ਭਾਰਤ ’ਚ ਵਿਦੇਸ਼ੀ ਏਅਰਲਾਈਨਜ਼ ਦੀ ਗਿਣਤੀ 'ਚ ਹੋ ਸਕਦੈ ਵਾਧਾ, ਮਾਮਲਾ ਕੇਂਦਰ ਕੋਲ ਵਿਚਾਰ ਅਧੀਨ

06/13/2024 10:59:11 AM

ਇੰਟਰਨੈਸ਼ਨਲ ਡੈਸਕ (ਇੰਟ.) - ਭਾਰਤ ਸਰਕਾਰ ਦੋ-ਪੱਖੀ ਉਡਾਣ ਅਧਿਕਾਰਾਂ ਤਹਿਤ ਅਤੇ ਕੌਮਾਂਤਰੀ ਉਡਾਣਾਂ ਦੀ ਇਜਾਜ਼ਤ ’ਤੇ ਵਿਚਾਰ ਕਰ ਰਹੀ ਹੈ। ਜੇਕਰ ਭਾਰਤ ਇਨ੍ਹਾਂ ਅਧਿਕਾਰਾਂ ਦੇ ਤਹਿਤ ਵੱਡੀ ਗਿਣਤੀ ਵਿਚ ਕੌਮਾਂਤਰੀ ਉਡਾਣਾਂ ਦੀ ਇਜਾਜ਼ਤ ਦਿੰਦਾ ਹੈ ਤਾਂ ਦੇਸ਼ ਵਿਚ ਵਿਦੇਸ਼ੀ ਏਅਰਲਾਈਨਜ਼ ਦੀ ਗਿਣਤੀ ਵਿਚ ਵਾਧਾ ਹੋ ਸਕਦਾ ਹੈ। ਭਾਰਤ ਦੇ 116 ਦੇਸ਼ਾਂ ਨਾਲ ਇਸ ਤਰ੍ਹਾਂ ਦੇ ਦੋ-ਪੱਖੀ ਉਡਾਣ ਸਮਝੌਤੇ ਹਨ। ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜੇਕਰ ਭਾਰਤ ਆਸਟ੍ਰੇਲੀਆ ਨਾਲ ਇਕ ਸਮਝੌਤੇ ’ਤੇ ਦਸਤਖ਼ਤ ਕਰਦਾ ਹੈ ਤਾਂ ਭਾਰਤੀ ਏਅਰਲਾਈਨਜ਼ ਨੂੰ ਭਾਰਤ ਤੋਂ ਆਸਟ੍ਰੇਲੀਆ ਲਈ ਇਕ ਯਕੀਨੀ ਗਿਣਤੀ ਵਿਚ ਉਡਾਣਾਂ ਦੀ ਇਜਾਜ਼ਤ ਦਿੱਤੀ ਜਾਏਗੀ ਅਤੇ ਆਸਟ੍ਰੇਲੀਆਈ ਏਅਰਲਾਈਨਜ਼ ਭਾਰਤ ਲਈ ਵੀ ਓਨੀਂ ਗਿਣਤੀ ਵਿਚ ਉਡਾਣਾਂ ਸ਼ੁਰੂ ਕਰ ਸਕਦੀਆਂ ਹਨ। ਹਾਲਾਂਕਿ 2014 ਵਿਚ ਕਾਰਜਭਾਰ ਸੰਭਾਲਣ ਤੋਂ ਬਾਅਦ ਤੋਂ ਨਰਿੰਦਰ ਮੋਦੀ ਸਰਕਾਰ ਨੇ ਇਹ ਮੰਨਿਆ ਹੈ ਕਿ ਵਿਦੇਸ਼ੀ ਏਅਰਲਾਈਨਜ਼ ਨੇ ਦੋ-ਪੱਖੀ ਵਿਦੇਸ਼ੀ ਉਡਾਣ ਅਧਿਕਾਰਾਂ ਵਿਚ ਅਣ-ਉਚਿਤ ਲਾਭ ਪ੍ਰਾਪਤ ਕੀਤਾ ਹੈ ਅਤੇ ਭਾਰਤ ਤੋਂ ਆਪਣੇ ਟਰੈਫਿਕ ਦਾ ਸਰੋਤ ਬਣਾ ਕੇ ਹਵਾਬਾਜ਼ੀ ਕੇਂਦਰ ਬਣਾਏ ਹਨ।

ਇਹ ਵੀ ਪੜ੍ਹੋ - IND vs PAK ਮੈਚ ਦਾ ਵਲੌਗ ਬਣਾਉਣ ਵਾਲੇ YouTuber ਦਾ ਪਾਕਿ 'ਚ ਗੋਲੀਆਂ ਮਾਰ ਕੇ ਕਤਲ

