ਵੱਡੀ ਵਾਰਦਾਤ ਨਾਲ ਕੰਬਿਆ ਪਟਿਆਲਾ, ਕੁੜੀ ਪਿੱਛੇ 23 ਸਾਲਾ ਮੁੰਡੇ ਦਾ ਕਤਲ

Monday, Sep 09, 2024 - 06:43 PM (IST)

ਵੱਡੀ ਵਾਰਦਾਤ ਨਾਲ ਕੰਬਿਆ ਪਟਿਆਲਾ, ਕੁੜੀ ਪਿੱਛੇ 23 ਸਾਲਾ ਮੁੰਡੇ ਦਾ ਕਤਲ

ਪਟਿਆਲਾ (ਕੰਵਲਜੀਤ) : ਪਿਛਲੇ ਦਿਨੀਂ ਪਟਿਆਲਾ ਵਿਚ ਦਿਨ ਦਿਹਾੜੇ ਇਕ ਨੌਜਵਾਨ ਦਾ ਮੋਟਰਸਾਈਕਲ ਤੋਂ ਹੇਠਾਂ ਸੁੱਟ ਕੇ 2 ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਹਮਲਾਵਰਾਂ ਵਲੋਂ ਛਾਤੀ ਵਿਚ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮ੍ਰਿਤਕ ਨੌਜਵਾਨ ਦੀ ਪਛਾਣ ਕਰਨ ਉਮਰ 23 ਸਾਲ ਵਜੋਂ ਹੋਈ ਸੀ, ਜੋ ਕਿ ਆਪਣੇ ਦੋਸਤ ਨਾਲ ਮੋਟਰਸਾਈਕਲ 'ਤੇ ਬੈਠ ਕੇ ਘਰ ਵਾਪਸ ਜਾ ਰਿਹਾ ਸੀ ਪਰ ਇੰਨੇ ਵਿਚ ਸਾਹਮਣੇ ਤੋਂ ਦੋ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ 4 ਤੋਂ 5 ਹਮਲਾਵਰਾਂ ਨੇ ਕਰਨ ਨੂੰ ਚੱਲਦੇ ਮੋਟਰਸਾਈਕਲ ਤੋਂ ਹੇਠਾਂ ਸੁੱਟ ਲਿਆ ਅਤੇ ਇਕ ਤੋਂ ਬਾਅਦ ਇਕ ਲਗਾਤਾਰ ਚਾਕੂ ਮਾਰ ਕੇ ਉਸਦਾ ਕਤਲ ਕਰ ਦਿੱਤਾ। 

 

ਇਹ ਵੀ ਪੜ੍ਹੋ : ਪਟਿਆਲਾ : ਲੋਕ ਰਾਤ ਨੂੰ ਘਰਾਂ 'ਚੋਂ ਨਾ ਨਿਕਲਣ ਬਾਹਰ, ਸਕੂਲੀ ਬੱਚਿਆਂ ਲਈ ਵੀ ਜਾਰੀ ਹੋਇਆ ਅਲਰਟ

ਐੱਸ. ਐੱਸ. ਪੀ. ਪਟਿਆਲਾ ਨੇ ਇਸ ਮਾਮਲੇ ਵਿਚ ਹੁਣ ਵੱਡੇ ਖੁਲਾਸੇ ਕੀਤੇ ਹਨ। ਉਨ੍ਹਾਂ ਦੱਸਿਆ ਕਿ ਕਰਨ ਦਾ ਕਤਲ ਇਕ ਕੁੜੀ ਦੇ ਪਿੱਛੇ ਹੋਇਆ ਹੈ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਕਤਲ ਕਰਨ ਵਾਲੇ 5 ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ, ਜਿਸ ਵਿਚ ਮੁੱਖ ਸਾਜ਼ਿਸ਼ ਕਰਤਾ ਅੰਸ਼ ਸੀ ਜਿਸ ਦੀ ਇਕ ਕੁੜੀ ਨਾਲ ਗੱਲਬਾਤ ਸੀ ਅਤੇ ਉਸ ਕੁੜੀ ਨੂੰ ਮ੍ਰਿਤਕ ਕਰਨ ਵਟਸਐਪ 'ਤੇ ਮੈਸੇਜ ਕਰਦਾ ਸੀ, ਇਸੇ ਖੁੰਦਕ ਵਿਚ ਅੰਸ਼ ਨੇ ਆਪਣੇ 4 ਹੋਰ ਸਾਥੀਆਂ ਨਾਲ ਮਿਲ ਕੇ ਕਰਨ ਦਾ ਪਹਿਲਾਂ ਤਾਂ ਉਸ ਦਾ ਟਾਈਮ ਚੁੱਕਿਆ ਅਤੇ ਫਿਰ ਕਤਲ ਕਰ ਦਿੱਤਾ। 

 

ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ, ਮੌਸਮ ਵਿਭਾਗ ਦਾ ਐਲਾਨ, ਹੁਣ ਇਸ ਦਿਨ ਪਵੇਗਾ ਮੀਂਹ

ਹੁਣ ਪੁਲਸ ਨੇ ਸਾਰੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਵਿਚ ਮੁੱਖ ਸਾਜ਼ਿਸ਼ ਕਰਤਾ ਅੰਸ਼ ਸੀ ਅਤੇ ਉਸਦੇ ਨਾਲ ਹੋਰ ਉਸਦੇ 4 ਸਾਥੀ ਜਿਨ੍ਹਾਂ ਵਿਚ ਯੁਵਰਾਜ ਸਿੰਘ, ਅਮਨਜੀਤ ਸਿੰਘ ਉਰਫ ਅਮਨ, ਤਰੁਣਕਾਰ ਪਾਲ ਸਿੰਘ ਅਤੇ ਇਕ ਨਾਬਾਲਿਗ ਹੈ। ਪੁਲਸ ਨੇ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਵਾਰਦਾਤ ਵਿਚ ਵਰਤਿਆ ਹੋਇਆ ਉਹ ਚਾਕੂ ਵੀ ਬਰਾਮਦ ਕਰ ਲਿਆ ਜਿਸ ਦੇ ਨਾਲ ਮ੍ਰਿਤਕ ਕਰਨ ਦਾ ਕਤਲ ਕੀਤਾ ਗਿਆ ਸੀ। 

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਭੱਤਿਆਂ 'ਚ ਵਾਧਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Gurminder Singh

Content Editor

Related News