅਹਿਮ ਹਿੱਸਾ ਹਨ। ਇਸ ਦੇ ਬਾਵਜੂਦ ਸਿੱਖ ਨਸਲਵਾਦ ਅਤੇ ਵਿਤਕਰੇ ਦੀ ਭਾਵਨਾ ਨਾਲ ਜੂਝ ਰਹੇ ਹਨ। ਇਸ ਲਈ ਅਧਿਕਾਰਤ ਤੌਰ 'ਤੇ ਇਕ ਅਜਿਹਾ ਦਿਨ ਤੈਅ ਕੀਤਾ ਗਿਆ ਹੈ ਜਦੋਂ ਪੱਗ ਨੂੰ ਕੈਨੇਡਾ ਦੀ ਵਿਭਿੰਨਤਾ ਨਾਲ ਭਰੀ ਸੰਸਕ੍ਰਿਤੀ ਅਤੇ ਸੱਭਿਆਚਾਰ ਦਾ ਹਿੱਸਾ ਮੰਨਿਆ ਜਾਵੇਗਾ। ਇਹ ਇਸ ਸਮੇਂ ਦੀ ਲੋੜ ਵੀ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News