ਦੋ-ਪੱਖੀ ਸਬੰਧਾਂ ਨੂੰ ਵਧਾਉਣ ਦੀ ਵਕਾਲਤ
ਭਾਰਤ ਵਿਚ ਕੌਮਾਂਤਰੀ ਹਵਾਈ ਆਵਾਜਾਈ ਸੈਕਸ਼ਨ ਭਾਰਤ ਵਿਚ ਕੌਮਾਂਤਰੀ ਹਵਾਈ ਆਵਾਜਾਈ ਸੈਕਸ਼ਨ ਭਾਰਤੀ ਏਅਰਲਾਈਨਜ਼ ਏਅਰ ਇੰਡੀਆ, ਇੰਡੀਗੋ ਅਤੇ ਅਕਾਮਾ ਵਲੋਂ ਲੱਗਭਗ 11 ਮਹੀਨਿਆਂ ਵਿਚ 1600 ਤੋਂ ਵੱਧ ਜਹਾਜ਼ਾਂ ਦੇ ਆਰਡਰ ਦਿੱਤੇ ਜਾਣ ਦੇ ਨਾਲ ਸੁਰਖੀਆਂ ਵਿਚ ਆ ਗਿਆ ਹੈ। ਰਿਪੋਰਟ ਮੁਤਾਬਕ ਇਸ ਮੁੱਦੇ ’ਤੇ ਏਅਰਲਾਈਨਜ਼ ਦੇ ਵੱਖ-ਵੱਖ ਰੁਖ ਹਨ। ਪਿਛਲੇ ਹਫਤੇ ਸੀ. ਏ. ਪੀ. ਏ. ਇੰਡੀਆ ਐਵੀਏਸ਼ਨ ਸਮਿਟ ਦੌਰਾਨ ਅਕਾਸਾ ਏਅਰ ਦੇ ਸੰਸਥਾਪਕ ਅਤੇ ਵਿਨੇ ਦੁਬੇ ਨੇ ਕਿਹਾ ਹੈ ਕਿ ਜੇਕਰ ਅਸੀਂ ਅਗਲੇ 10 ਸਾਲਾਂ ਤੱਕ ਦੁਬਈ ਨੂੰ ਨਹੀਂ ਖੋਲ੍ਹਦੇ ਤਾਂ ਮੈਂ ਤੁਹਾਨੂੰ ਆਸਵੰਦ ਕਰ ਸਕਦਾ ਹਾਂ ਕਿ ਦੁਬਈ ਲਈ ਹਵਾਈ ਕਿਰਾਏ ਬਹੁਤ ਉੱਚੇ ਪੱਧਰ ’ਤੇ ਪਹੁੰਚ ਸਕਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਦੋ-ਪੱਖੀ ਸਬੰਧਾਂ ਨੂੰ ਵਧਾਉਣ ਲਈ ਪਟੀਸ਼ਨ ਦਾਇਰ ਕਰਨਾ ਜਾਰੀ ਰੱਖਾਂਗੇ।

ਇਹ ਵੀ ਪੜ੍ਹੋ - ਮੈਕਸੀਕੋ 'ਚ ਵੱਡੀ ਵਾਰਦਾਤ: ਹਥਿਆਰਬੰਦ ਵਿਅਕਤੀਆਂ ਨੇ ਦੋ ਬੱਚਿਆਂ ਤੇ 4 ਔਰਤਾਂ ਨੂੰ ਉਤਾਰਿਆ ਮੌਤ ਦੇ ਘਾਟ

