ਰੂਸੀ ਐੱਸ-400 ਦੀ ਖਰੀਦ ਤੋਂ ਪਿੱਛੇ ਨਹੀਂ ਹਟਾਂਗੇ: ਤੁਰਕੀ

Saturday, Nov 16, 2019 - 01:19 PM (IST)

ਅੰਕਾਰਾ— ਤੁਰਕੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਮਰੀਕਾ ਦੀ ਪਾਬੰਦੀ ਲਗਾਉਣ ਦੀ ਧਮਕੀ ਦੇ ਬਾਵਜੂਦ ਉਹ ਰੂਸ ਤੋਂ ਐੱਸ-400 ਰੱਖਿਆ ਪ੍ਰਣਾਲੀ ਦੀ ਖਰੀਦ ਤੋਂ ਪਿੱਛੇ ਨਹੀਂ ਹਟੇਗਾ। ਤੁਰਕੀ ਦੇ ਰਾਸ਼ਟਰਪਤੀ ਰਜਬ ਤੈਅਬ ਅਦ੍ਰੋਆਨ ਦੇ ਬੁਲਾਰੇ ਇਬ੍ਰਾਹੀਮ ਕਾਲਿਨ ਨੇ ਸਰਕਾਰੀ ਪ੍ਰਸਾਰਕ ਟੀ.ਆਰ.ਟੀ. ਹਾਬਰ ਨੂੰ ਦਿੱਤੇ ਇਕ ਇੰਟਰਵਿਊ 'ਚ ਕਿਹਾ ਕਿ ਕਦਮ ਵਾਪਸ ਖਿੱਚਣ ਦਾ ਸਵਾਲ ਹੀ ਨਹੀਂ ਹੈ। ਤੁਰਕੀ ਐੱਸ-400 ਨੂੰ ਸਰਗਰਮ ਕਰੇਗਾ।

ਤੁਰਕੀ ਦਾ ਰੂਸ ਨਾਲ ਸੌਦਾ ਜੁਲਾਈ 'ਚ ਇਸ ਪ੍ਰਣਾਲੀ ਦੀ ਸਪਲਾਈ ਨਾਟੋ ਸਹਿਯੋਗੀਆਂ ਤੁਰਕੀ ਤੇ ਅਮਰੀਕਾ ਦੇ ਵਿਚਾਲੇ ਤਣਾਅ ਦਾ ਇਕ ਪ੍ਰਮੁੱਖ ਕਾਰਨ ਹੈ। ਅਮਰੀਕਾ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਜੇਕਰ ਤੁਰਕੀ ਨੇ ਐੱਸ-400 ਪ੍ਰਣਾਲੀ ਸਰਗਰਮ ਨਹੀਂ ਕੀਤੀ ਤਾਂ ਉਸ ਨੂੰ 2017 ਦੇ ਕਾਨੂੰਨ ਦੇ ਤਹਿਤ ਪਾਬੰਦੀਆਂ ਤੋਂ ਮੁਕਤ ਕਰ ਦਿੱਤਾ ਜਾਵੇਗਾ। ਸੀ.ਏ.ਏ.ਟੀ.ਐੱਸ.ਏ. ਨਾਂ ਦਾ ਅਮਰੀਕੀ ਕਾਨੂੰਨ ਰੂਸ ਤੋਂ ਰੂਸ ਤੋਂ ਹਥਿਆਰਾਂ ਦੀ ਖਰੀਦ 'ਤੇ ਪਾਬੰਦੀ ਲਾਉਣ ਦਾ ਅਧਿਕਾਰ ਦਿੰਦਾ ਹੈ। ਇਸ ਖਰੀਦ ਦੇ ਨਤੀਦੇ ਵਜੋਂ ਤੁਰਕੀ ਨੂੰ ਐੱਫ-35 ਜੰਗੀ ਜਹਾਜ਼ ਪ੍ਰੋਗਰਾਮ ਤੋਂ ਹਟਾ ਦਿੱਤਾ ਗਿਆ ਸੀ।


Baljit Singh

Content Editor

Related News