ਬ੍ਰਿਟੇਨ ''ਚ ਜਹਾਜ਼ ਹਾਦਸਾਗ੍ਰਸਤ, RAF ਦੇ ਪਾਇਲਟ ਦੀ ਮੌਤ

05/26/2024 4:17:09 PM

ਲੰਡਨ (ਯੂ.ਐਨ.ਆਈ.): ਬ੍ਰਿਟੇਨ ਦੇ ਲਿੰਕਨਸ਼ਾਇਰ ਵਿੱਚ ਬ੍ਰਿਟਿਸ਼ ਰਾਇਲ ਏਅਰ ਫੋਰਸ (ਆਰ.ਏ.ਐਫ) ਬੇਸ ਨੇੜੇ ਸਪਿਟਫਾਇਰ ਦੇ ਕਰੈਸ਼ ਹੋਣ ਕਾਰਨ ਇੱਕ ਆਰ.ਏ.ਐਫ ਪਾਇਲਟ ਦੀ ਮੌਤ ਹੋ ਗਈ। RAF ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਬੁਲਾਰੇ ਨੇ ਕਿਹਾ,"ਬਹੁਤ ਦੁੱਖ ਦੇ ਨਾਲ ਸਾਨੂੰ ਅੱਜ ਆਰ.ਏ.ਐਫ ਕੋਨਿੰਗਸਬੀ ਨੇੜੇ ਇੱਕ ਹਾਦਸੇ ਵਿੱਚ ਇੱਕ ਆਰ.ਏ.ਐਫ ਪਾਇਲਟ ਦੀ ਮੌਤ ਦੀ ਪੁਸ਼ਟੀ ਕਰਨੀ ਪੈ ਰਹੀ ਹੈ।" 

ਪੜ੍ਹੋ ਇਹ ਅਹਿਮ ਖ਼ਬਰ- ਪਾਪੂਆ ਨਿਊ ਗਿਨੀ 'ਚ ਖਿਸਕੀ ਜ਼ਮੀਨ, ਹੁਣ ਤੱਕ 670 ਤੋਂ ਵੱਧ ਲੋਕਾਂ ਦੀ ਮੌਤ 

ਇਸ ਤੋਂ ਪਹਿਲਾਂ ਲਿੰਕਨਸ਼ਾਇਰ ਪੁਲਸ ਦੇ ਬੁਲਾਰੇ ਨੇ ਕਿਹਾ ਕਿ ਇੱਕ "ਸਿੰਗਲ ਯਾਤਰੀ ਜਹਾਜ਼" ਕਰੈਸ਼ ਹੋ ਗਿਆ ਹੈ ਅਤੇ ਇਸ ਵਿਚ ਕਿਸ ਹੋਰ ਦੇ ਹੋਣ ਦੀ ਸੰਭਾਵਨਾ ਨਹੀਂ ਹੈ। ਇਸ ਦੇ ਨਾਲ ਹੀ ਬ੍ਰਿਟਿਸ਼ ਮੀਡੀਆ ਨੇ ਦੱਸਿਆ ਕਿ ਜਹਾਜ਼ ਅੰਤਰਰਾਸ਼ਟਰੀ ਸਮੇਂ ਅਨੁਸਾਰ ਦੁਪਹਿਰ 12:20 ਵਜੇ ਤੋਂ ਕੁਝ ਸਮਾਂ ਪਹਿਲਾਂ ਹਾਦਸਾਗ੍ਰਸਤ ਹੋ ਗਿਆ। ਕਰੈਸ਼ ਹੋਇਆ ਸਪਿਟਫਾਇਰ ਬ੍ਰਿਟੇਨ ਦੇ ਇੱਕ ਯਾਦਗਾਰ ਸਮਾਗਮ ਵਿੱਚ ਹਿੱਸਾ ਲੈ ਰਿਹਾ ਸੀ। ਗੌਰਤਲਬ ਹੈ ਕਿ ਆਰ.ਏ.ਐਫ ਕੋਨਿੰਗਸਬੀ ਬੈਟਲ ਆਫ ਬ੍ਰਿਟੇਨ ਮੈਮੋਰੀਅਲ ਫਲਾਈਟ ਦਾ ਬੇਸ ਹੈ, ਜਿੱਥੇ ਯੁੱਧ ਸਮੇਂ ਦੇ ਲੜਾਕੂ ਅਤੇ ਬੰਬਾਰ ਜਹਾਜ਼ਾਂ ਦਾ ਭੰਡਾਰ ਹੈ। ਇਹ ਜਹਾਜ਼ ਏਅਰ ਸ਼ੋਅ ਅਤੇ ਯਾਦਗਾਰੀ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਂਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News