ਏਅਰ ਇੰਡੀਆ ਨੇ ਵੀ ਰੱਖਿਆ ਆਪਣਾ ਪੱਖ
ਹਾਲਾਂਕਿ, 13 ਫ਼ੀਸਦੀ ਤੋਂ ਵੱਧ ਬਾਜ਼ਾਰ ਹਿੱਸੇਦਾਰੀ ਦੇ ਨਾਲ ਵਿਦੇਸ਼ੀ ਆਵਾਜਾਈ ਦੀ ਸਭ ਤੋਂ ਵੱਡੀ ਕੰਪਨੀ ਏਅਰ ਇੰਡੀਆ ਨੇ ਦੁਹਰਾਇਆ ਹੈ ਕਿ ਵਿਦੇਸ਼ੀ ਕੈਰੀਅਰ ਨੂੰ ਦੋ-ਪੱਖੀ ਅਧਿਕਾਰ ਦੇਣ ਨਾਲ ਭਾਰਤੀ ਕੈਰੀਅਰ ਦੀ ਲੰਬੀ ਦੂਰੀ ਦੀ ਕਨੈਕਟੀਵਿਟੀ ਵਿਚ ਵਿਕਾਸ ਯੋਜਨਾਵਾਂ ਅਤੇ ਭਾਰਤ ਵਿਚ ਗਲੋਬਲ ਹਵਾਬਾਜ਼ੀ ਕੇਂਦਰ ਸਥਾਪਤ ਕਰਨ ਦੀਆਂ ਅਭਿਲਾਸ਼ਾਵਾਂ ’ਤੇ ਅਸਰ ਪਵੇਗਾ। ਏਅਰ ਇੰਡੀਆ ਦੇ ਸੀ. ਈ. ਓ. ਅਤੇ ਮੈਨੇਜਿੰਗ ਡਾਇਰੈਕਟਰ ਕੈਂਪਬੇਲ ਵਿਲਸਨ ਦਾ ਕਹਿਣਾ ਹੈ ਕਿ ਅਸੀਂ ਨਵੇਂ ਜਹਾਜ਼ਾਂ ’ਤੇ ਨਿਵੇਸ਼ ਕਰਨ ਲਈ ਤਿਆਰ ਹਾਂ ਪਰ ਸਾਡੀਆਂ ਸਹੂਲਤਾਂ ਨੂੰ ਖਤਮ ਕਰ ਦਿੱਤਾ ਜਾਂਦਾ ਹੈ ਤਾਂ ਅਸੀਂ ਨਵੇਂ ਜਹਾਜ਼ ਕਿਉਂ ਲਵਾਂਗੇ।

ਇਹ ਵੀ ਪੜ੍ਹੋ - ਜੇ ਤੁਹਾਡੇ ਘਰ ਵੀ ਲੱਗਾ ਹੈ AC ਤਾਂ ਸਾਵਧਾਨ, ਇਸ ਖ਼ਬਰ ਨੂੰ ਪੜ੍ਹਨ ਤੋਂ ਬਾਅਦ ਉੱਡਣਗੇ ਹੋਸ਼

ਉਡਾਣਾਂ ਵਿਚ ਵਾਧਾ ਚਾਹੁੰਦੈ ਸਊਦੀਆ ਸਮੂਹ
ਸਊਦੀਆ ਸਮੂਹ ਦੇ ਕਾਰਜਕਾਰੀ ਉਪ ਪ੍ਰਧਾਨ, ਰਣਨੀਤੀ ਸੰਜੀਵ ਕਪੂਰ ਨੇ ਮੀਡੀਆ ਨੂੰ ਦਿੱਤੇ ਇਕ ਬਿਆਨ ਵਿਚ ਕਿਹਾ ਕਿ ਅਸੀਂ ਹਰੇਕ ਹਫ਼ਤੇ ਸੀਟਾਂ ਦੀ ਗਿਣਤੀ ਦੇ ਮਾਮਲੇ ਵਿਚ ਦੋ-ਪੱਖੀ ਸਬੰਧਾਂ ਨੂੰ ਖ਼ਤਮ ਨਹੀਂ ਕੀਤਾ ਹੈ ਪਰ ਅਸੀਂ ਸਟੇਸ਼ਨਾਂ ਦੀ ਗਿਣਤੀ ਦੇ ਮਾਮਲੇ ਵਿਚ ਹੱਦ ਨੂੰ ਛੂਹ ਚੁੱਕੇ ਹਾਂ। ਦੋਹਾਂ ਦੇਸ਼ਾਂ ਵਿਚਾਲੇ ਸਬੰਧ ਸੁਖਾਵੇਂ ਹਨ। ਸਾਨੂੰ ਉਮੀਦ ਹੈ ਕਿ ਮੰਜ਼ਿਲਾਂ ਅਤੇ ਸੀਟਾਂ ਦੀ ਗਿਣਤੀ ਦੇ ਮਾਮਲੇ ਵਿਚ ਦੋ-ਪੱਖੀ ਸਬੰਧਾਂ ਦਾ ਵਿਸਥਾਰ ਕੀਤਾ ਜਾਏਗਾ। ਸਾਊਦੀ ਅਰਬ ਅਤੇ ਭਾਰਤ ਵਿਚਾਲੇ ਦੋ-ਪੱਖੀ ਹਵਾਈ ਸੇਵਾ ਸਮਝੌਤਾ ਨਾਮਜ਼ਦ ਏਅਰਲਾਈਨਾਂ ਨੂੰ ਹਰੇਕ ਹਫ਼ਤੇ 75 ਉਡਾਣਾਂ ਨੂੰ ਹਰੇਕ ਦਿਸ਼ਾ ਵਿਚ ਕੁੱਲ 20,000 ਸੀਟਾਂ ਦਾ ਸੰਚਾਲਨ ਕਰਨ ਦੀ ਇਜਾਜ਼ਤ ਦਿੰਦਾ ਹੈ।

