ਹੁਣ ਤੁਰਕੀ ਏਅਰਲਾਈਨਜ਼ ਦੇ ਜਹਾਜ਼ ਨੂੰ ‘ਟਰਬੂਲੈਂਸ’ ਨੇ ਝਿੰਜੋੜਿਆ, ਫਲਾਈਟ ਅਟੈਂਡੈਂਟ ਦੀ ਟੁੱਟੀ ਰੀੜ੍ਹ ਦੀ ਹੱਡੀ

05/29/2024 6:33:30 PM

ਅੰਕਾਰਾ (ਇੰਟ) - ਅਸਮਾਨ ’ਚ ਉੱਡਣ ਵਾਲੇ ਜਹਾਜ਼ਾਂ ਨੂੰ ਇਨ੍ਹੀਂ ਦਿਨੀਂ ਲਗਾਤਾਰ ਵਾਤਾਵਰਨੀ ਵਿਗਾੜ ‘ਟਰਬੂਲੈਂਸ’ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿੰਗਾਪੁਰ ਤੋਂ ਬਾਅਦ ਹੁਣ ਤੁਰਕੀ ਏਅਰਲਾਈਨਜ਼ ਦੀ ਇਕ ਏਅਰਬੱਸ ਦੀ ਉਡਾਨ ਨੂੰ ਟਰਬੂਲੈਂਸ ਨੇ ਝਿੰਜੋੜ ਕੇ ਰੱਖ ਦਿੱਤਾ ਹੈ। ਪਤਾ ਲੱਗਾ ਹੈ ਕਿ ਇਸਤਾਂਬੁਲ ਤੋਂ ਇਜ਼ਮਿਰ ਤੱਕ ਤੁਰਕੀ ਏਅਰਲਾਈਨਜ਼ ਦੀ ਏਅਰਬੱਸ ਏ-321 ਦੀ ਉਡਾਨ ਟੀ.ਕੇ.-2320 ਟਰਬੂਲੈਂਸ ਵਿਚ ਫਸ ਗਈ। ਜਹਾਜ਼ ਨੂੰ ਝਟਕਾ ਲੱਗਣ ਨਾਲ ਕੈਬਿਨ ਕਰੂ ਦੀ ਇਕ ਮੈਂਬਰ ਨੂੰ ਗੰਭੀਰ ਸੱਟ ਲੱਗੀ ਹੈ।

ਇਹ ਵੀ ਪੜ੍ਹੋ - UAE ਦੇ ਹਵਾਈ ਅੱਡਿਆਂ 'ਤੇ ਚੈਕਿੰਗ ਪ੍ਰਕਿਰਿਆ ਸਖ਼ਤ, ਜੇ ਇਹ ਸ਼ਰਤਾਂ ਨਾ ਹੋਈਆਂ ਪੂਰੀਆਂ ਤਾਂ ਆਉਣਾ ਪੈ ਸਕਦੈ ਵਾਪਸ

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ‘ਹੁਰੀਅਤ ਡੇਲੀ ਨਿਊਜ਼’ ਦੀ ਇਕ ਰਿਪੋਰਟ ਅਨੁਸਾਰ ਪਾਇਲਟ ਵੱਲੋਂ ਸੀਟ ਬੈਲਟ ਬੰਨ੍ਹਣ ਦੇ ਸੰਕੇਤ ਦਾ ਬਟਨ ਦਬਾਉਂਦੇ ਹੀ ਜਹਾਜ਼ ’ਚ ਅਚਾਨਕ ਹਲਚਲ ਮਚ ਗਈ। ਇਸ ਹਲਚਲ ਵਿਚ ਫਲਾਈਟ ਅਟੈਂਡੈਂਟ, ਜੋ ਅਜੇ ਦੋ ਮਹੀਨੇ ਪਹਿਲਾਂ ਹੀ ਨੌਕਰੀ ’ਤੇ ਲੱਗੀ ਹੈ, ਉੱਛਲ ਕੇ ਜਹਾਜ਼ ਦੀ ਛੱਤ ਤੱਕ ਗਈ ਅਤੇ ਫਿਰ ਫਰਸ਼ ’ਤੇ ਜ਼ੋਰ ਨਾਲ ਡਿੱਗੀ, ਜਿਸ ਨਾਲ ਉਸਦੀ ਰੀੜ੍ਹ ਦੀ ਹੱਡੀ ਟੁੱਟ ਗਈ।

ਇਹ ਵੀ ਪੜ੍ਹੋ - ਕੈਨੇਡਾ ਇਮੀਗ੍ਰੇਸ਼ਨ ਨਿਯਮਾਂ 'ਚ ਬਦਲਾਅ ਕਾਰਨ ਵੱਡਾ ਸੰਕਟ, ਵਾਪਸ ਪਰਤਣ ਲਈ ਮਜ਼ਬੂਰ ਹੋਏ ਵਿਦਿਆਰਥੀ

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਲੰਡਨ ਤੋਂ ਸਿੰਗਾਪੁਰ ਲਈ ਉਡਾਨ ਭਰਨ ਵਾਲੇ ਇਸ ਜਹਾਜ਼ ਨੂੰ ਅਚਾਨਕ ਟਰਬੂਲੈਂਸ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਲਗਭਗ 3 ਮਿੰਟ ਦੇ ਅੰਦਰ ਇਹ 6000 ਫੁੱਟ ਹੇਠਾਂ ਆ ਗਿਆ ਸੀ, ਜਿਸ ਕਾਰਨ 73 ਸਾਲਾ ਇਕ ਬ੍ਰਿਟਿਸ਼ ਵਿਅਕਤੀ ਦੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ। ਵਾਯੂਮੰਡਲ ਗੜਬੜੀ ‘ਟਰਬਿਊਲੈਂਸ’ ਦੇ ਕਾਰਨ ਸਿੰਗਾਪੁਰ ਏਅਰਲਾਈਨਜ਼ ਦੀ ਉਡਾਨ ’ਚ 22 ਮੁਸਾਫਰਾਂ ਦੀ ਰੀੜ੍ਹ ਦੀ ਹੱਡੀ ਤੇ 6 ਮੁਸਾਫਰਾਂ ਦੇ ਸਿਰ ’ਚ ਸੱਟਾਂ ਲੱਗੀਆਂ। ਇਸ ਹਾਦਸੇ ਦੌਰਾਨ ਉਸ ਜਹਾਜ਼ ’ਚ ਕੁੱਲ 229 ਲੋਕ ਸਵਾਰ ਸਨ, ਜਿਸ ’ਚ 211 ਯਾਤਰੀ ਤੇ 18 ਚਾਲਕ ਦਲ ਦੇ ਮੈਂਬਰ ਸੀ। ਸਿੰਗਾਪੁਰ ਫਲਾਈਟ ਹਾਦਸੇ 'ਚ 104 ਲੋਕ ਜ਼ਖ਼ਮੀ ਹੋ ਗਏ। 

ਇਹ ਵੀ ਪੜ੍ਹੋ - ਸ਼ਰਾਬ ਦਾ ਜ਼ਿਆਦਾ ਸੇਵਨ ਕਰਨ ਵਾਲੇ ਲੋਕਾਂ ਲਈ ਖ਼ਾਸ ਖ਼ਬਰ, ਇਸ ਮਸ਼ਰੂਮ ਨਾਲ ਪਾ ਸਕਦੇ ਹੋ ਛੁਟਕਾਰਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News