ਕੈਨੇਡਾ ਵਿਖੇ ਹਾਦਸੇ ''ਚ ਮਾਰੇ ਗਏ ਦਿਲਪ੍ਰੀਤ ਦੀ ਮ੍ਰਿਤਕ ਦੇਹ ਵੀਰਵਾਰ ਨੂੰ ਪਹੁੰਚੇਗੀ ਝਬਾਲ
Wednesday, Nov 26, 2025 - 03:00 PM (IST)
ਝਬਾਲ (ਨਰਿੰਦਰ) : ਪਿਛਲੇ ਦਿਨੀਂ ਕੈਨੇਡਾ ਵਿਖੇ ਸੜਕ ਹਾਦਸੇ ਵਿਚ ਥਾਣੇਦਾਰ ਮਨਜੀਤ ਸਿੰਘ ਝਬਾਲ ਦੇ ਨੌਜਵਾਨ ਪੁੱਤਰ ਅਤੇ ਡਾ. ਸੋਨੂ ਦੇ ਭਤੀਜੇ ਦਿਲਪ੍ਰੀਤ ਸਿੰਘ ਦੀ ਮੌਤ ਹੋ ਗਈ ਸੀ। ਦਿਲਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਵੀਰਵਾਰ 27 ਨਵੰਬਰ ਨੂੰ ਕੈਨੇਡਾ ਤੋਂ ਝਬਾਲ ਪਹੁੰਚ ਰਹੀ ਹੈ, ਜਿਸ ਦਾ ਅੰਤਿਮ ਸਸਕਾਰ ਵੀਰਵਾਰ ਨੂੰ ਦਿਨੇ 12 ਵਜੇ ਤਰਨਤਾਰਨ ਰੋਡ, ਝਬਾਲ ਨੇੜੇ ਰਾਧਾ ਸੁਆਮੀ ਡੇਰਾ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।