ਇਹ ਵੀ ਪੜ੍ਹੋ - ਪਾਕਿਸਤਾਨ 'ਚ ਵਾਪਰੀ ਵੱਡੀ ਘਟਨਾ, ਬੱਚਿਆਂ ਦੇ ਵਾਰਡ ’ਚ ਅੱਗ ਲੱਗਣ ਕਾਰਨ 4 ਨਵਜੰਮੇ ਬੱਚਿਆਂ ਦੀ ਮੌਤ

ਦੁਬਈ ਵਿਚਾਲੇ ਦੋ-ਪੱਖੀ ਅਧਿਕਾਰਾਂ ਵਿਚ ਵਾਧੇ ਦੀ ਮੰਗ
ਹਾਲਾਂਕਿ ਭਾਰਤ ਵਿਚ ਇਸਦੇ ਸਿਰਫ਼ 8 ਸਟੇਸ਼ਨ ਹਨ। ਇਨ੍ਹਾਂ ਵਿਚ ਦਿੱਲੀ, ਮੁੰਬਈ, ਬੈਂਗਲੁਰੂ, ਲਖਨਊ, ਹੈਦਰਾਬਾਦ, ਚੇਨਈ, ਕਾਲੀਕਟ, ਕੋਚੀ ਅਤੇ ਸਾਊਦੀ ਅਰਬ ਵਿਚ ਤਿੰਨ ਸਟੇਸ਼ਨ ਜੇਦਾਹ, ਰਿਆਦ ਅਤੇ ਦਮਾਮ ਸ਼ਾਮਲ ਹਨ। ਕਪੂਰ ਨੇ ਕਿਹਾ ਕਿ ਅਸੀਂ ਕੋਲਕਾਤਾ, ਅਹਿਮਦਾਬਾਦ ਵਰਗੇ ਸਥਾਨਾਂ ’ਤੇ ਵਿਸਥਾਰ ਕਰਨਾ ਚਾਹਾਂਗੇ। ਇਸੇ ਤਰ੍ਹਾਂ ਭਾਰਤ ਤੋਂ ਆਉਣ-ਜਾਣ ਵਾਲੀ ਕੌਮਾਂਤਰੀ ਆਵਾਜਾਈ ਵਿਚ ਲੱਗਭਗ 10 ਫ਼ੀਸਦੀ ਹਿੱਸੇਦਾਰੀ ਵਾਲੀ ਸਭ ਤੋਂ ਵੱਡੀ ਵਿਦੇਸ਼ੀ ਕੈਰੀਅਰ ਅਮੀਰਾਤ ਵੀ ਭਾਰਤ ਅਤੇ ਦੁਬਈ ਵਿਚਾਲੇ ਦੋ-ਪੱਖੀ ਹਵਾਈ ਯਾਤਰਾ ਅਧਿਕਾਰਾਂ ਵਿਚ ਵਾਧੇ ਦੀ ਮੰਗ ਕਰ ਰਹੀ ਹੈ। ਐਮੀਰੇਟਸ ਦੇ ਪ੍ਰਧਾਨ ਜਿਮ ਕਲਾਰਕ ਦਾ ਕਹਿਣਾ ਹੈ ਕਿ ਸਾਡੇ ਕੋਲ 2015 ਤੋਂ ਹਰੇਕ ਦਿਸ਼ਾ ਵਿਚ 65,000 ਸੀਟਾਂ ਹਨ। ਇਥੇ ਭਾਰਤੀ ਭਾਈਚਾਰਾ ਬਹੁਤ ਵੱਡਾ ਹੈ ਅਤੇ ਯੂ. ਏ. ਈ. ਵਿਚ ਇਹ ਵਧ ਰਿਹਾ ਹੈ।

ਇਹ ਵੀ ਪੜ੍ਹੋ - ਸਹੁੰ ਚੁੱਕਣ ਤੋਂ ਬਾਅਦ PM ਮੋਦੀ ਨੇ ਟਰੂਡੋ ਨੂੰ ਦਿੱਤਾ ਕਰਾਰਾ ਜਵਾਬ, ਹਰ ਪਾਸੇ ਹੋ ਰਹੀ ਚਰਚਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News