ਮਸ਼ਹੂਰ ਅਦਾਕਾਰ ਧਰਮਿੰਦਰ ਲੱਤ ਦੀ ਟੁੱਟੀ ਹੱਡੀ, ਵੀਡੀਓ ਸ਼ੇਅਰ ਕਰਕੇ ਫੈਨਜ਼ ਨੂੰ ਦਿੱਤੀ ਜਾਣਕਾਰੀ

06/06/2024 2:14:12 PM

ਮੁੰਬਈ (ਬਿਊਰੋ)- ਅਦਾਕਾਰ ਧਰਮਿੰਦਰ ਸਿੰਘ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਆਪਣੀਆਂ ਫ਼ਿਲਮਾਂ ਨੂੰ ਲੈ ਕੇ ਸੁਰਖੀਆਂ ‘ਚ ਰਹਿਣ ਵਾਲੇ ਅਦਾਕਾਰ ਸੋਸ਼ਲ ਮੀਡੀਆ 'ਤੇ ਆਪਣੇ ਫੈਨਜ਼ ਨਾਲ ਜੁੜੇ ਰਹਿੰਦੇ ਹਨ। ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਨੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਨੂੰ ਦੇਖਣ ਤੋਂ ਬਾਅਦ ਫੈਨਜ਼ ਦੀ ਚਿੰਤਾ ਵਧ ਗਈ ਹੈ। ਕਿਉਂਕਿ ਉਨ੍ਹਾਂ ਦੀ ਇਕ ਲੱਤ ‘ਤੇ ਪਲਸਤਰ ਦਾ ਸਪੋਰਟਰ ਦਿਖਾਈ ਦੇ ਰਿਹਾ ਹੈ। ਹਾਲ ਹੀ ‘ਚ ਧਰਮਿੰਦਰ ਨੇ ਕੁਝ ਅਜਿਹਾ ਸ਼ੇਅਰ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਦੇ ਫੈਨਜ਼ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਲੱਤ ‘ਤੇ ਪਲਸਤਰ ਚੜ੍ਹਿਆ ਹੈ।

 

 
 
 
 
 
 
 
 
 
 
 
 
 
 
 
 

A post shared by Dharmendra Deol (@aapkadharam)

;

 

ਧਰਮਿੰਦਰ ਇਨ੍ਹੀਂ ਦਿਨੀਂ ਆਪਣੇ ਫਾਰਮ ਹਾਊਸ ‘ਚ ਕੁਆਲਿਟੀ ਟਾਈਮ ਬਤੀਤ ਕਰ ਰਹੇ ਹਨ। ਵੀਡੀਓ ਸ਼ੇਅਰ ਕਰਕੇ ਉਨ੍ਹਾਂ ਨੇ ਫੈਨਜ਼ ਨੂੰ ਇਸ ਦੀ ਝਲਕ ਵੀ ਦਿੱਤੀ। ਪਰ ਚਿੰਤਾ ਵਾਲੀ ਗੱਲ ਇਹ ਹੈ ਕਿ ਉਨ੍ਹਾਂ ਦੀ ਸੱਜੀ ਲੱਤ 'ਤੇ ਫਰੈਕਚਰ ਨਜ਼ਰ ਆ ਰਿਹਾ ਹੈ, ਜਿਸ ਨੂੰ ਦੇਖ ਕੇ ਫੈਨਜ਼ ਵੀ ਚਿੰਤਾ 'ਚ ਹਨ ਅਤੇ ਪੁੱਛ ਰਹੇ ਹਨ ਕਿ ਉਨ੍ਹਾਂ ਨੂੰ ਕੀ ਹੋਇਆ ਹੈ ਅਤੇ ਉਨ੍ਹਾਂ ਨੂੰ ਇਹ ਸੱਟ ਕਿਵੇਂ ਲੱਗੀ। ਧਰਮਿੰਦਰ ਦੁਆਰਾ ਸ਼ੇਅਰ ਕੀਤੀ ਗਈ ਵੀਡੀਓ 'ਚ ਉਹ ਸਲੇਟੀ ਰੰਗ ਦੀ ਸਵੈਟ ਸ਼ਰਟ ਅਤੇ ਨੀਲੇ ਰੰਗ ਦਾ ਪਜਾਮੇ 'ਚ ਦਿਖਾਈ ਦੇ ਰਹੇ ਹਨ। ਵੀਡੀਓ ਦੇ ਨਾਲ ਉਨ੍ਹਾਂ ਨੇ ਕੈਪਸ਼ਨ ਲਿਖਿਆ ਹੈ- ‘ਜ਼ਖਮੀ ਸ਼ੇਰ….ਬਿਜੀ ਅਗੇਨ।’

ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਲਈ ਚੁਣੀ ਜਾਣ ਵਾਲੀ ਚੌਥੀ ਮਹਿਲਾ ਬਣੀ ਕੰਗਨਾ ਰਣੋਤ

ਅਦਾਕਾਰ ਨੂੰ ਇਸ ਹਾਲਤ ‘ਚ ਦੇਖ ਕੇ ਫੈਨਜ਼ ਡਰ ਗਏ। ਪ੍ਰਸ਼ੰਸਕ ਪੁੱਛ ਰਹੇ ਹਨ ਕਿ ਕੀ ਇਹ ਸੱਟ ਪੁਰਾਣੀ ਹੈ ਜਾਂ ਲੱਤ ਦੀ ਹੱਡੀ ਟੁੱਟ ਗਈ ਹੈ। ਇਕ ਯੂਜ਼ਰ ਨੇ ਲਿਖਿਆ- ‘ਸਰ ਜੀ, ਤੁਹਾਨੂੰ ਕੀ ਹੋਇਆ? ਕੀ ਤੁਸੀਂ ਹੁਣ ਠੀਕ ਹੋ? ਇੱਕ ਹੋਰ ਨੇ ਲਿਖਿਆ - ‘ਸ਼ੇਰ ਚਾਹੇ ਕਿੰਨਾ ਵੀ ਵੱਡਾ ਹੋ ਜਾਵੇ ਪਰ ਰਾਜ ਹਮੇਸ਼ਾ ਉਨ੍ਹਾਂ ਦਾ ਹੀ ਰਹੇਗਾ।’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88


Harinder Kaur

Content Editor

Related News