ਤੁਰਕੀ : ਗਲਤੀ ਨਾਲ ਚਲਾਈ ਗਈ ਤੋਪ, 25 ਫੌਜੀ ਜ਼ਖਮੀ
Saturday, Nov 10, 2018 - 02:41 PM (IST)
ਦਿਆਬਕੀਰ (ਏਜੰਸੀ)— ਤੁਰਕੀ 'ਚ ਸ਼ਨੀਵਾਰ ਨੂੰ ਦੁਰਘਟਨਾ ਕਾਰਨ ਇਕ ਤੋਪ ਦਾ ਗੋਲਾ ਫਟ ਗਿਆ, ਜਿਸ 'ਚ ਘੱਟ ਤੋਂ ਘੱਟ 25 ਫੌਜੀ ਜ਼ਖਮੀ ਹੋ ਗਏ ਜਦਕਿ 7 ਲਾਪਤਾ ਹਨ। ਰੱਖਿਆ ਮੰਤਰਾਲੇ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਇਹ ਧਮਾਕਾ ਦੇਸ਼ ਦੇ ਦੱਖਣੀ-ਪੂਰਬੀ ਇਲਾਕੇ 'ਚ ਈਰਾਨ ਅਤੇ ਇਰਾਕ ਦੀ ਸਰਹੱਦ ਨਾਲ ਲੱਗਦੇ ਸੂਬੇ ਹੱਕਾਰੀ ਦੇ ਸੁੰਗੂ ਇਲਾਕੇ 'ਚ ਇਕ ਫੌਜੀ ਕੈਂਪ 'ਚ ਵਾਪਰਿਆ ਅਤੇ ਕਿਸੇ ਨੇ ਵੀ ਜਾਣ-ਬੁੱਝ ਕੇ ਇਸ ਦੁਰਘਟਨਾ ਨੂੰ ਅੰਜਾਮ ਨਹੀਂ ਦਿੱਤਾ। ਜਾਣਕਾਰੀ ਮੁਤਾਬਕ ਉਸ ਸਮੇਂ ਫੌਜੀ ਤੋਪ ਚਲਾ ਰਹੇ ਸਨ। ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਫੌਜੀ ਕਿਸੇ ਮੁਹਿੰਮ 'ਚ ਸ਼ਾਮਲ ਸਨ ਜਾਂ ਫੌਜੀ ਅਭਿਆਸ ਕਰ ਰਹੇ ਸਨ। ਘਟਨਾ 'ਚ ਜ਼ਖਮੀ 25 ਫੌਜੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਸਰਕਾਰ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।